ਆਸਾਰਾਮ ਨੂੰ ਰਾਹਤ ਨਹੀਂ, ਰਾਜਸਥਾਨ ਹਾਈਕੋਰਟ ਦਾ ਪੈਰੋਲ ਦੇਣ ਤੋਂ ਇਨਕਾਰ
Published : Dec 19, 2018, 4:20 pm IST
Updated : Dec 19, 2018, 4:20 pm IST
SHARE ARTICLE
Asaram
Asaram

ਅਪਣੇ ਹੀ ਗੁਰੂਕੁਲ ਦੀ ਨਾਬਾਲਗ ਵਿਦਿਆਰਥਣ ਦੇ ਯੌਨ ਸ਼ੋਸ਼ਣ......

ਨਵੀਂ ਦਿੱਲੀ (ਭਾਸ਼ਾ): ਅਪਣੇ ਹੀ ਗੁਰੂਕੁਲ ਦੀ ਨਾਬਾਲਗ ਵਿਦਿਆਰਥਣ ਦੇ ਯੌਨ ਸ਼ੋਸ਼ਣ ਦੇ ਇਲਜ਼ਾਮ ਵਿਚ ਜੋਧਪੁਰ ਜੇਲ੍ਹ ਵਿਚ ਸਜਾ ਕੱਟ ਰਹੇ ਆਸਾਰਾਮ ਨੂੰ ਰਾਜਸਥਾਨ ਹਾਈਕੋਰਟ ਵਲੋਂ ਰਾਹਤ ਨਹੀਂ ਮਿਲ ਸਕੀ। ਰਾਜਸਥਾਨ ਹਾਈਕੋਰਟ ਨੇ ਪੈਰੋਲ ਦੇਣ ਤੋਂ ਸਾਫ਼ ਤੌਰ ਉਤੇ ਇਨਕਾਰ ਕਰ ਦਿਤਾ। ਰਾਜਸਥਾਨ ਹਾਈਕੋਰਟ ਦੇ ਜਸਟਿਸ ਸੰਦੀਪ ਮੇਹਤਾ ਅਤੇ ਜਸਟਿਸ ਵਿਨੀਤ ਮਾਥੁਰ ਦੀ ਬੈਂਚ ਨੇ ਆਸਾਰਾਮ ਦੀ ਪੈਰੋਲ ਉਤੇ ਸੁਣਵਾਈ ਕਰਦੇ ਹੋਏ ਦਖ਼ਲ ਦੇਣ ਤੋਂ ਇਨਕਾਰ ਕਰ ਦਿਤਾ।

AsaramAsaram

ਹਾਲਾਂਕਿ, ਆਸਾਰਾਮ ਦੇ ਵਕੀਲ ਦੀ ਬੇਨਤੀ ਉਤੇ ਦੁਬਾਰਾ ਜਿਲ੍ਹਾ ਪੈਰੋਲ ਕਮੇਟੀ ਦੇ ਸਾਹਮਣੇ ਐਪਲੀਕੈਸ਼ਨ ਕਰਨ ਦੀ ਰਾਹਤ ਦਿਤੀ ਹੈ। ਪੂਰਵ ਵਿਚ ਜਿਲ੍ਹਾ ਪੈਰੋਲ ਕਮੇਟੀ ਦੁਆਰਾ ਆਸਾਰਾਮ ਲਈ ਮੰਗੀ ਗਈ 20 ਦਿਨ ਦੀ ਪੈਰੋਲ ਅਰਜੀ ਨੂੰ ਖਾਰਿਜ਼ ਕਰ ਦਿਤਾ ਗਿਆ ਸੀ, ਜਦੋਂ ਕਿ ਪਹਿਲਾਂ ਪੈਰੋਲ ਆਸਾਰਾਮ ਦਾ ਅਧਿਕਾਰ ਹੈ ਕਿਉਂਕਿ ਪੰਜ ਸਾਲ ਤੋਂ ਜਿਆਦਾ ਸਮਾਂ ਹੋਣ ਦੇ ਬਾਵਜੂਦ ਉਹ ਹੁਣ ਤੱਕ ਜੇਲ੍ਹ ਵਿਚ ਹੈ, ਜਿਥੇ ਉਸਦਾ ਵਿਵਹਾਰ ਵੀ ਤਸ਼ੱਲੀਬਖਸ਼ ਹੈ।

Asaram rape caseAsaram

ਸਰਕਾਰ ਵਲੋਂ ਪੇਸ਼ ਕੀਤੇ ਗਏ ਜਵਾਬ ਵਿਚ ਕਿਹਾ ਗਿਆ ਕਿ ਸਜਾ ਦੇ ਕੇਸ ਤੋਂ ਇਲਾਵਾ ਆਸਾਰਾਮ ਤਿੰਨ ਹੋਰ ਮਾਮਲੀਆਂ ਵਿਚ ਲੋੜੀਦਾ ਹੈ ਅਤੇ ਨਾਲ ਹੀ ਉਸ ਨੂੰ ਉਮਰਕੈਦ ਦੀ ਸਜਾ ਦਿਤੀ ਗਈ ਹੈ। ਪੈਰੋਲ ਵਿਚ ਕਿਹਾ ਗਿਆ ਕਿ ਆਸਾਰਾਮ ਨੇ ਇਕ-ਚੌਥਾਈ ਸਜਾ ਪੂਰੀ ਕਰ ਲਈ ਹੈ, ਅਜਿਹੇ ਵਿਚ ਪਹਿਲਾਂ ਪੈਰੋਲ ਉਸ ਦਾ ਹੱਕ ਹੈ। ਪਰ ਬਾਕੀ ਜੀਵਨ ਤੱਕ ਸਜਾ ਦੀ ਗਿਣਤੀ ਕਿਵੇਂ ਕੀਤੀ ਜਾਵੇ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement