ਚੀਨ ਨੇ ਰੋਕਿਆ ਬ੍ਰਹਮਪੁੱਤਰ ਦਾ ਪਾਣੀ, ਅਰੁਣਾਚਲ ਦੇ ਕਈ ਹਿੱਸਿਆਂ ਵਿਚ ਸੋਕੇ ਦਾ ਖ਼ਤਰਾ
Published : Oct 19, 2018, 9:40 am IST
Updated : Oct 19, 2018, 9:40 am IST
SHARE ARTICLE
Drought threatens in many parts of Arunachal
Drought threatens in many parts of Arunachal

ਭਾਰਤੀ ਸੀਮਾ ਵਿਚ ਚੀਨ ਦੁਆਰਾ ਲਗਾਤਾਰ ਘੂਸਪੈਠ ਦੀਆਂ ਖਬਰਾਂ ਦੇ ਵਿਚ ਤਿੱਬਤ ਦੇ ਰਸਤੇ ਭਾਰਤ ਵਿਚ ਵਹਿਣ ਵਾਲੀ ਬ੍ਰਹਮਪੁੱਤਰ ਨਦੀ ਦਾ ਪਾਣੀ...

ਨਵੀਂ ਦਿੱਲੀ (ਭਾਸ਼ਾ) : ਭਾਰਤੀ ਸੀਮਾ ਵਿਚ ਚੀਨ ਦੁਆਰਾ ਲਗਾਤਾਰ ਘੂਸਪੈਠ ਦੀਆਂ ਖਬਰਾਂ ਦੇ ਵਿਚ ਤਿੱਬਤ ਦੇ ਰਸਤੇ ਭਾਰਤ ਵਿਚ ਵਹਿਣ ਵਾਲੀ ਬ੍ਰਹਮਪੁੱਤਰ ਨਦੀ ਦਾ ਪਾਣੀ ਰੋਕ ਦਿਤਾ ਗਿਆ ਹੈ। ਇਸ ਦੇ ਪਿਛੇ ਚੀਨ ਦਾ ਹੱਥ ਹੋਣ ਦੀ ਗੱਲ ਸਾਹਮਣੇ ਆਈ ਹੈ। ਪਾਣੀ ਰੁਕਣ ਦੀ ਵਜ੍ਹਾ ਨਾਲ ਅਰੁਣਾਚਲ ਪ੍ਰਦੇਸ਼ ਦੇ ਇਕ ਵੱਡੇ ਹਿੱਸੇ ਵਿਚ ਸੋਕੇ ਦੇ ਹਾਲਾਤ ਬਣ ਗਏ ਹਨ। ਅਰੁਣਾਚਲ ਪ੍ਰਦੇਸ਼ ਤੋਂ ਕਾਂਗਰਸ ਸੰਸਦ ਨਿਨੋਂਗ ਏਰਿੰਗ ਨੇ ਕੇਂਦਰੀ ਜਲ ਸੰਸਾਧਨ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਪੱਤਰ ਲਿਖ ਕੇ ਜਾਣੂ ਕਰਵਾਇਆ ਹੈ

Drought ThreatensDrought Threatensਕਿ ਬ੍ਰਹਮਪੁੱਤਰ ਦਾ ਪਾਣੀ ਰੁਕ ਜਾਣ ਨਾਲ ਅਰੁਣਾਚਲ ਪ੍ਰਦੇਸ਼  ਦੇ ਤੂਤੀਂਗ, ਯਿੰਗਕਯੋਂਗ ਅਤੇ ਪਾਸੀਘਾਟ ਇਲਾਕੇ ਵਿਚ ਇਸ ਦੇ ਕਾਰਨ ਸੋਕੇ ਦੇ ਹਾਲਾਤ ਪੈਦਾ ਹੋ ਗਏ ਹਨ। ਉਨ੍ਹਾਂ ਨੇ ਅਪਣੇ ਪੱਤਰ ਵਿਚ ਵਿਦੇਸ਼ ਮੰਤਰੀ  ਸੁਸ਼ਮਾ ਸਵਰਾਜ ਅਤੇ ਅਰਜੁਨ ਰਾਮ ਮੇਘਵਾਲ ਨੂੰ ਮਾਮਲੇ ਵੱਲ ਧਿਆਨ ਕੇਂਦਰਿਤ ਕਰਨ ਦੀ ਮੰਗ ਕੀਤੀ ਹੈ। ਧਿਆਨ ਯੋਗ ਹੈ ਕਿ ਚੀਨ ਨੇ ਤਿੱਬਤ ਵਿਚ ਵਹਿਣ ਵਾਲੀ ਯਾਰਲੁੰਗ ਸਾਂਗਪੋ ਨਦੀ ਦਾ ਪਾਣੀ ਰੋਕ ਦਿਤਾ ਹੈ। ਇਹ ਨਦੀ ਜਦੋਂ ਅਰੁਣਾਚਲ ਪ੍ਰਦੇਸ਼ ਵਿਚ ਦਾਖਲ ਹੁੰਦੀ ਹੈ ਤਾਂ ਇਸ ਨੂੰ ਸਿਆਂਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਅੱਗੇ ਚੱਲ ਕੇ ਆਸਾਮ ਵਿਚ ਇਹ ਬ੍ਰਹਮਪੁੱਤਰ ਦੇ ਨਾਮ ਨਾਲ ਜਾਣੀ ਜਾਂਦੀ ਹੈ। ਕਾਂਗਰਸ ਸੰਸਦ ਨਿਨੋਂਗ ਏਰਿੰਗ ਨੇ ਕੇਂਦਰੀ ਜਲ ਸੰਸਾਧਨ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੂੰ ਲਿਖੇ ਅਪਣੇ ਪੱਤਰ ਵਿਚ ਕਿਹਾ ਹੈ ਕਿ ਚੀਨ ਦੇ ਜਲ ਸੰਸਾਧਨ ਮੰਤਰਾਲੇ ਦੀ ਜਾਣਕਾਰੀ ਦੇ ਮੁਤਾਬਕ ਇਸ ਨਦੀ ਦੇ ਮਿਲਿਨ ਸੈਕਸ਼ਨ ਵਿਚ ਭੂਚਾਲ ਆਇਆ ਹੈ। ਜਿਸ ਦੀ ਵਜ੍ਹਾ ਨਾਲ 16 ਅਕਤੂਬਰ ਤੋਂ ਬ੍ਰਹਮਪੁੱਤਰ ਦੀ ਮੁੱਖਧਾਰਾ ਪ੍ਰਭਾਵਿਤ ਹੋਈ ਹੈ।

Brahmaputra RiverBrahmaputra Riverਅਰੁਣਾਚਲ ਪ੍ਰਦੇਸ਼ ਦੇ ਪੱਛਮ ਸਿਆਂਗ ਜ਼ਿਲ੍ਹਾ ਪ੍ਰਸ਼ਾਸਨ ਨੇ ਜਨਤਾ ਨੂੰ ਐਡਵਾਇਜ਼ਰੀ ਜਾਰੀ ਕਰ ਕੇ ਆਮ ਨਾਗਰਿਕਾਂ ਨੂੰ ਨਦੀ ਦੇ ਖੇਤਰ ਤੋਂ ਦੂਰ ਰਹਿਣ, ਖਾਸ ਕਰ ਕੇ ਮੱਛੀ ਫੜਦੇ ਸਮੇਂ ਬਹੁਤ ਸਾਵਧਾਨੀ ਵਰਤਣ ਦੀ ਸਲਾਹ ਦਿਤੀ ਹੈ। ਕਿਉਂਕਿ ਜੇਕਰ ਚੀਨ ਨੇ ਪਾਣੀ ਛੱਡਿਆ ਤਾਂ ਹੜ੍ਹ ਆ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿਚ ਭਾਰਤ ਅਤੇ ਚੀਨ ਦੇ ਵਿਚ ਯਾਰਲੁੰਗ ਸਾਂਗਪੋ ਨਦੀ ਦੇ ਪਾਣੀ ਦਾ ਡਾਟਾ ਸਾਂਝਾ ਕਰਨ ਦਾ ਕਰਾਰ ਹੋਇਆ ਸੀ।

ਕਾਂਗਰਸ ਸੰਸਦ ਨੇ ਪੱਤਰ ਵਿਚ ਲਿਖਿਆ ਹੈ ਕਿ ਚੀਨ ਨੇ ਯਾਰਲੁੰਗ ਸਾਂਗਪੋ ਨਦੀ ਦੀ ਰੁਕਾਵਟ ਉਤੇ ਕਰੀਬੀ ਨਜ਼ਰ ਬਣਾਈ ਹੋਈ ਹੈ। ਜੇਕਰ ਅੱਗੇ ਦੀ ਕੋਈ ਸੂਚਨਾ ਆਉਂਦੀ ਹੈ ਤਾਂ ਸਾਨੂੰ ਇਸ ਦੀ ਜਾਣਕਾਰੀ ਉਸ ਨੂੰ ਦੇਣੀ ਚਾਹੀਦੀ ਹੈ ਅਤੇ ਭਾਰਤ ਸਰਕਾਰ ਨੂੰ ਇਸ ਮਾਮਲੇ ਵਿਚ ਸਰਗਰਮ ਹੋ ਕੇ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement