ਅਰੁਣਾਚਲ 'ਚ ਨਦੀ ਵਿਚ ਡਿੱਗੀ ਫ਼ੌਜ ਦੀ ਗੱਡੀ, ਦੋ ਜਵਾਨਾਂ ਦੀ ਮੌਤ
Published : Apr 23, 2018, 11:50 am IST
Updated : Apr 23, 2018, 12:00 pm IST
SHARE ARTICLE
Arunachal: Army Vehicle falls into Kundil river, 3 Jawan die
Arunachal: Army Vehicle falls into Kundil river, 3 Jawan die

ਅਰੁਣਾਚਲ ਪ੍ਰਦੇਸ਼ ਵਿਚ ਫ਼ੌਜ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਗੱਡੀ ਬੇਕਾਬੂ ਹੋ ਕੇ ਨਦੀ ਵਿਚ ਡਿੱਗ ਪਈ। ਇਸ ਹਾਦਸੇ ਵਿਚ ਦੋ...

ਇੰਫਾਲ, : ਅਰੁਣਾਚਲ ਪ੍ਰਦੇਸ਼ ਵਿਚ ਫ਼ੌਜ ਦੇ ਜਵਾਨਾਂ ਨੂੰ ਲੈ ਕੇ ਜਾ ਰਹੀ ਗੱਡੀ ਬੇਕਾਬੂ ਹੋ ਕੇ ਨਦੀ ਵਿਚ ਡਿੱਗ ਪਈ। ਇਸ ਹਾਦਸੇ ਵਿਚ ਦੋ ਜਵਾਨਾਂ ਦੀ ਮੌਤ ਹੋ ਗਈ ਹੈ, ਜਦਕਿ ਚਾਰ ਜਵਾਨ ਜ਼ਖ਼ਮੀ ਹੋ ਗਏ। ਦਸਿਆ ਜਾ ਰਿਹਾ ਹੈ ਹਾਦਸੇ ਦੇ ਬਾਅਦ ਤੋਂ ਇਕ ਜਵਾਨ ਲਾਪਤਾ ਵੀ ਹੈ। ਘਟਨਾ ਅਰੁਣਾਚਲ ਪ੍ਰਦੇਸ਼ ਦੇ ਹੇਠਲੇ ਦਿਬਾਂਗ ਵੈਲੀ ਦੀ ਹੈ। 

Arunachal: Army Vehicle falls into Kundil river, 3 Jawan dieArunachal: Army Vehicle falls into Kundil river, 3 Jawan die

ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਤੋਂ ਮਦਰਾਸ ਰੈਜੀਮੈਂਟ ਟੈਰੀਟੋਰੀਅਲ ਆਰਮੀ ਦੇ ਜਵਾਨਾਂ ਨੂੰ ਲਿਜਾ ਰਹੀ ਇਦੁਲੀ ਅਤੇ ਕਬਾਂਗ ਪਿੰਡ ਦੇ ਵਿਚਕਾਰ ਅਚਾਨਕ ਫਿਸਲ ਗਈ ਅਤੇ ਬੇਕਾਬੂ ਹੋ ਕੇ ਕੁੰਡਿਲ ਨਦੀ ਵਿਚ ਜਾ ਡਿੱਗੀ। ਸੂਤਰਾਂ ਮੁਤਾਬਕ ਹਾਦਸੇ ਵਿਚ ਦੋ ਜਵਾਨਾਂ ਦੀ ਮੌਤ ਹੋ ਗਈ, ਜਦਕਿ 15 ਜਵਾਨਾਂ ਨੂੰ ਨਦੀ ਤੋਂ ਸੁਰੱਖਿਅਤ ਕੱਢਿਆ ਗਿਆ। 

Arunachal: Army Vehicle falls into Kundil river, 3 Jawan dieArunachal: Army Vehicle falls into Kundil river, 3 Jawan die

ਇਨ੍ਹਾਂ ਵਿਚੋਂ ਚਾਰ ਜ਼ਖ਼ਮੀ ਜਵਾਨਾਂ ਨੂੰ ਇਲਾਜ ਲਈ ਚਾਪਾਖੋਵਾ ਦੇ ਮੁੱਢਲੇ ਰੈਫਰਨ ਯੂਨਿਟ ਵਿਚ ਭਰਤੀ ਕਰਵਾਇਆ ਗਿਆ ਹੈ। ਫ਼ੌਜ ਦੇ ਨਾਲ-ਨਾਲ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਰਾਹਤ ਅਤੇ ਬਚਾਅ ਮੁਹਿੰਮ ਚਲਾ ਰਹੀ ਹੈ।

Arunachal: Army Vehicle falls into Kundil river, 3 Jawan dieArunachal: Army Vehicle falls into Kundil river, 3 Jawan die

ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦਸਿਆ ਕਿ ਦੋ ਜਵਾਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਇਕ ਜਵਾਨ ਲਾਪਤਾ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਇਸ ਕੰਮ ਵਿਚ ਐਨਡੀਆਰਐਫ (ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ) ਦੀ ਵੀ ਮਦਦ ਲਈ ਜਾ ਰਹੀ ਹੈ।  

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement