ਮਨੀਪੁਰ 'ਚ ਅਸਾਮ ਰਾਈਫਲਜ਼ ਦੇ ਦੋ ਜਵਾਨਾਂ ਦੀ ਹੱਤਿਆ, ਤਿੰਨ ਹੋਰ ਜ਼ਖ਼ਮੀ
Published : Sep 19, 2025, 9:17 pm IST
Updated : Sep 19, 2025, 9:17 pm IST
SHARE ARTICLE
Representative Image.
Representative Image.

ਬਿਸ਼ਨੂਪੁਰ 'ਚ ਬੰਦੂਕਧਾਰੀਆਂ ਨੇ ਕੀਤਾ ਨੀਮ ਫ਼ੌਜੀ ਬਲਾਂ ਦੀ ਗੱਡੀ 'ਤੇ ਹਮਲਾ

ਇੰਫਾਲ : ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ’ਚ ਸ਼ੁਕਰਵਾਰ ਸ਼ਾਮ ਨੂੰ ਅਸਮ ਰਾਈਫਲਜ਼ ਦੇ ਦੋ ਜਵਾਨਾਂ ਦਾ ਕੁੱਝ ਬੰਦੂਕਧਾਰੀਆਂ ਨੇ ਕਤਲ ਕਰ ਦਿਤਾ। ਬੰਦੂਕਧਾਰੀਆਂ ਨੇ ਨੀਮ ਫ਼ੌਜੀ ਬਲਾਂ ਦੀ ਗੱਡੀ ਉਤੇ ਹਮਲਾ ਕਰ ਦਿਤਾ, ਜਿਸ ’ਚ ਘੱਟੋ-ਘੱਟ ਤਿੰਨ ਜਵਾਨ ਜ਼ਖਮੀ ਵੀ ਹੋ ਗਏ। ਅਧਿਕਾਰੀਆਂ ਨੇ ਦਸਿਆ ਕਿ ਇਹ ਘਟਨਾ ਸ਼ਾਮ ਕਰੀਬ 6 ਵਜੇ ਦੇ ਕਰੀਬ ਜ਼ਿਲ੍ਹੇ ਦੇ ਨੰਬੋਲ ਸਬਲ ਲੇਕਾਈ ਇਲਾਕੇ ’ਚ ਵਾਪਰੀ। ਇਕ ਅਧਿਕਾਰੀ ਨੇ ਦਸਿਆ ਕਿ ਬੰਦੂਕਧਾਰੀਆਂ ਦੇ ਇਕ ਸਮੂਹ ਨੇ ਉਸ ਗੱਡੀ ਉਤੇ ਹਮਲਾ ਕਰ ਦਿਤਾ, ਜਿਸ ਵਿਚ ਅਸਾਮ ਰਾਈਫਲਜ਼ ਦੇ ਜਵਾਨ ਇੰਫਾਲ ਤੋਂ ਬਿਸ਼ਨੂਪੁਰ ਜ਼ਿਲ੍ਹੇ ਵਲ ਜਾ ਰਹੇ ਸਨ। ਇਕ ਹੋਰ ਅਧਿਕਾਰੀ ਨੇ ਦਸਿਆ ਕਿ ਪੁਲਿਸ ਅਤੇ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ। 

ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਵਲੋਂ ਇਕ ਵਿਅਕਤੀ ਦੀ ਗ੍ਰਿਫਤਾਰੀ ਤੋਂ ਬਾਅਦ ਬਿਸ਼ਨੂਪੁਰ ਜ਼ਿਲ੍ਹੇ ਦੇ ਨਿੰਗਥੌਖੋਂਗ ਕਸਬੇ ਵਿਚ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਅਧਿਕਾਰੀਆਂ ਮੁਤਾਬਕ ਪੁਲਿਸ ਨੇ ਵੀਰਵਾਰ ਸ਼ਾਮ ਕਰੀਬ 7 ਵਜੇ ਕਥਿਤ ਗੈਰ-ਕਾਨੂੰਨੀ ਗਤੀਵਿਧੀਆਂ ਦੇ ਦੋਸ਼ ’ਚ ਥੋਕਚੋਮ ਰੋਮੇਨ (45) ਨੂੰ ਗ੍ਰਿਫਤਾਰ ਕੀਤਾ ਸੀ। ਸਥਾਨਕ ਲੋਕਾਂ ਨੇ ਔਰਤਾਂ ਦੀ ਅਗਵਾਈ ਵਿਚ ਤਿੰਨ ਘੰਟਿਆਂ ਤੋਂ ਵੱਧ ਸਮੇਂ ਲਈ ਪ੍ਰਦਰਸ਼ਨ ਕੀਤਾ ਅਤੇ ਸੁਰੱਖਿਆ ਕਾਫਲੇ ਦੀ ਆਵਾਜਾਈ ਸਮੇਤ ਟ੍ਰੈਫਿਕ ਨੂੰ ਰੋਕਿਆ। 

ਪ੍ਰਦਰਸ਼ਨਕਾਰੀਆਂ ਨੇ ਇਸ ਗ੍ਰਿਫਤਾਰੀ ਨੂੰ ‘ਮਨਮਾਨੀ’ ਦਸਿਆ ਅਤੇ ਉਸ ਦੀ ਤੁਰਤ ਰਿਹਾਈ ਦੀ ਮੰਗ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਬਾਅਦ ’ਚ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਨਾਕਾਬੰਦੀ ਹਟਾ ਦਿਤੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement