Assam News : ਪਤਨੀ ਦੀ ਮੌਤ ਦੀ ਖ਼ਬਰ ਸੁਣਕੇ IPS ਅਫ਼ਸਰ ਨੇ ਖੁਦ ਨੂੰ ਗੋ਼ਲੀ ਮਾਰ ਕੀਤੀ ਖੁਦਕੁਸ਼ੀ 

By : BALJINDERK

Published : Jun 19, 2024, 4:07 pm IST
Updated : Jun 19, 2024, 6:28 pm IST
SHARE ARTICLE
 IPS officer
IPS officer

Assam News: ਅਸਾਮ ਦੇ ਗ੍ਰਹਿ ਸਕੱਤਰ ਸ਼ਿਲਾਦਿਤਿਆ ਚੇਤੀਆ ਪਤਨੀ ਦੀ ਮੌਤ ਦਾ ਸਦਮਾ ਨਾ ਕਰ ਸਕਿਆ ਬਰਦਾਸ਼, ਕੁਝ ਮਿੰਟਾਂ ਬਾਅਦ ਚੁੱਕਿਆ ਕਦਮ

Assam News: ਇੰਦੌਰ- ਅਸਾਮ ਦੇ ਗ੍ਰਹਿ ਸਕੱਤਰ ਸ਼ਿਲਾਦਿਤਿਆ ਚੇਤੀਆ ਨੇ ਮੰਗਲਵਾਰ ਨੂੰ ਖੁਦ ਨੂੰ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਪਤਨੀ ਦੀ ਮੌਤ ਤੋਂ ਕੁਝ ਮਿੰਟਾਂ ਬਾਅਦ ਹੀ ਉਸ ਨੇ ਇਹ ਖੌਫ਼ਨਾਕ ਕਦਮ ਚੁੱਕਿਆ। ਉਨ੍ਹਾਂ ਦੀ ਪਤਨੀ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸੀ, ਇਸ ਲਈ ਸ਼ਿਲਾਦਿਤਿਆ ਚੇਤੀਆ ਚਾਰ ਮਹੀਨਿਆਂ ਲਈ ਛੁੱਟੀ 'ਤੇ ਸਨ। ਉਹ 2009 ਬੈਚ ਦੇ ਆਈਪੀਐਸ ਅਧਿਕਾਰੀ ਸਨ।

ਇਹ ਵੀ ਪੜੋ:Patiala Accident : ਪਟਿਆਲਾ ’ਚ ਪੀਆਰਟੀਸੀ ਦੀ ਚੱਲਦੀ ਬੱਸ ’ਚੋਂ ਨਿਕਲੇ ਟਾਇਰ 

ਇਸ ਮੌਕੇ ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਚੇਤੀਆ ਦੀ ਪਤਨੀ ਚੌਥੀ ਸਟੇਜ ਦੇ ਕੈਂਸਰ ਤੋਂ ਪੀੜਤ ਸੀ। ਉਹ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ। ਉਸ ਦੀ ਦੇਖਭਾਲ ਲਈ, ਉਹ ਚਾਰ ਮਹੀਨਿਆਂ ਤੋਂ ਦਫ਼ਤਰ ਵੀ ਨਹੀਂ ਗਿਆ ਸੀ। ਉਸਨੇ ਛੁੱਟੀ ਲੈ ਲਈ ਸੀ। ਪਤਨੀ ਨੇ ਮੰਗਲਵਾਰ ਸ਼ਾਮ ਨੂੰ ਆਖਰੀ ਸਾਹ ਲਿਆ।
ਚੇਤੀਆ ਆਪਣੀ ਪਤਨੀ ਦੀ ਮੌਤ ਨੂੰ ਬਰਦਾਸ਼ਤ ਨਾ ਕਰ ਸਕਿਆ। ਉਸ ਨੇ ਹਸਪਤਾਲ 'ਚ ਹੀ ਆਪਣੀ ਸਰਵਿਸ ਪਿਸਤੌਲ ਨਾਲ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ।ਇੱਕ ਪੁਲਿਸ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਸਮਾਚਾਰ ਏਜੰਸੀ ਆਈਏਐਨਐਸ ਨੂੰ ਦੱਸਿਆ ਕਿ ਸ਼ਿਲਾਦਿਤਿਆ ਆਪਣੀ ਪਤਨੀ ਦੀ ਸਿਹਤ ਨੂੰ ਲੈ ਕੇ ਬਹੁਤ ਚਿੰਤਤ ਸੀ। ਉਹ ਕਾਫ਼ੀ ਮਾਨਸਿਕ ਤਣਾਅ 'ਚੋਂ ਲੰਘ ਰਿਹਾ ਸੀ। ਉਹ ਪਿਛਲੇ ਚਾਰ ਮਹੀਨਿਆਂ ਤੋਂ ਦਫ਼ਤਰ ਤੋਂ ਛੁੱਟੀ ਲੈ ਕੇ ਆਪਣੀ ਪਤਨੀ ਦੀ ਸੇਵਾ ਕਰ ਰਿਹਾ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਸੁਣ ਕੇ ਹਰ ਕੋਈ ਦੁਖੀ ਹੈ।

ਇਹ ਵੀ ਪੜੋ:Punjab And Haryana High Court :ਹਾਈਕੋਰਟ ਨੇ ਲੜਕੀ ਨੂੰ ਜ਼ਬਰੀ ਵਿਆਹ ਤੋਂ ਬਚਾਇਆ 

ਅਸਾਮ ਪੁਲਿਸ ਦੇ ਡਾਇਰੈਕਟਰ ਜਨਰਲ ਜੀਪੀ ਸਿੰਘ ਨੇ ਕਿਹਾ ਕਿ ਅਧਿਕਾਰੀ ਦੀ ਮੌਤ ਦੀ ਸੂਚਨਾ ਮਿਲੀ ਹੈ। ਉਸ ਦੀ ਪਤਨੀ ਕੈਂਸਰ ਨਾਲ ਲੜ ਰਹੀ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਆਪਣੀ ਮੌਤ ਤੋਂ ਕੁਝ ਮਿੰਟ ਬਾਅਦ ਖੁਦਕੁਸ਼ੀ ਕਰ ਲਈ। ਉਸ ਦੀ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਆਸਾਮ ਪੁਲਿਸ ਪਰਿਵਾਰ ਉਸ ਦੀ ਕਮੀ ਮਹਿਸੂਸ ਕਰੇਗਾ।

(For more news apart from  IPS officer shot himself after hearing news his wife death in Assam News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement