ਲੌਕਡਾਊਨ: ਪੈਸੇ ਖਤਮ ਹੋ ਗਏ ਤਾਂ ਹੋਟਲ ਛੱਡ ਕੇ ਗੁਫ਼ਾ ਵਿਚ ਰਹਿਣ ਲੱਗੇ ਵਿਦੇਸ਼ੀ ਯਾਤਰੀ
Published : Apr 19, 2020, 10:11 am IST
Updated : Apr 19, 2020, 10:11 am IST
SHARE ARTICLE
Photo
Photo

ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਕਈ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ। ਇਸ ਦੌਰਾਨ ਉਤਰਾਖੰਡ ਵਿਚ ਫਸੇ ਵਿਦੇਸ਼ੀ ਟੂਰਿਸਟ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

ਰਿਸ਼ੀਕੇਸ਼: ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਕਈ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ। ਇਸ ਦੌਰਾਨ ਉਤਰਾਖੰਡ ਵਿਚ ਫਸੇ ਵਿਦੇਸ਼ੀ ਟੂਰਿਸਟ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਸ਼ਨੀਵਾਰ ਨੂੰ ਲਕਸ਼ਮਣਝੂਲਾ ਪੁਲਿਸ ਨੇ ਛੇ ਅਜਿਹੇ ਵਿਦੇਸ਼ੀ ਯਾਤਰੀਆਂ ਨੂੰ ਫੜਿਆ ਹੈ, ਜੋ ਪੈਸੇ ਖਤਮ ਹੋ ਜਾਣ ਕਾਰਨ ਹੋਟਲ ਛੱਡ ਕੇ ਗੁਫਾ ਵਿਚ ਰਹਿ ਰਹੇ ਸੀ।

File PhotoFile Photo

ਪੁਲਿਸ ਨੇ ਇਹਨਾਂ ਛੇ ਵਿਦੇਸ਼ੀ ਯਾਤਰੀਆਂ ਨੂੰ ਕੁਆਰੰਟੀਨ ਕਰ ਦਿੱਤਾ ਹੈ। ਲਕਸ਼ਮਣਝੂਲਾ ਥਾਣੇ ਦੇ ਪ੍ਰਭਾਰੀ ਰਾਕੇਂਦਰ ਸਿੰਘ ਕਠੈਤ ਨੇ ਦੱਸਿਆ ਕਿ, ‘ਸ਼ਨੀਵਾਰ ਨੂੰ ਲਕਸ਼ਮਣਝੂਲਾ ਥਾਣਾ ਪੁਲਿਸ ਨੂੰ ਕੁਝ ਸਥਾਨਕ ਲੋਕਾਂ ਨੇ ਸੂਚਨਾ ਦਿੱਤੀ ਕਿ ਨੀਲਕੰਠ ਪੈਦਲ ਮਾਰਗ ਦੇ ਕੋਲ ਵਿਦੇਸ਼ੀ ਲੋਕ ਗੁਫ਼ਾ ਵਿਚ ਰਹਿ ਰਹੇ ਹਨ।

policePhoto

ਮੌਕੇ ‘ਤੇ ਪਹੁੰਚੀ ਪੁਲਿਸ ਨੇ ਵਿਦੇਸ਼ੀ ਯਾਤਰੀਆਂ ਨੂੰ ਹਿਰਾਸਤ ਵਿਚ ਲੈ ਲਿਆ, ਇਸ ਤੋਂ ਬਾਅਦ ਉਹਨਾਂ ਦਾ ਚੈੱਕਅਪ ਕੀਤਾ ਗਿਆ। ਡਾਕਟਰਾਂ ਮੁਤਾਬਕ ਕਿਸੇ ਵੀ ਵਿਦੇਸ਼ੀ ਯਾਤਰੀ ਵਿਚ ਕੋਰੋਨਾ ਦੇ ਲੱਛਣ ਨਹੀਂ ਮਿਲੇ। ਫਿਲਹਾਲ ਸਾਰੇ ਯਾਤਰੀਆਂ ਨੂੰ ਮੰਦਿਰ ਵਿਚ ਕੁਆਰੰਟੀਨ ਕਰ ਦਿੱਤਾ ਗਿਆ ਹੈ।

PolicePhoto

ਪੁਲਿਸ ਨੇ ਦੱਸਿਆ ਕਿ ਵਿਦੇਸ਼ੀ ਯਾਤਰੀਆਂ ਦਾ ਕਹਿਣਾ ਹੈ ਕਿ ਉਹ 24 ਮਾਰਚ ਤੱਕ ਹੋਟਲਾਂ ਵਿਚ ਰਹੇ ਸੀ। ਪਰ ਬਾਅਦ ਵਿਚ ਉਹਨਾਂ ਦੇ ਪੈਸੇ ਖਤਮ ਹੋ ਗਏ। ਇਸ ਤੋਂ ਬਾਅਦ ਉਹ ਗੁਫਾ ਵਿਚ ਰਹਿਣ ਲੱਗੇ। ਪੁਲਿਸ ਮੁਤਾਬਕ ਇਹਨਾਂ ਯਾਤਰੀਆਂ ਵਿਚ ਦੋ ਯੁਕ੍ਰੇਨ, ਇਕ ਤੁਰਕੀ, ਇਕ ਅਮਰੀਕਾ, ਇਕ ਫਰਾਂਸ ਅਤੇ ਇਕ ਨੇਪਾਲ ਦਾ ਨਾਗਰਿਕ ਹੈ।

File PhotoFile Photo

ਜ਼ਿਕਰਯੋਗ ਹੈ ਕਿ ਇਸ ਸਮੇਂ ਪੂਰੀ ਦੁਨੀਆ ਕੋਰੋਨਾ ਵਾਇਰਸ ਸੰਕਟ ਨਾਲ ਜੂਝ ਰਹੀ ਹੈ। ਇਸ ਦੇ ਚਲਦਿਆਂ ਕਈ ਦੇਸ਼ਾਂ ਵਿਚ ਲੌਕਡਾਊਨ ਕੀਤਾ ਗਿਆ ਹੈ। ਇਸ ਦੌਰਾਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Location: India, Uttarakhand

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement