ਸਰਕਾਰ ਨੇ ਲੌਕਡਾਊਨ ਦੌਰਾਨ ਨਵੀਂ ਛੋਟ ਦੇਣ ਦਾ ਕੀਤਾ ਐਲਾਨ, ਮਿਲਣਗੀਆਂ ਇਹ ਸਹੂਲਤਾਂ
Published : Apr 18, 2020, 8:12 am IST
Updated : Apr 18, 2020, 8:12 am IST
SHARE ARTICLE
Photo
Photo

ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਚੱਲ ਰਹੇ ਲੌਕਡਾਊਨ ਵਿਚਕਾਰ ਸਰਕਾਰ ਨੇ ਸ਼ੁੱਕਰਵਾਰ  ਨੂੰ ਕੁਝ ਖੇਤਰਾਂ ਨੂੰ ਛੋਟ ਦਿੱਤੀ ਹੈ।

ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਨਜਿੱਠਣ ਲਈ ਚੱਲ ਰਹੇ ਲੌਕਡਾਊਨ ਵਿਚਕਾਰ ਸਰਕਾਰ ਨੇ ਸ਼ੁੱਕਰਵਾਰ  ਨੂੰ ਕੁਝ ਖੇਤਰਾਂ ਨੂੰ ਛੋਟ ਦਿੱਤੀ ਹੈ। ਇਹਨਾਂ ਵਿਚ ਗ੍ਰਾਮੀਣ ਇਲਾਕਿਆਂ ਵਿਚ ਨਿਰਮਾਣ ਗਤੀਵਿਧਿਆਂ ਅਤੇ ਦੇਸ਼ ਭਰ ਵਿਚ ਪਾਣੀ ਦੀ ਪੂਰਤੀ, ਸਾਫ-ਸਫਾਈ, ਬਿਜਲੀ, ਗੈਰ ਬੈਂਕਿੰਗ ਵਿੱਤੀ ਸੇਵਾਵਾਂ ਅਤੇ ਸਹਿਕਾਰੀ ਕ੍ਰੈਡਿਟ ਸੁਸਾਇਟੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਦੇਣਾ ਸ਼ਾਮਿਲ ਹੈ।

File PhotoFile Photo

ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲ਼ਾ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਦਿਸ਼ਾ-ਨਿਰਦੇਸ਼ਾ ਵਿਚ ਕਿਹਾ ਕਿ ਇਮਾਰਤੀ ਲੱਕੜੀਆਂ ਵਾਲੇ ਦਰਖ਼ਤਾਂ ਨੂੰ ਛੱਡ ਕੇ ਜੰਗਲ ਦੇ ਹੋਰ ਦਰਖਤਾਂ ਨੂੰ ਸਟੋਰੇਜ਼, ਕਟਾਈ ਅਤੇ ਪ੍ਰੋਸੈਸਿੰਗ ਕਰਨ ਵਿਚ ਆਦਿਵਾਸੀਆਂ ਅਤੇ ਜੰਗਲਾਤ ਨਿਵਾਸੀਆਂ ਨੂੰ 3 ਮਈ ਤੱਕ ਛੋਟ ਦਿੱਤੀ ਜਾਵੇਗੀ।

Mobile BankingPhoto

ਉਹਨਾਂ ਕਿਹਾ ਕਿ ਗ੍ਰਾਮੀਣ ਇਲ਼ਾਕਿਆਂ ਵਿਚ ਨਿਰਮਾਣ ਗਤੀਵਿਧੀਆਂ, ਪਾਣੀ ਦੀ ਪੂਰਤੀ, ਸਾਫ-ਸਫਾਈ, ਬਿਜਲੀ, ਦੂਰਸੰਚਾਰ ਦੀਆਂ ਲਾਈਨਾਂ ਅਤੇ ਕੇਬਲ ਵਿਛਾਉਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਦੇਸ਼ ਭਰ ਵਿਚ ਲੌਕਡਾਊਨ ਦੌਰਾਨ ਗੈਰ-ਬੈਂਕਿੰਗ ਵਿੱਤੀ ਸੰਸਥਾਵਾਂ, ਹਾਊਸਿੰਗ ਵਿੱਤ ਕੰਪਨੀਆਂ, ਛੋਟੀਆਂ ਵਿੱਤ ਸੰਸਥਾਵਾਂ ਨੂੰ ਘੱਟੋ ਘੱਟ ਸਟਾਫ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਜਾ ਰਹੀ ਹੈ।

PhotoPhoto

ਬਾਂਸ, ਨਾਰਿਅਲ, ਮਸਾਲੇ ਆਦਿ ਦੀ ਕਾਸ਼ਤ, ਉਹਨਾਂ ਦੀ ਕਟਾਈ, ਪ੍ਰੋਸੈਸਿੰਗ, ਪੈਕਜਿੰਗ, ਵਿਕਰੀ ਅਤੇ ਮਾਰਕੀਟਿੰਗ ਨੂੰ ਲੌਕਡਾਊਨ ਦੌਰਾਨ ਛੋਟ ਦਿੱਤੀ ਜਾਂਦੀ ਹੈ।

PhotoPhoto

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ 24 ਮਾਰਚ ਤੋਂ 14 ਅਪ੍ਰੈਲ ਨੂੰ ਦੇਸ਼ ਵਿਆਪੀ ਲੌਕਡਾਊਨ ਦਾ ਐਲਾਨ ਕੀਤਾ ਸੀ, ਪਰ ਹੁਣ ਇਸ ਦੀ ਮਿਆਦ 3 ਮਈ ਤੱਕ ਵਧਾ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਲੌਕਡਾਊਨ ਦੌਰਾਨ ਵੱਖ-ਵੱਖ ਲੋਕਾਂ ਅਤੇ ਸੇਵਾਵਾਂ ਲਈ ਕਈ ਛੋਟਾਂ ਦਾ ਐਲਾਨ ਕੀਤਾ ਸੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement