ਲੌਕਡਾਊਨ ਦੌਰਾਨ BSNL ਦੇ ਕਰੋੜਾਂ ਗਾਹਕਾਂ ਲਈ ਖੁਸ਼ਖ਼ਬਰੀ, ਪੜ੍ਹੋ ਪੂਰੀ ਖ਼ਬਰ
Published : Apr 19, 2020, 9:35 am IST
Updated : Apr 19, 2020, 9:36 am IST
SHARE ARTICLE
Photo
Photo

ਕੰਪਨੀ ਨੇ ਕਿਹਾ ਹੈ ਕਿ ਉਸ ਦੇ ਪ੍ਰੀਪੇਡ ਗਾਹਕ ਜੋ ਲੌਕਡਾਊਨ ਦੌਰਾਨ ਆਪਣੇ ਫੋਨ ਰੀਚਾਰਜ ਨਹੀਂ ਕਰਾ ਸਕਣਗੇ, ਉਹਨਾਂ ਦੇ ਫੋਨ ‘ਤੇ 5 ਮਈ ਤੱਕ ਇੰਨਕਮਿੰਗ ਕਾਲ ਜਾਰੀ ਰਹਿਣਗੀਆਂ

ਨਵੀਂ ਦਿੱਲੀ: ਜਨਤਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਡ (ਬੀਐਸਐਨਐਲ) ਨੇ ਸ਼ਨੀਵਾਰ ਨੂੰ ਕਿਹਾ ਕਿ ਰਿਚਾਰਜ ਨਾ ਹੋਣ ਦੇ ਬਾਵਜੂਦ ਉਸ ਦੇ ਪ੍ਰੀਪੇਡ ਗਾਹਕਾਂ ਦੇ ਕੁਨੈਕਸ਼ਨਾਂ ਦੀ ਮਿਆਦ ਰਿਚਾਰਜ 5 ਮਈ ਤੱਕ ਜਾਰੀ ਰਹੇਗੀ।

File PhotoFile Photo

ਯਾਨੀ ਉਹਨਾਂ ਦੇ ਫੋਨ ‘ਤੇ ਇੰਨਕਮਿੰਗ ਕਾਲ ਜਾਰੀ ਰਹੇਗੀ। ਕੰਪਨੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਉਸ ਦੇ ਪ੍ਰੀਪੇਡ ਗਾਹਕ ਜੋ ਲੌਕਡਾਊਨ ਦੌਰਾਨ ਆਪਣੇ ਫੋਨ ਰੀਚਾਰਜ ਨਹੀਂ ਕਰਾ ਸਕਣਗੇ, ਉਹਨਾਂ ਦੇ ਫੋਨ ‘ਤੇ 5 ਮਈ ਤੱਕ ਇੰਨਕਮਿੰਗ ਕਾਲ ਜਾਰੀ ਰਹਿਣਗੀਆਂ। 

File PhotoFile Photo

ਕੰਪਨੀ ਨੇ ਬਿਆਨ ਵਿਚ ਕਿਹਾ ਹੈ ਕਿ ਗਾਹਕਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿਚ ਰੱਖਦੇ ਹੋਏ, ਜਿਨ੍ਹਾਂ ਗਾਹਕਾਂ ਦੀ ਵੈਲਡਿਟੀ ਲੌਕਡਾਊਨ ਦੌਰਾਨ ਖਤਮ ਹੋ ਗਈ ਅਤੇ ਉਹਨਾਂ ਦਾ ਬਕਾਇਆ ਜ਼ੀਰੋ ਰਹਿ ਗਿਆ ਹੈ, ਉਹਨਾਂ ਨੂੰ ਲਾਭ ਦਿੱਤਾ ਜਾਵੇਗਾ। ਇਸ ਦੇ ਲਈ ਉਹਨਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ।

File PhotoFile Photo

ਇਸ ਤੋਂ ਇਲ਼ਾਵਾ ਬੀਐਸਐਨਐਲ ਨੇ ਅਪਣੇ ਗਾਹਕਾਂ ਲਈ ਰਿਚਾਰਜ ਹੈਲਪਲਾਈਨ ਵੀ ਸ਼ੁਰੂ ਕੀਤੀ ਹੈ। ਇਹ ਸਹੂਲਤ ਮੌਜੂਦਾ ਸਮੇਂ ਵਿਚ ਉੱਤਰੀ ਅਤੇ ਪੱਛਮੀ ਖੇਤਰ ਲਈ ਉਪਲਬਧ ਹੈ, ਜਦਕਿ ਦੱਖਣੀ ਅਤੇ ਪੂਰਬੀ ਖੇਤਰ ਲਈ ਇਹ ਸਹੂਲਤ 22 ਅਪ੍ਰੈਲ 2020 ਤੋਂ ਉਪਲਬਧ ਹੋ ਜਾਵੇਗੀ।

PhotoPhoto

ਬੀਐਸਐਨਐਲ ਦੇ ਸੀਐਮਡੀ ਪੀ ਕੇ ਪੁਰਵਾਰ ਨੇ ਕਿਹਾ ਕਿ ਸੰਕਟ ਦੇ ਇਸ ਸਮੇਂ ਵਿਚ ਬੀਐਸਐਨਐਲ ਆਪਣੇ ਗਾਹਕਾਂ ਦੇ ਨਾਲ ਦ੍ਰਿੜਤਾ ਨਾਲ ਖੜ੍ਹੀ ਹੈ ਅਤੇ ਅਸੀਂ ਆਪਣੇ ਗ੍ਰਾਹਕਾਂ ਅਪੀਲ ਕਰਦੇ ਹਾਂ ਕਿ ਉਹ ਆਪਣੇ ਖਾਤਿਆਂ ਨੂੰ ਰੀਚਾਰਜ ਕਰਨ ਲਈ ਡਿਜੀਟਲ ਪਲੇਟਫਾਰਮ ਦੀ ਵਰਤੋਂ ਕਰਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement