ਮੱਧ ਪ੍ਰਦੇਸ਼ : ਨਿਗਮ ਕਮਿਸ਼ਨਰ ਦੀ ਕਾਰ ਅੱਗੇ ‘ਟੂਣਾ’ ਕਰਨ ਵਾਲੇ ਅਫ਼ਸਰ ਦੀ ਬਦਲੀ
Published : Oct 18, 2023, 9:52 pm IST
Updated : Oct 18, 2023, 9:52 pm IST
SHARE ARTICLE
Indore.
Indore.

ਡਰਾਈਵਰਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ, ਸੀ.ਸੀ.ਟੀ.ਵੀ. ’ਚ ਕੈਦ ਹੋਈ ਘਟਨਾ

ਇੰਦੌਰ (ਮੱਧ ਪ੍ਰਦੇਸ਼): ਇੰਦੌਰ ਨਗਰ ਨਿਗਮ ਕਮਿਸ਼ਨਰ ਹਰਸ਼ਿਕਾ ਸਿੰਘ ਦੀ ਕਾਰ ਅੱਗੇ ਕਥਿਤ ਤੌਰ ’ਤੇ ਕੱਟਿਆ ਹੋਇਆ ਨਿੰਬੂ ਸੁੱਟਣ ਦੀ ਘਟਨਾ ਤੋਂ ਬਾਅਦ ਬੁਧਵਾਰ ਨੂੰ ਇਸ ਨਗਰ ਨਿਗਮ ਦੇ ਇਕ ਅਧਿਕਾਰੀ ਦੀ ਬਦਲੀ ਕਰ ਦਿਤੀ। ਇਸ ਅਧਿਕਾਰੀ ਵਿਰੁਧ ਥਾਣੇ ’ਚ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।

ਅਧਿਕਾਰੀਆਂ ਨੇ ਦਸਿਆ ਕਿ ਕੱਟੇ ਹੋਏ ਨਿੰਬੂ ਨੂੰ ਸੁੱਟਣ ਦੀ ਘਟਨਾ ਜਾਦੂ-ਟੂਣੇ ਨਾਲ ਜੁੜੀ ਹੋ ਸਕਦੀ ਹੈ। ਅਧਿਕਾਰੀਆਂ ਨੇ ਦਸਿਆ ਕਿ ਸਿਟੀ ਮਿਸ਼ਨ ਮੈਨੇਜਰ ਦੇ ਅਹੁਦੇ ’ਤੇ ਕੰਮ ਕਰ ਰਹੇ ਨਿਖਿਲ ਕੁਲਮੀ ’ਤੇ ਸੋਮਵਾਰ ਨੂੰ ਗੀਤਾ ਭਵਨ ਇਲਾਕੇ ’ਚ ਸਰਕਾਰੀ ਦਫਤਰ ’ਚ ਨਿਗਮ ਕਮਿਸ਼ਨਰ ਹਰਸ਼ਿਕਾ ਸਿੰਘ ਦੀ ਕਾਰ ਅੱਗੇ ਕੱਟਿਆ ਹੋਇਆ ਨਿੰਬੂ ਸੁੱਟਣ ਦਾ ਦੋਸ਼ ਹੈ। ਅਧਿਕਾਰੀਆਂ ਮੁਤਾਬਕ ਇਹ ਘਟਨਾ ਦਫ਼ਤਰ ’ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ’ਚ ਕੈਦ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਨਿਗਮ ਦੇ ਇਕ ਸੁਰੱਖਿਆ ਕਰਮਚਾਰੀ ਅਤੇ ਪੰਜ ਕਾਰ ਡਰਾਈਵਰਾਂ ਨੇ ਇਸ ਘਟਨਾ ਸਬੰਧੀ ਸੰਯੋਗਿਤਾਗੰਜ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ’ਚ ਕੁਲਮੀ ਵਿਰੁਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਨਿਗਮ ਕਮਿਸ਼ਨਰ ਨੇ ਕੁਲਮੀ ਨੂੰ ਇਸ ਬਾਡੀ ਦੇ ਕੰਟਰੋਲ ਰੂਮ ’ਚ ਤਬਦੀਲ ਕਰ ਦਿਤਾ ਹੈ। ਅਧਿਕਾਰੀਆਂ ਅਨੁਸਾਰ ਬਦਲੀ ਦੇ ਹੁਕਮਾਂ ’ਚ ਕਮਿਸ਼ਨਰ ਨੇ ਕੰਟਰੋਲ ਰੂਮ ਦੇ ਇੰਚਾਰਜ ਨੂੰ ਕੁਲਮੀ ਦੇ ਕੰਮ ਦੀ ‘ਨਿਯਮਿਤ ਨਿਗਰਾਨੀ’ ਰੱਖਣ ਦੇ ਵੀ ਹੁਕਮ ਦਿਤੇ ਹਨ।

ਸੂਬੇ ’ਚ 17 ਨਵੰਬਰ ਦੀਆਂ ਵਿਧਾਨ ਸਭਾ ਚੋਣਾਂ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤਕ ਕੁਲਮੀ ਮੇਅਰ ਪੁਸ਼ਿਆਮਿਤਰਾ ਭਾਰਗਵ ਦੇ ‘ਓ.ਐਸ.ਡੀ.’ ਵਜੋਂ ਕੰਮ ਕਰ ਰਹੇ ਸਨ। ਭਾਰਗਵ ਨੇ ਕਿਹਾ, ‘‘ਮੈਨੂੰ ਕੁਲਮੀ ਵਿਰੁਧ ਸ਼ਿਕਾਇਤ ਦੀ ਜਾਣਕਾਰੀ ਮਿਲੀ ਹੈ। ਇਹ ਘਟਨਾ ਪਹਿਲੀ ਨਜ਼ਰੇ ਨਿੰਦਣਯੋਗ ਹੈ। ਸਾਰੇ ਤੱਥਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਨਿਯਮਾਂ ਅਨੁਸਾਰ ਕਦਮ ਚੁੱਕੇ ਜਾਣੇ ਚਾਹੀਦੇ ਹਨ।’’

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement