ਪਹਿਲਾਂ ਹਿੰਦੂ ਹੀ ਸਨ ਮੁਸਲਮਾਨ, ਹਿੰਦੂ ਧਰਮ ਇਸਲਾਮ ਨਾਲੋਂ ਵੀ ਪੁਰਾਣਾ : ਗ਼ੁਲਾਮ ਨਬੀ ਆਜ਼ਾਦ
Published : Aug 18, 2023, 7:10 am IST
Updated : Aug 18, 2023, 7:10 am IST
SHARE ARTICLE
Ghulam Nabi Azad
Ghulam Nabi Azad

ਕਿਹਾ, 600 ਸਾਲ ਪਹਿਲਾਂ ਕਸ਼ਮੀਰ ਵਿਚ ਸਿਰਫ਼ ਕਸ਼ਮੀਰੀ ਪੰਡਤ ਸਨ, ਜੋ ਬਾਅਦ ਵਿਚ ਮੁਸਲਮਾਨ ਬਣ ਗਏ

 

ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਨੇਤਾ ਅਤੇ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ ਦੇ ਮੁਖੀ ਅਤੇ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਗ਼ੁਲਾਮ ਨਬੀ ਆਜ਼ਾਦ ਦਾ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵੀਡੀਉ ਵਿਚ ਗ਼ੁਲਾਮ ਨਬੀ ਆਜ਼ਾਦ ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਦੱਸ ਰਹੇ ਹਨ ਕਿ ਹਿੰਦੂ ਧਰਮ ਇਸਲਾਮ ਤੋਂ ਪੁਰਾਣਾ ਹੈ ਅਤੇ ਸਾਰੇ ਮੁਸਲਮਾਨ ਪਹਿਲਾਂ ਹਿੰਦੂ ਸਨ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਗੁਲਾਮ ਨਬੀ ਆਜ਼ਾਦ ਦਾ ਵੀਡੀਉ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦਾ ਹੈ।

ਗ਼ੁਲਾਮ ਨਬੀ ਆਜ਼ਾਦ 9 ਅਗੱਸਤ ਨੂੰ ਇਥੇ ਭਾਸ਼ਣ ਦੇਣ ਪਹੁੰਚੇ ਸਨ। ਵੀਡੀਉ ’ਚ ਆਜ਼ਾਦ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ, ‘ਇਸਲਾਮ ਦਾ ਜਨਮ 1500 ਸਾਲ ਪਹਿਲਾਂ ਹੋਇਆ ਸੀ। ਭਾਰਤ ਵਿਚ ਕੋਈ ਵੀ ਬਾਹਰੀ ਨਹੀਂ ਹੈ। ਅਸੀਂ ਸਾਰੇ ਇਸ ਦੇਸ਼ ਦੇ ਹਾਂ। ਭਾਰਤ ਦੇ ਮੁਸਲਮਾਨ ਮੂਲ ਰੂਪ ਵਿਚ ਹਿੰਦੂ ਸਨ ਜਿਨ੍ਹਾਂ ਨੇ ਬਾਅਦ ’ਚ ਧਰਮ ਪਰਿਵਰਤਨ ਕਰ ਲਿਆ'।

ਇਸ ਤੋਂ ਇਲਾਵਾ ਉਨ੍ਹਾਂ ਕਿਹਾ, ‘600 ਸਾਲ ਪਹਿਲਾਂ ਕਸ਼ਮੀਰ ਵਿਚ ਸਿਰਫ਼ ਕਸ਼ਮੀਰੀ ਪੰਡਤ ਸਨ, ਫਿਰ ਬਹੁਤ ਸਾਰੇ ਲੋਕ ਧਰਮ ਪਰਿਵਰਤਨ ਕਰ ਕੇ ਮੁਸਲਮਾਨ ਬਣ ਗਏ। ਇਸ ਦੌਰਾਨ ਆਜ਼ਾਦ ਨੇ ਲੋਕਾਂ ਨੂੰ ਭਾਈਚਾਰਾ, ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ, ‘ਧਰਮ ਨੂੰ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੀਦਾ। ਲੋਕਾਂ ਨੂੰ ਧਰਮ ਦੇ ਨਾਂ ’ਤੇ ਵੋਟ ਨਹੀਂ ਪਾਉਣੀ ਚਾਹੀਦੀ।

ਗ਼ੁਲਾਮ ਨਬੀ ਆਜ਼ਾਦ ਨੇ ਕਿਹਾ, ‘ਅਸੀਂ ਬਾਹਰੋਂ ਨਹੀਂ ਆਏ। ਇਹ ਮਿੱਟੀ ਦੀ ਉਪਜ ਹੈ। ਇਸ ਮਿੱਟੀ ਨੇ ਸੁਆਹ ਬਣ ਜਾਣਾ ਹੈ। ਕੁੱਝ ਭਾਜਪਾ ਆਗੂ ਨੇ ਕਿਹਾ ਕਿ ਕੁੱਝ ਬਾਹਰੋਂ ਆਏ ਹਨ, ਕੁੱਝ ਅੰਦਰੋਂ ਆਏ ਹਨ। ਮੈਂ ਉਨ੍ਹਾਂ ਨੂੰ ਕਿਹਾ ਕਿ ਕੋਈ ਅੰਦਰੋਂ ਜਾਂ ਬਾਹਰੋਂ ਨਹੀਂ ਆਇਆ ਹੈ। ਇਸ ਨੂੰ ਹਿੰਦੂਆਂ ਵਿਚ ਸਾੜਿਆ ਜਾਂਦਾ ਹੈ। ਇਸ ਤੋਂ ਬਾਅਦ ਸ੍ਰੀਰ ਦੇ ਮੁਰਦਾ ਅੰਗਾਂ ਨੂੰ ਨਦੀ ਵਿਚ ਸੁੱਟ ਦਿਤਾ ਜਾਂਦਾ ਹੈ। ਇਹ ਪਾਣੀ ਵੱਖ-ਵੱਖ ਥਾਵਾਂ ’ਤੇ ਜਾਂਦਾ ਹੈ। ਇਹ ਖੇਤਾਂ ਵਿਚ ਵੀ ਜਾਂਦਾ ਹੈ, ਭਾਵ ਸਾਡੇ ਪੇਟ ਵਿਚ ਜਾਂਦਾ ਹੈ। 

 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement