FASTag annual Pass: ਕੇਂਦਰ ਸਰਕਾਰ ਦਾ ਫ਼ਾਸਟ ਟੈਗ ਸਬੰਧੀ ਵੱਡਾ ਫ਼ੈਸਲਾ, 15 ਅਗਸਤ ਤੋਂ ਮਿਲਣਗੇ 3000 ਰੁਪਏ ਵਿਚ ਸਾਲਾਨਾ ਪਾਸ ਮਿਆਦ
Published : Jun 18, 2025, 1:20 pm IST
Updated : Jun 18, 2025, 1:36 pm IST
SHARE ARTICLE
FASTag annual pass will be available for Rs 3000 from August 15
FASTag annual pass will be available for Rs 3000 from August 15

FASTag annual Pass: ਇਹ ਪਾਸ ਵਿਸ਼ੇਸ਼ ਤੌਰ 'ਤੇ ਸਿਰਫ਼ ਨਿੱਜੀ ਵਾਹਨਾਂ (ਕਾਰ, ਜੀਪ, ਵੈਨ ਆਦਿ) ਲਈ ਤਿਆਰ ਕੀਤਾ ਗਿਆ

FASTag annual pass will be available for Rs 3000 from August 15 : ਕੇਂਦਰ ਸਰਕਾਰ 15 ਅਗਸਤ ਤੋਂ ਟੋਲ ਪਲਾਜ਼ਿਆਂ 'ਤੇ ਸਾਲਾਨਾ ਪਾਸ ਦੀ ਸਹੂਲਤ ਸ਼ੁਰੂ ਕਰਨ ਜਾ ਰਹੀ ਹੈ। ਇਸ ਲਈ ਲੋਕਾਂ ਨੂੰ 3000 ਰੁਪਏ ਦਾ ਪਾਸ ਲੈਣਾ ਪਵੇਗਾ ਜੋ ਇੱਕ ਸਾਲ ਜਾਂ 200 ਯਾਤਰਾਵਾਂ ਲਈ ਵੈਧ ਹੋਵੇਗਾ।

ਇਹ ਪਾਸ ਵਿਸ਼ੇਸ਼ ਤੌਰ 'ਤੇ ਸਿਰਫ਼ ਨਿੱਜੀ ਵਾਹਨਾਂ (ਕਾਰ, ਜੀਪ, ਵੈਨ ਆਦਿ) ਲਈ ਤਿਆਰ ਕੀਤਾ ਗਿਆ ਹੈ। ਇਹ ਸਹੂਲਤ ਕਿਸੇ ਵਪਾਰਕ ਵਾਹਨ ਲਈ ਨਹੀਂ ਹੈ। ਇਹ ਜਾਣਕਾਰੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦਿੱਤੀ ਹੈ।

ਗਡਕਰੀ ਨੇ ਆਪਣੀ X ਪੋਸਟ ਵਿੱਚ ਕਿਹਾ ਕਿ ਸਾਲਾਨਾ ਪਾਸ ਦੇ ਐਕਟੀਵੇਸ਼ਨ ਅਤੇ ਨਵੀਨੀਕਰਨ ਲਈ ਹਾਈਵੇ ਯਾਤਰਾ ਐਪ ਅਤੇ NHAI/MoRTH ਵੈੱਬਸਾਈਟਾਂ 'ਤੇ ਜਲਦੀ ਹੀ ਇੱਕ ਵੱਖਰਾ ਲਿੰਕ ਉਪਲਬਧ ਕਰਵਾਇਆ ਜਾਵੇਗਾ, ਜਿਸ ਨਾਲ ਪ੍ਰਕਿਰਿਆ ਆਸਾਨ ਹੋ ਜਾਵੇਗੀ।

FASTag ਕੀ ਹੈ?
FASTag ਇੱਕ ਇਲੈਕਟ੍ਰਾਨਿਕ ਸਟਿੱਕਰ ਹੈ। ਇਸ ਵਿੱਚ ਇੱਕ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ (RFID) ਚਿੱਪ ਹੈ। ਇਹ ਵਾਹਨ ਦੀ ਵਿੰਡਸਕਰੀਨ 'ਤੇ ਚਿਪਕਾਇਆ ਜਾਂਦਾ ਹੈ।

ਇਹ ਡਰਾਈਵਰ ਦੇ ਬੈਂਕ ਖਾਤੇ ਜਾਂ ਫਾਸਟ ਟੈਗ ਵਾਲੇਟ ਨਾਲ ਜੁੜਿਆ ਹੁੰਦਾ ਹੈ। ਫਾਸਟ ਟੈਗ ਦੀ ਮਦਦ ਨਾਲ, ਟੋਲ ਪਲਾਜ਼ਾ 'ਤੇ ਰੁਕੇ ਬਿਨਾਂ ਟੋਲ ਫੀਸ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਨਾਲ ਸਮਾਂ ਅਤੇ ਬਾਲਣ ਦੀ ਬਚਤ ਹੁੰਦੀ ਹੈ।
 

(For more news apart from 'FASTag annual pass will be available for Rs 3000 from August 15', stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement