500 ਰੁਪਏ ਦੇ ਨੋਟ ਗਾਇਬ ਹੋਣ ਦੀਆਂ ਖ਼ਬਰਾਂ 'ਤੇ RBI ਦਾ ਸਪੱਸ਼ਟੀਕਰਨ, ਕਿਹਾ- RTI ਦਾ ਕੱਢਿਆ ਜਾ ਰਿਹਾ ਹੈ ਗਲਤ ਮਤਲਬ 
Published : Jun 18, 2023, 1:14 pm IST
Updated : Jun 18, 2023, 1:14 pm IST
SHARE ARTICLE
RBI
RBI

ਕੇਂਦਰੀ ਬੈਂਕ ਨੇ ਕਿਹਾ ਕਿ ਇਹ ਰਿਪੋਰਟ ਸਟੀਕ ਨਹੀਂ ਹੈ

ਨਵੀਂ ਦਿੱਲੀ -ਭਾਰਤੀ ਰਿਜ਼ਰਵ ਬੈਂਕ ਨੇ ਸ਼ਨੀਵਾਰ ਨੂੰ ਸਪੱਸ਼ਟ ਕੀਤਾ ਕਿ 500 ਰੁਪਏ ਦੇ ਨੋਟ ਗਾਇਬ ਹੋਣ ਦੀ ਰਿਪੋਰਟ ਗ਼ਲਤ ਹੈ ਅਤੇ ਆਰ. ਟੀ. ਆਈ. (ਸੂਚਨਾ ਦਾ ਅਧਿਕਾਰ) ਦੇ ਤਹਿਤ ਪ੍ਰਿੰਟਿੰਗ ਪ੍ਰੈੱਸਾਂ ਤੋਂ ਪ੍ਰਾਪਤ ਜਾਣਕਾਰੀ ਦੀ ਗ਼ਲਤ ਵਿਆਖਿਆ ਨਾਲ ਇਹ ਗ਼ਲਤ ਖ਼ਬਰ ਫੈਲੀ ਹੈ। ਆਰ. ਬੀ. ਆਈ. ਅਨੁਸਾਰ ਮੀਡੀਆ ਦੇ ਕੁਝ ਚੈਨਲਾਂ ਨੇ ਬੈਂਕ ਨੋਟ ਪ੍ਰਿੰਟਿੰਗ ਪ੍ਰੈੱਸਾਂ ਵੱਲੋਂ ਛਾਪੇ ਬੈਂਕ ਨੋਟਾਂ ਦੇ ਗ਼ਾਇਬ ਹੋਣ ਦਾ ਦੋਸ਼ ਲਾਉਂਦੇ ਹੋਏ ਰਿਪੋਰਟ ਪ੍ਰਸਾਰਿਤ ਕੀਤੀ ਹੈ।   

ਕੇਂਦਰੀ ਬੈਂਕ ਨੇ ਕਿਹਾ ਕਿ ਇਹ ਰਿਪੋਰਟ ਸਟੀਕ ਨਹੀਂ ਹੈ। ਆਰ. ਬੀ. ਆਈ. ਨੇ ਕਿਹਾ ਕਿ ਪ੍ਰਿੰਟਿੰਗ ਪ੍ਰੈੱਸਾਂ ਵੱਲੋਂ ਆਰ. ਬੀ. ਆਈ. ਨੂੰ ਸਪਲਾਈ ਕੀਤੇ ਗਏ ਸਾਰੇ ਨੋਟਾਂ ਦਾ ਸਹੀ ਹਿਸਾਬ ਰੱਖਿਆ ਜਾਂਦਾ ਹੈ। ਉਤਪਾਦਨ, ਭੰਡਾਰਨ ਅਤੇ ਵੰਡ ਦੀ ਨਿਗਰਾਨੀ ਲਈ ਪ੍ਰੋਟੋਕਾਲ ਸਮੇਤ ਪ੍ਰੈੱਸ ’ਚ ਛਪੇ ਅਤੇ ਆਰ. ਬੀ. ਆਈ. ਨੂੰ ਸਪਲਾਈ ਕੀਤੇ ਗਏ ਬੈਂਕ ਨੋਟਾਂ ਦੇ ਮਿਲਾਨ ਲਈ ਮਜ਼ਬੂਤ ਪ੍ਰਣਾਲੀਆਂ ਮੌਜੂਦ ਹਨ। ਆਰ. ਬੀ. ਆਈ. ਨੇ ਜਨਤਾ ਨੂੰ ਅਜਿਹੇ ਮਾਮਲਿਆਂ ’ਚ ਸਮੇਂ-ਸਮੇਂ ’ਤੇ ਆਰ. ਬੀ. ਆਈ. ਵੱਲੋਂ ਪ੍ਰਕਾਸ਼ਿਤ ਸੂਚਨਾਵਾਂ ’ਤੇ ਭਰੋਸਾ ਕਰਨ ਦੀ ਅਪੀਲ ਕੀਤੀ। 

ਇਸ ਤੋਂ ਪਹਿਲਾਂ ਦੀਆਂ ਖ਼ਬਰਾਂ ’ਚ ਦਾਅਵਾ ਕੀਤਾ ਗਿਆ ਸੀ ਕਿ 500 ਰੁਪਏ ਦੇ ਨੋਟ ਅਚਾਨਕ ਬਾਜ਼ਾਰ ’ਚੋਂ ‘ਲਾਪਤਾ’ ਹੋ ਗਏ ਹਨ। ਤਕਰੀਬਨ 88,000 ਕਰੋੜ ਦੀ ਕੀਮਤ ਵਾਲੇ 500 ਰੁਪਏ ਵਾਲੇ ਨੋਟ ਗਾਇਬ ਹੋ ਗਏ ਹਨ। ਇਨ੍ਹਾਂ ਗ਼ਾਇਬ ਹੋਏ ਪੈਸਿਆਂ ਦਾ ਕੋਈ ਹਿਸਾਬ ਨਹੀਂ ਹੈ। 
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement