Haryana Bus Accident News: ਹਰਿਆਣਾ ਬੱਸ ਹਾਦਸੇ ਵਿਚ ਜ਼ਿੰਦਾ ਸੜੇ 4 ਪੰਜਾਬੀ
Published : May 18, 2024, 1:37 pm IST
Updated : May 18, 2024, 1:37 pm IST
SHARE ARTICLE
4 Punjabis killed in Haryana bus accident News in punjabi
4 Punjabis killed in Haryana bus accident News in punjabi

Haryana Bus Accident News: ਮ੍ਰਿਤਕਾਂ ਦੀ ਪਛਾਣ ਪਿਓ ਗੌਰਵ ਸ਼ਰਮਾ, ਦਾਦੀ ਸ਼ਸ਼ੀ ਸ਼ਰਮਾ ਅਤੇ ਪੋਤੀ ਖੁਸ਼ੀ ਵਜੋਂ ਹੋਈ

4 Punjabis killed in Haryana bus accident News in punjabi : ਹਰਿਆਣਾ 'ਚ ਕੁੰਡਲੀ-ਮਾਨੇਸਰ-ਪਲਵਲ ਐਕਸਪ੍ਰੈਸਵੇਅ 'ਤੇ ਸ਼ੁੱਕਰਵਾਰ ਤੜਕੇ 1.30 ਵਜੇ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਅੱਗ ਲੱਗ ਗਈ। ਜਿਸ ਵਿਚ ਹੁਸ਼ਿਆਰਪੁਰ ਦੇ 4 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 25 ਤੋਂ ਵੱਧ ਬੁਰੀ ਤਰ੍ਹਾਂ ਸੜ ਗਏ। ਮ੍ਰਿਤਕਾਂ ਦੀ ਪਛਾਣ ਗੌਰਵ ਸ਼ਰਮਾ, ਉਸ ਦੀ ਮਾਂ ਸ਼ਸ਼ੀ ਸ਼ਰਮਾ ਅਤੇ ਪੋਤੀ ਖੁਸ਼ੀ ਵਜੋਂ ਹੋਈ ਹੈ। ਇਸ ਹਾਦਸੇ ਵਿੱਚ ਕਮਾਲਪੁਰ ਦੀ ਰਹਿਣ ਵਾਲੀ ਸੁਨੀਲ ਨਾਂ ਦੀ ਔਰਤ ਦੀ ਵੀ ਮੌਤ ਹੋ ਗਈ।

ਇਹ ਵੀ ਪੜ੍ਹੋ: Bhawanigarh Murder News: ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨੌਜਵਾਨ ਦਾ ਰਾਡ ਮਾਰ ਕੇ ਕਤਲ  

ਪਰਿਵਾਰਕ ਮੈਂਬਰ ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਮੈਂ ਵੀ ਉਨ੍ਹਾਂ ਦੇ ਨਾਲ ਸੀ ਤਾਂ ਪਿੱਛੇ ਤੋਂ ਮੋਟਰਸਾਈਕਲ ਸਵਾਰ ਕਿਸੇ ਨੇ ਆ ਕੇ ਕਿਹਾ ਕਿ ਬੱਸ ਨੂੰ ਅੱਗ ਲੱਗ ਗਈ ਹੈ ਪਰ ਡਰਾਈਵਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਕੁਝ ਹੀ ਦੇਰ ਵਿਚ ਪੂਰੀ ਬੱਸ ਨੂੰ ਭਿਆਨਕ ਅੱਗ ਲੱਗ ਗਈ। ਬੱਸ ਵਿਚ ਜ਼ਿਆਦਾਤਰ ਸ਼ਰਧਾਲੂ ਸੁੱਤੇ ਹੋਏ ਸਨ। ਜਿਸ ਕਾਰਨ ਉਹ ਅੱਗ ਦੀ ਲਪੇਟ 'ਚ ਆ ਗਿਆ।

ਇਹ ਵੀ ਪੜ੍ਹੋ: Chandigarh Weather Update: ਚੰਡੀਗੜ੍ਹ ਵਾਸੀ ਗਰਮੀ ਤੋਂ ਹੋਏ ਬੇਹਾਲ, ਟੁੱਟਿਆ 11 ਸਾਲ ਦਾ ਰਿਕਾਰਡ, ਤਾਪਮਾਨ 44 ਤੋਂ ਹੋਇਆ ਪਾਰ  

ਗੁਆਂਢੀ ਰਵਿੰਦਰ ਕੁਮਾਰ ਨੇ ਦੱਸਿਆ ਕਿ ਸ਼ਾਲੀਮਾਰ ਨਗਰ ਦੀ ਗਲੀ ਨੰਬਰ 6 ਵਿੱਚ ਇਹ ਉਨ੍ਹਾਂ ਦਾ ਪਿਛਲੇ ਪਾਸੇ ਵਾਲਾ ਮਕਾਨ ਹੈ। ਰਾਕੇਸ਼ ਕੁਮਾਰ ਪਿਛਲੇ 12-13 ਸਾਲਾਂ ਤੋਂ ਮੁਫ਼ਤ ਬੱਸ ਸੇਵਾ ਲੈ ਕੇ ਜਾਂਦੇ ਸਨ। ਰਾਕੇਸ਼ ਕੁਮਾਰ ਦੀ ਪਤਨੀ ਸ਼ਸ਼ੀ ਸ਼ਰਮਾ, ਉਸਦਾ ਬੇਟਾ ਗੌਰਵ ਅਤੇ ਉਸਦੀ ਪੋਤੀ ਖੁਸ਼ੀ ਜੋ ਬੱਸ ਵਿੱਚ ਹੀ ਸੜ ਕੇ ਮਰ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from4 Punjabis killed in Haryana bus accident News in punjabi , stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement