ਦਿੱਲੀ ’ਚ ਬਜ਼ੁਰਗ ਸਿੱਖ ਜੋੜੇ ਦਾ ਗਲਾ ਘੁੱਟ ਕੇ ਕਤਲ, ਕਾਤਲ ਕੀਮਤੀ ਸਾਮਾਨ ਲੈ ਕੇ ਹੋਇਆ ਫਰਾਰ 
Published : Mar 18, 2025, 8:45 pm IST
Updated : Mar 18, 2025, 8:45 pm IST
SHARE ARTICLE
ਮਹਿੰਦਰ ਸਿੰਘ ਅਤੇ ਦਿਲਜੀਤ ਕੌਰ
ਮਹਿੰਦਰ ਸਿੰਘ ਅਤੇ ਦਿਲਜੀਤ ਕੌਰ

ਦੋਹਰੇ ਕਤਲ ਨੂੰ ਅੰਜਾਮ ਦੇਣ ਦਾ ਸ਼ੱਕ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਨੌਕਰ ’ਤੇ ਹੀ ਹੈ, ਜਿਸ ਨੂੰ ਸਿਰਫ ਤਿੰਨ ਦਿਨ ਪਹਿਲਾਂ ਨੌਕਰੀ ’ਤੇ ਰੱਖਿਆ ਗਿਆ ਸੀ

ਨਵੀਂ ਦਿੱਲੀ : ਮਹਿੰਦਰ ਸਿੰਘ ਅਤੇ ਦਿਲਜੀਤ ਕੌਰ (70) ਨਾਂ ਦੇ ਇਕ ਬਜ਼ੁਰਗ ਸਿੱਖ ਜੋੜੇ ਦੀ ਉੱਤਰ-ਪਛਮੀ ਦਿੱਲੀ ’ਚ ਉਨ੍ਹਾਂ ਦੇ ਘਰ ’ਚ ਗਲਾ ਘੁੱਟ ਕੇ ਹੱਤਿਆ ਕਰ ਦਿਤੀ ਗਈ। ਦੋਹਰੇ ਕਤਲ ਨੂੰ ਅੰਜਾਮ ਦੇਣ ਦਾ ਸ਼ੱਕ ਉਨ੍ਹਾਂ ਦੀ ਦੇਖਭਾਲ ਕਰਨ ਵਾਲੇ ਨੌਕਰ ’ਤੇ ਹੀ ਹੈ, ਜਿਸ ਨੂੰ ਸਿਰਫ ਤਿੰਨ ਦਿਨ ਪਹਿਲਾਂ ਨੌਕਰੀ ’ਤੇ ਰੱਖਿਆ ਗਿਆ ਸੀ। ਫਿਲਹਾਲ ਉਹ ਫਰਾਰ ਹੈ।

ਸੀ.ਸੀ.ਟੀ.ਵੀ. ਫੁਟੇਜ ’ਚ ਉਨ੍ਹਾਂ ਦੇ ਨੌਕਰ ਨੂੰ ਤੜਕੇ 5:30 ਵਜੇ ਬੈਕਪੈਕ ਲੈ ਕੇ ਘਰੋਂ ਬਾਹਰ ਨਿਕਲਦੇ ਹੋਏ ਵਿਖਾਇਆ ਗਿਆ ਹੈ ਜਿਸ ’ਚ ਚੋਰੀ ਦੀਆਂ ਚੀਜ਼ਾਂ ਹੋਣ ਦਾ ਸ਼ੱਕ ਹੈ। ਜੋੜੇ ਦੀਆਂ ਲਾਸ਼ਾਂ ਉਨ੍ਹਾਂ ਦੀ ਨੂੰਹ ਨੂੰ ਸਵੇਰੇ 10 ਕੁ ਵਜੇ ਮਿਲੀਆਂ ਸਨ। ਘਰ ’ਚ ਭੰਨਤੋੜ ਦੇ ਨਿਸ਼ਾਨ ਸਨ ਅਤੇ ਦਿਲਜੀਤ ਕੌਰ ਵਲੋਂ ਪਹਿਨੀਆਂ ਸੋਨੇ ਦੀਆਂ ਚੂੜੀਆਂ ਸਮੇਤ ਕੀਮਤੀ ਸਾਮਾਨ ਗਾਇਬ ਸੀ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਕਪੜਿਆਂ ਦੇ ਕਾਰੋਬਾਰੀ ਇਸ ਪਰਵਾਰ ਨੇ ਦਿੱਲੀ ’ਚ ਵਿਗੜਦੀ ਸੁਰੱਖਿਆ ’ਤੇ ਚਿੰਤਾ ਜ਼ਾਹਰ ਕੀਤੀ ਹੈ।

Tags: sikh

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement