Delhi News : ਆਮ ਆਦਮੀ ਪਾਰਟੀ 'ਤੇ ਆਧਾਰਿਤ ਦਸਤਾਵੇਜ਼ੀ 'UBREAKABLE' ਦੀ ਸਕ੍ਰੀਨਿੰਗ 'ਤੇ ਲੱਗੀ ਪਾਬੰਦੀ

By : BALJINDERK

Published : Jan 18, 2025, 12:55 pm IST
Updated : Jan 18, 2025, 2:02 pm IST
SHARE ARTICLE
 ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ
ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ

Delhi News : ਦਿੱਲੀ ਪੁਲਿਸ ਨੇ ਲਗਾਈ ਪਾਬੰਦੀ, ਸਕ੍ਰੀਨਿੰਗ ’ਤੇ ਰੋਕ ਲੱਗਣ ’ਤੇ ਬੋਲੇ, ਕਿਹਾ- ਬੀਜੇਪੀ ਕਿਉਂ ਡਰੀ ਹੋਈ ਹੈ

Delhi News in Punjabi: ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਹਲਕਿਆਂ ਵਿੱਚ ਤੂਫ਼ਾਨ ਹੈ। ਇਸ ਦੌਰਾਨ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਆਧਾਰਿਤ ਦਸਤਾਵੇਜ਼ੀ 'UBREAKABLE' ਦੀ ਸਕ੍ਰੀਨਿੰਗ 'ਤੇ ਸ਼ਨੀਵਾਰ (18 ਜਨਵਰੀ) ਨੂੰ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਪਾਬੰਦੀ ਦਿੱਲੀ ਪੁਲਿਸ ਨੇ ਲਗਾਈ ਹੈ।

ਆਮ ਆਦਮੀ ’ਤੇ ਬਣੀ ਫ਼ਿਲਮ ’ਤੇ ਰੋਕ ਲੱਗਣ ’ਤੇ ਕੇਜਰੀਵਾਲ ਦਾ ਬਿਆਨ ਆਇਆ ਸਾਹਮਣੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ’ਤੇ ਇੱਕ ਫ਼ਿਲਮ ਬਣੀ ਹੈ । ਕਜੇਰੀਵਾਲ ਨੇ ਕਿਹਾ ਕਿ ਇਸ ਫ਼ਿਲਮ ਦੀ ਸਕਰੀਨਿੰਗ ਤੋਂ ਬੀਜੇਪੀ ਕਿਉਂ ਡਰੀ ਹੋਈ ਹੈ। ਇਸ ਫ਼ਿਲਮ ਪਿੱਛੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਜੇਲ ਭੇਜਣ ਦੀ ਕਹਾਣੀ ਹੈ।  ਇਹ ਫ਼ਿਲਮ ਕਈ ਸਾਰੇ ਪਰਦੇ ਉਠਾਉਂਦੀ ਹੈ।  ਇਸ ਲਈ ਬੀਜੇਪੀ ਇੰਨੀ ਜ਼ਿਆਦਾ ਡਰੀ ਹੋਈ ਹੈ।  ਉਨ੍ਹਾਂ ਕਿਹਾ ਕਿ ਅੱਜ ਇਹ ਫ਼ਿਲਮ ਪੱਤਰਕਾਰਾਂ ਨੇ ਦੇਖਣੀ ਸੀ ਜਿਸ ਲਈ ਅੱਜ ਇੱਕ ਸਪੈਸ਼ਲ ਸਕਰੀਨਿੰਗ ਰੱਖੀ ਗਈ ਸੀ, ਪਰ ਅੱਜ ਸਵੇਰੇ ਹੀ ਪੁਲਿਸ ਉਥੇ ਪਹੁੰਚ ਕੇ ਸਕਰੀਨਿੰਗ ਰੁਕਵਾ ਦਿੱਤੀ ਅਤੇ ਕਿਹਾ ਕਿ ਸਕਰੀਨਿੰਗ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕਿਹਾ ਕਿ ਇਹ ਇੱਕ ਪ੍ਰਾਈਵੇਟ ਸਕਰੀਨਿੰਗ ਸੀ ਬਲਕਿ ਪਬਲਿਕ ਸਕਰੀਨਿੰਗ ਨਹੀਂ ਸੀ। ਕਜੇਰੀਵਾਲ ਨੇ ਕਿਹਾ ਕਿ ਅਸੀਂ ਇਸ ਦੀ ਸਖ਼ਤ ਨਿੰਦਾ ਕਰਦੇ ਹਾਂ ਕਿ ਇਸ ਫ਼ਿਲਮ ਦੀ ਸਕਰੀਨਿੰਗ ’ਤੇ ਰੋਕ ਲਗਾਈ ਗਈ ਹੈ। 

ਦੱਸ ਦੇਈਏ ਕਿ ਅਨਬ੍ਰੇਕੇਬਲ ਦਸਤਾਵੇਜ਼ੀ ਅਰਵਿੰਦ ਕੇਜਰੀਵਾਲ ਦੁਆਰਾ 10 ਸਾਲਾਂ ਵਿੱਚ ਦਿੱਲੀ ਲਈ ਕੀਤੇ ਗਏ ਕੰਮ ਨੂੰ ਦਰਸਾਉਂਦੀ ਹੈ। ਇਸ ਦੇ ਨਾਲ ਹੀ, ਇਸ ਵਿੱਚ ਸਾਬਕਾ ਮੁੱਖ ਮੰਤਰੀ ਦੇ ਜੇਲ੍ਹ ਜਾਣ ਦਾ ਵੀ ਜ਼ਿਕਰ ਹੈ। ਤੁਹਾਨੂੰ ਦੱਸ ਦੇਈਏ ਕਿ 'ਅਨਬ੍ਰੇਕੇਬਲ' ਦੀ ਸਕ੍ਰੀਨਿੰਗ ਅੱਜ ਦੁਪਹਿਰ 12 ਵਜੇ ਹੋਣੀ ਸੀ।

(For more news apart from Ban on screening of documentary 'UBREAKABLE' based on Aam Aadmi Party News in Punjabi, stay tuned to Rozana Spokesman)


 

 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement