Bilkis Bano case: ਬਿਲਕਿਸ ਬਾਨੋ ਮਾਮਲੇ 'ਚ ਤਿੰਨ ਦੋਸ਼ੀਆਂ ਨੇ ਆਤਮ ਸਮਰਪਣ ਲਈ ਸੁਪ੍ਰੀਮ ਕੋਰਟ ਤੋਂ ਮੰਗਿਆ ਹੋਰ ਸਮਾਂ
Published : Jan 18, 2024, 1:20 pm IST
Updated : Jan 18, 2024, 1:23 pm IST
SHARE ARTICLE
Supreme Court to hear pleas by Bilkis Bano case convicts for more time to surrender
Supreme Court to hear pleas by Bilkis Bano case convicts for more time to surrender

ਤਿੰਨ ਦੋਸ਼ੀਆਂ ਨੇ ਵੀਰਵਾਰ ਨੂੰ ਸੁਪ੍ਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਆਤਮ ਸਮਰਪਣ ਲਈ ਹੋਰ ਸਮਾਂ ਮੰਗਣ ਦੀ ਬੇਨਤੀ ਕੀਤੀ।

Bilkis Bano case: ਗੁਜਰਾਤ ਵਿਚ 2002 ਦੇ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਦੇ ਪ੍ਰਵਾਰ ਦੇ ਸੱਤ ਮੈਂਬਰਾਂ ਦੀ ਹਤਿਆ ਦੇ ਮਾਮਲੇ ਵਿਚ ਤਿੰਨ ਦੋਸ਼ੀਆਂ ਨੇ ਵੀਰਵਾਰ ਨੂੰ ਸੁਪ੍ਰੀਮ ਕੋਰਟ ਵਿਚ ਇਕ ਪਟੀਸ਼ਨ ਦਾਇਰ ਕਰਕੇ ਆਤਮ ਸਮਰਪਣ ਲਈ ਹੋਰ ਸਮਾਂ ਮੰਗਣ ਦੀ ਬੇਨਤੀ ਕੀਤੀ।

ਗੁਜਰਾਤ ਸਰਕਾਰ 'ਤੇ ਅਪਣੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਸੁਪ੍ਰੀਮ ਕੋਰਟ ਨੇ 2002 ਦੇ ਦੰਗਿਆਂ ਦੌਰਾਨ ਬਿਲਕਿਸ ਬਾਨੋ ਨਾਲ ਸਮੂਹਿਕ ਬਲਾਤਕਾਰ ਅਤੇ ਉਸ ਦੇ ਪ੍ਰਵਾਰ ਦੇ ਸੱਤ ਮੈਂਬਰਾਂ ਦੀ ਹਤਿਆ ਦੇ ਮਾਮਲੇ 'ਚ 11 ਦੋਸ਼ੀਆਂ ਨੂੰ ਸਜ਼ਾ ਮੁਆਫ ਕਰਨ ਦੇ ਸੂਬਾ ਸਰਕਾਰ ਦੇ ਫੈਸਲੇ ਨੂੰ ਜਨਵਰੀ 'ਚ ਰੱਦ ਕਰ ਦਿਤਾ ਸੀ। ਇਸ ਦੇ ਨਾਲ ਹੀ ਦੋਸ਼ੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ-ਅੰਦਰ ਜੇਲ ਭੇਜਣ ਦੇ ਨਿਰਦੇਸ਼ ਦਿਤੇ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹੋਰ ਸਮਾਂ ਦੇਣ ਦੇ ਮਾਮਲੇ ਦਾ ਜ਼ਿਕਰ ਜਸਟਿਸ ਬੀਵੀ ਨਾਗਰਥਨਾ ਅਤੇ ਜਸਟਿਸ ਸੰਜੇ ਕਰੋਲ ਦੀ ਬੈਂਚ ਸਾਹਮਣੇ ਕੀਤਾ ਗਿਆ। ਇਸ 'ਤੇ ਬੈਂਚ ਨੇ ਰਜਿਸਟਰੀ ਨੂੰ ਕਿਹਾ ਕਿ ਉਹ ਪਟੀਸ਼ਨ ਨੂੰ ਚੀਫ ਜਸਟਿਸ ਦੇ ਸਾਹਮਣੇ ਪੇਸ਼ ਕਰਨ।

ਬੈਂਚ ਨੇ ਕਿਹਾ, “ਤਿੰਨਾਂ ਬਚਾਅ ਪੱਖਾਂ ਦੀ ਤਰਫੋਂ ਕਿਹਾ ਗਿਆ ਹੈ ਕਿ ਆਤਮ ਸਮਰਪਣ ਅਤੇ ਜੇਲ ਜਾਣ ਲਈ ਸਮਾਂ ਵਧਾਉਣ ਲਈ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਹਨ। ਬੈਂਚ ਦਾ ਪੁਨਰਗਠਨ ਕੀਤਾ ਜਾਣਾ ਹੈ ਅਤੇ ਕਿਉਂਕਿ ਸਮਾਂ ਐਤਵਾਰ ਨੂੰ ਖਤਮ ਹੋ ਰਿਹਾ ਹੈ। ਇਸ ਲਈ ਰਜਿਸਟਰੀ ਨੂੰ ਬੈਂਚ ਦੇ ਪੁਨਰਗਠਨ ਲਈ ਚੀਫ਼ ਜਸਟਿਸ ਤੋਂ ਆਦੇਸ਼ ਲੈਣ ਦੀ ਲੋੜ ਹੈ”।

(For more Punjabi news apart from Supreme Court to hear pleas by Bilkis Bano case convicts for more time to surrender , stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement