ਸੀਬੀਆਈ: ਆਲੋਕ ਵਰਮਾ ਤੋਂ ਬਾਅਦ ਅਸਥਾਨਾ ਸਮੇਤ 4 ਹੋਰ ਅਧਿਕਾਰੀ ਅਹੁਦੇ ਤੋਂ ਹਟਾਏ
Published : Jan 18, 2019, 3:59 pm IST
Updated : Jan 18, 2019, 3:59 pm IST
SHARE ARTICLE
Rakesh Asthana & Alok Verma
Rakesh Asthana & Alok Verma

ਸੀਬੀਆਈ ਦੇ ਸਾਬਕਾ ਡਾਇਰੈਕਟਰ ਆਲੋਕ ਵਰਮਾ ਦੇ ਨਾਲ ਵਿਵਾਦ ਨੂੰ ਲੈ ਕੇ ਸੁਰਖ਼ੀਆਂ ਵਿਚ ਰਹੇ ਸਪੈਸ਼ਲ ਡਾਇਰੈਕਟਰ ਰਾਕੇਸ਼...

ਨਵੀਂ ਦਿੱਲੀ : ਸੀਬੀਆਈ ਦੇ ਸਾਬਕਾ ਡਾਇਰੈਕਟਰ ਆਲੋਕ ਵਰਮਾ ਦੇ ਨਾਲ ਵਿਵਾਦ ਨੂੰ ਲੈ ਕੇ ਸੁਰਖ਼ੀਆਂ ਵਿਚ ਰਹੇ ਸਪੈਸ਼ਲ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਵੀ ਕੇਂਦਰ ਸਰਕਾਰ ਨੇ ਵੀਰਵਾਰ ਨੂੰ ਸੀਬੀਆਈ ਤੋਂ ਹਟਾ ਦਿਤਾ। ਅਸਥਾਨਾ ਤੋਂ ਇਲਾਵਾ 3 ਹੋਰ ਅਧਿਕਾਰੀ ਤੱਤਕਾਲ ਪ੍ਰਭਾਵ ਤੋਂ ਸੀਬੀਆਈ ਤੋਂ ਹਟਾਏ ਗਏ ਹਨ। ਗੁਜਰਾਤ ਕੈਡਰ ਦੇ ਆਈਪੀਐਸ ਅਧਿਕਾਰੀ ਅਸਥਾਨਾ ਅਤੇ ਤਤਕਾਲੀਨ ਡਾਇਰੈਕਟਰ ਵਰਮਾ ਦਾ ਵਿਵਾਦ ਸਰਵਜਨਿਕ ਹੋਣ ਤੋਂ ਬਾਅਦ ਸਰਕਾਰ ਨੇ ਪਿਛਲੇ ਸਾਲ ਅਕਤੂਬਰ ਵਿਚ ਦੋਵਾਂ ਨੂੰ ਜ਼ਬਰਨ ਛੁੱਟੀ ਉਤੇ ਭੇਜ ਦਿਤਾ ਸੀ।

ਵੀਰਵਾਰ ਸ਼ਾਮ ਜਾਰੀ ਹੁਕਮ ਵਿਚ ਅਸਥਾਨਾ ਤੋਂ ਇਲਾਵਾ ਜਾਇੰਟ ਡਾਇਰੈਕਟਰ ਅਰੁਣ ਕੁਮਾਰ  ਸ਼ਰਮਾ, ਡੀਆਈਜੀ ਮਨੀਸ਼ ਕੁਮਾਰ ਸਿਨਹਾ ਅਤੇ ਐਸਪੀ ਜੈਯੰਤ ਜੇ ਨਾਇਕਨਵਰੇ ਨੂੰ ਵੀ ਜਾਂਚ ਏਜੰਸੀ ਤੋਂ ਹਟਾਇਆ ਗਿਆ ਹੈ। ਅਸਥਾਨਾ ਅਤੇ ਸੀਬੀਆਈ ਦੇ ਡਾਇਰੈਕਟਰ ਆਲੋਕ ਵਰਮਾ ਨੇ ਇਕ-ਦੂਜੇ ਉਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਸਰਕਾਰ ਨੇ ਦੋਵਾਂ ਅਫ਼ਸਰਾਂ ਨੂੰ 23 ਅਕਤੂਬਰ ਨੂੰ ਛੁੱਟੀ ਉਤੇ ਭੇਜ ਦਿਤਾ ਸੀ।

ਸੁਪਰੀਮ ਕੋਰਟ ਨੇ 8 ਜਨਵਰੀ ਨੂੰ ਆਲੋਕ ਵਰਮਾ ਨੂੰ ਛੁੱਟੀ ਉਤੇ ਭੇਜੇ ਜਾਣ ਦੇ ਕੇਂਦਰ ਦੇ ਫ਼ੈਸਲੇ ਨੂੰ ਰੱਦ ਕਰ ਦਿਤਾ ਸੀ। ਹਾਲਾਂਕਿ, ਅਦਾਲਤ ਨੇ ਉਨ੍ਹਾਂ ਨੂੰ ਸੀਵੀਸੀ ਦੀ ਜਾਂਚ ਪੂਰੀ ਹੋਣ ਤੱਕ ਨੀਤੀਗਤ ਫ਼ੈਸਲੇ ਲੈਣ ਤੋਂ ਰੋਕ ਦਿਤਾ ਸੀ। ਵਰਮਾ ਨੂੰ 10 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਹੀ ਵਾਲੀ ਉੱਚ ਅਧਿਕਾਰ ਕਮੇਟੀ ਨੇ ਅਹੁਦੇ ਤੋਂ ਹਟਾ ਦਿਤਾ ਸੀ। ਵਰਮਾ 31 ਜਨਵਰੀ ਨੂੰ ਸੇਵਾਮੁਕਤ ਹੋ ਰਹੇ ਸਨ।

ਉਨ੍ਹਾਂ ਦੀ ਜਗ੍ਹਾ ਨਾਗੇਸ਼ਵਰ ਰਾਵ ਨੂੰ ਦੁਬਾਰਾ ਸੀਬੀਆਈ ਦਾ ਅੰਤਰਿਮ ਚੀਫ਼ ਬਣਾਇਆ ਗਿਆ ਸੀ। 1979 ਦੀ ਬੈਂਚ ਦੇ ਆਈਪੀਐਸ ਅਫ਼ਸਰ ਵਰਮਾ ਨੂੰ ਸਿਵਲ ਡਿਫੈਂਸ, ਫ਼ਾਇਰ ਸਰਵਿਸੇਜ਼ ਅਤੇ ਹੋਮ ਗਾਰਡ ਵਿਭਾਗ ਦਾ ਮਹਾਨਿਰਦੇਸ਼ਕ ਬਣਾਇਆ ਗਿਆ ਸੀ ਪਰ  ਵਰਮਾ ਨੇ ਇਕ ਦਿਨ ਬਾਅਦ ਹੀ ਅਸਤੀਫ਼ਾ ਦੇ ਦਿਤਾ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement