Priyanka Gandhi Palestine Bag: ਫ਼ਲਸਤੀਨ ਬੈਗ ਲੈ ਕੇ ਸੰਸਦ 'ਚ ਆਉਣ 'ਤੇ ਪਾਕਿਸਤਾਨ ਨੇ ਕੀਤੀ ਪ੍ਰਿਯੰਕਾ ਗਾਂਧੀ ਦੀ ਤਾਰੀਫ਼

By : PARKASH

Published : Dec 17, 2024, 10:35 am IST
Updated : Dec 17, 2024, 10:35 am IST
SHARE ARTICLE
Pakistan praises Priyanka Gandhi for coming to Parliament with Palestine bag
Pakistan praises Priyanka Gandhi for coming to Parliament with Palestine bag

Priyanka Gandhi Palestine Bag:  ਕਿਹਾ, ਅਜਿਹੀ ਹਿੰਮਤ ਤਾਂ ਪਾਕਿਸਤਾਨ ਦੀ ਸੰਸਦ ਵਿਚ ਕੋਈ ਵੀ ਨਹੀਂ ਦਿਖਾ ਸਕਦਾ

 

Priyanka Gandhi Palestine Bag: ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਦੇ ਬੈਗ 'ਤੇ ਲਿਖੇ ਫ਼ਲਸਤੀਨ ਦੀ ਪਾਕਿਸਤਾਨ 'ਚ ਵੀ ਖ਼ੂਬ ਚਰਚਾ ਹੋ ਰਹੀ ਹੈ । ਫ਼ਲਸਤੀਨ ਲਿਖਿਆ ਬੈਗ ਸੰਸਦ ਵਿਚ ਲਿਜਾਉਣ ਦੀ ਹਿੰਮਤ ਕਰਨ 'ਤੇ ਪਾਕਿਸਤਾਨ ਪ੍ਰਿਯੰਕਾ ਗਾਂਧੀ ਦੀ ਬਹੁਤ ਪ੍ਰਸ਼ੰਸ਼ਾ ਕਰ ਰਿਹਾ ਹੈ। ਜਾਣਕਾਰੀ ਮੁਤਾਬਕ ਪਾਕਿਸਤਾਨ ਸਰਕਾਰ ਦੇ ਸਾਬਕਾ ਮੰਤਰੀ ਚੌਧਰੀ ਫ਼ਵਾਦ ਹੁਸੈਨ ਨੇ ਭਾਰਤੀ ਸੰਸਦ ਮੈਂਬਰ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਇੱਥੋਂ ਤਕ ਕਿਹਾ ਕਿ ਪਾਕਿਸਤਾਨ ਦੀ ਸੰਸਦ ਵਿਚ ਕੋਈ ਵੀ ਅਜਿਹੀ ਹਿੰਮਤ ਨਹੀਂ ਦਿਖਾ ਸਕਦਾ। ਭਾਰਤ ਵਿਚ ਪ੍ਰਿਅੰਕਾ ਗਾਂਧੀ ਦੇ ਬੈਗ ਨੂੰ ਲੈ ਕੇ ਸਿਆਸੀ ਬਿਆਨਬਾਜ਼ੀ ਜਾਰੀ ਹੈ।

ਚੌਧਰੀ ਨੇ ਐਕਸ 'ਤੇ ਲਿਖਿਆ, 'ਮਹਾਨ ਸੁਤੰਤਰਤਾ ਸੈਨਾਨੀ ਜਵਾਹਰ ਲਾਲ ਨਹਿਰੂ ਦੀ ਪੋਤੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ? ਪ੍ਰਿਯੰਕਾ ਗਾਂਧੀ ਨੇ ਬੌਣਿਆਂ ਵਿਚ ਆਪਣਾ ਲੰਮਾ ਕੱਦ ਦਿਖਾਇਆ ਹੈ। ਸ਼ਰਮ ਦੀ ਗੱਲ ਹੈ ਕਿ ਅੱਜ ਤਕ ਕਿਸੇ ਪਾਕਿਸਤਾਨੀ ਸੰਸਦ ਮੈਂਬਰ ਨੇ ਅਜਿਹੀ ਹਿੰਮਤ ਨਹੀਂ ਦਿਖਾਈ। ਤੁਹਾਡਾ ਧੰਨਵਾਦ.' ਦਰਅਸਲ ਸੋਮਵਾਰ ਨੂੰ ਕਾਂਗਰਸੀ ਸੰਸਦ ਮੈਂਬਰ ਫ਼ਲਸਤੀਨ ਲਿਖਿਆ ਬੈਗ ਲੈ ਕੇ ਸੰਸਦ ਪਹੁੰਚੇ ਸਨ।

ਭਾਜਪਾ ਨੇ ਪੁੱਛਿਆ- ਬੰਗਲਾਦੇਸ਼ ਦੇ ਹਿੰਦੂਆਂ 'ਤੇ ਕੁਝ ਨਹੀਂ ਕਿਹਾ
ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਹੈਰਾਨੀ ਜਤਾਈ ਕਿ ਉਹ ਕੀ ਸੰਦੇਸ਼ ਦੇਣਾ ਚਾਹੁੰਦੀ ਸੀ । ਉਨ੍ਹਾਂ ਦਾਅਵਾ ਕੀਤਾ, 'ਪ੍ਰਿਯੰਕਾ ਗਾਂਧੀ ਨੇ ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਅਤਿਆਚਾਰਾਂ 'ਤੇ ਇਕ ਵੀ ਸ਼ਬਦ ਨਹੀਂ ਬੋਲਿਆ, ਪਰ ਫ਼ਲਸਤੀਨ ਲਿਖੇ ਬੈਗ ਨਾਲ ਫ਼ੈਸ਼ਨ ਸਟੇਟਮੈਂਟ ਬਣਾਉਣਾ ਚਾਹੁੰਦੀ ਹੈ।' ਇਸ 'ਤੇ ਪ੍ਰਿਯੰਕਾ ਨੇ ਜਵਾਬ ਦਿਤਾ ਕਿ ਸਰਕਾਰ ਨੂੰ ਬੰਗਲਾਦੇਸ਼ ਸਰਕਾਰ ਨਾਲ ਗੱਲ ਕਰ ਕੇ ਅਤਿਆਚਾਰ ਰੋਕਣੇ ਚਾਹੀਦੇ ਹਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement