ਵਾਰਾਣਸੀ ਦੀ ਅਦਾਲਤ ਨੇ ਰਾਹੁਲ ਗਾਂਧੀ ਵਿਰੁਧ ਦਾਇਰ ਪਟੀਸ਼ਨ ਕੀਤੀ ਰੱਦ 
Published : Oct 17, 2025, 9:56 pm IST
Updated : Oct 17, 2025, 9:56 pm IST
SHARE ARTICLE
Rahul Gandhi
Rahul Gandhi

ਸਿੱਖਾਂ ਦੀ ਦੇਸ਼ 'ਚ ਹਾਲਤ ਬਾਰੇ ਕੀਤੀਆਂ ਟਿਪਣੀਆਂ ਕਾਰਨ ਨਾਗੇਸ਼ਵਰ ਮਿਸ਼ਰਾ ਨੇ ਦਾਇਰ ਕੀਤੀ ਸੀ ਪਟੀਸ਼ਨ

ਵਾਰਾਣਸੀ : ਵਾਰਾਣਸੀ ਦੀ ਇਕ ਅਦਾਲਤ ਨੇ ਕਾਂਗਰਸ ਆਗੂ ਰਾਹੁਲ ਗਾਂਧੀ ਵਿਰੁਧ ਦਾਇਰ ਪਟੀਸ਼ਨ ਖਾਰਜ ਕਰ ਦਿਤੀ  ਹੈ। ਰਾਹੁਲ ਵਿਰੁਧ ਪਟੀਸ਼ਨ ਸਿੱਖਾਂ ਦੀ ਦੇਸ਼ ’ਚ ਹਾਲਤ ਬਾਰੇ ਕੀਤੀਆਂ ਟਿਪਣੀਆਂ ਲਈ ਦਾਇਰ ਕੀਤੀ ਗਈ ਸੀ। 

ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟਰੇਟ (ਐਮ.ਪੀ./ਐਮ.ਐਲ.ਏ. ਕੋਰਟ) ਨੀਰਜ ਕੁਮਾਰ ਤ੍ਰਿਪਾਠੀ ਨੇ ਸ਼ਿਕਾਇਤ ਨੂੰ ਰੱਦ ਕਰਦਿਆਂ ਕਿਹਾ ਕਿ ਪਟੀਸ਼ਨਕਰਤਾ ਨੇ ਸਿਰਫ ਇਹ ਖਦਸ਼ਾ ਜ਼ਾਹਰ ਕੀਤਾ ਸੀ ਕਿ ਗਾਂਧੀ ਦੀਆਂ ਟਿਪਣੀਆਂ ਦਾ ਫਾਇਦਾ ਖਾਲਿਸਤਾਨੀ ਤੱਤ ਹਿੰਸਾ ਭੜਕਾਉਣ ਜਾਂ ਵਿਦੇਸ਼ਾਂ ਵਿਚ ਭਾਰਤ ਬਾਰੇ ਗਲਤ ਜਾਣਕਾਰੀ ਫੈਲਾਉਣ ਲਈ ਕਰ ਸਕਦੇ ਹਨ। 

ਅਦਾਲਤ ਨੇ ਅਪਣੇ ਹੁਕਮ ਵਿਚ ਕਿਹਾ, ‘‘ਪਟੀਸ਼ਨਕਰਤਾ ਨੇ ਇਸ ਖਦਸ਼ੇ ਨੂੰ ਸਾਬਤ ਕਰਨ ਵਾਲੀ ਕਿਸੇ ਵੀ ਘਟਨਾ ਦਾ ਕੋਈ ਠੋਸ ਸਬੂਤ ਜਾਂ ਹਵਾਲਾ ਨਹੀਂ ਦਿਤਾ। ਇਸ ਲਈ ਸ਼ਿਕਾਇਤ ਖਾਰਜ ਕਰ ਦਿਤੀ  ਜਾਂਦੀ ਹੈ।’’ 

ਇਹ ਕੇਸ ਪਿਛਲੇ ਸਾਲ ਜੁਲਾਈ ਵਿਚ ਵਾਰਾਣਸੀ ਦੇ ਤਿਲਮਾਪੁਰ ਨਿਵਾਸੀ ਨਾਗੇਸ਼ਵਰ ਮਿਸ਼ਰਾ ਨੇ ਸਤੰਬਰ 2024 ਵਿਚ ਅਪਣੇ  ਅਮਰੀਕਾ ਦੌਰੇ ਦੌਰਾਨ ਸਿੱਖਾਂ ਬਾਰੇ ਰਾਹੁਲ ਗਾਂਧੀ ਦੀਆਂ ਟਿਪਣੀਆਂ ਨੂੰ ਲੈ ਕੇ ਦਾਇਰ ਕੀਤਾ ਸੀ। ਮਿਸ਼ਰਾ ਨੇ ਪਹਿਲਾਂ ਜੁਡੀਸ਼ੀਅਲ ਮੈਜਿਸਟਰੇਟ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ, ਜਿੱਥੇ ਉਨ੍ਹਾਂ ਦੀ ਪਟੀਸ਼ਨ ਖਾਰਜ ਕਰ ਦਿਤੀ  ਗਈ ਸੀ।

Tags: rahul gandhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement