ਵਿਦਿਆਰਥਣ ਦੇ ਰੇਪ ਕੇਸ 'ਚ ਪ੍ਰੋਫੈਸਰ ਗ੍ਰਿਫ਼ਤਾਰੀ, ਦਬਾਅ ਨਾਲ 6 ਮਹੀਨੇ ਕਰਦਾ ਰਿਹਾ ਸਰੀਰਕ ਸ਼ੋਸ਼ਣ
Published : Aug 17, 2021, 6:42 pm IST
Updated : Aug 17, 2021, 6:42 pm IST
SHARE ARTICLE
Jabalpur PHD student rape case
Jabalpur PHD student rape case

ਦਰਅਸਲ, 59 ਸਾਲਾ ਪ੍ਰੋਫੈਸਰ ਰਵੀ ਮਿਸ਼ਰਾ ’ਤੇ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਇਕ 39 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਆਰੋਪ ਹੈ।

 

ਜਬਲਪੁਰ: ਜਬਲਪੁਰ (Jabalpur) ਦੀ ਰਾਣੀ ਦੁਰਗਾਵਤੀ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ’ਤੇ ਪੀਐਚਡੀ ਵਿਦਿਆਰਥਣ (PHD Student Rape Case) ਦੁਆਰਾ ਬਲਾਤਕਾਰ ਦਾ ਦੋਸ਼ ਲਗਾਇਆ ਗਿਆ ਹੈ। ਇਸ ਦੋਸ਼ ਦੇ ਤਹਿਤ ਹੀ ਉਸ ਪ੍ਰੋਫੈਸਰ ਨੂੰ ਗ੍ਰਿਫ਼ਤਾਰ (University Professor arrested) ਕੀਤਾ ਗਿਆ ਹੈ। ਦਰਅਸਲ, 59 ਸਾਲਾ ਪ੍ਰੋਫੈਸਰ ਰਵੀ ਮਿਸ਼ਰਾ ’ਤੇ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਇਕ 39 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਆਰੋਪ ਹੈ। ਵਿਦਿਆਰਥਣ ਨੇ ਕਿਹਾ ਕਿ ਪ੍ਰੋਫੈਸਰ ਉਸ ਨੂੰ ਪੀਐਚਡੀ ਵਿਚ ਫੇਲ੍ਹ ਕਰਨ ਦੀ ਧਮਕੀ ਦਿੰਦਾ ਸੀ ਅਤੇ ਉਸਦਾ ਸਰੀਰਕ ਸ਼ੋਸ਼ਣ (Sexual Harassment) ਕਰਦਾ ਸੀ।

ਮੁਹਾਲੀ ਵਾਰਡ ਨੰਬਰ 17 'ਚ ਘਰ 'ਤੇ ਡਿੱਗਿਆ ਵੱਡਾ ਦਰੱਖ਼ਤ, ਜਾਨੀ ਨੁਕਸਾਨ ਤੋਂ ਬਚਾਅ 

University ProfessorUniversity Professor

ਜਬਲਪੁਰ ਦੇ ਬੇਲਬਾਗ ਥਾਣੇ ਦੀ ਪੁਲਿਸ ਨੇ ਦੱਸਿਆ ਕਿ 39 ਸਾਲਾ ਵਿਦਿਆਰਥਣ ਪ੍ਰੋਫੈਸਰ ਰਵੀ ਮਿਸ਼ਰਾ ਦੇ ਅਧੀਨ ਪੀਐਚਡੀ ਕਰ ਰਹੀ ਸੀ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਵਿਦਿਆਰਥਣ ਨੇ ਦੱਸਿਆ ਕਿ ਪ੍ਰੋਫੈਸਰ ਪਿਛਲੇ 6 ਮਹੀਨਿਆਂ ਤੋਂ ਲਗਾਤਾਰ (Continuously from 6 months) ਉਸ ਨਾਲ ਬਦਸਲੂਕੀ ਕਰ ਰਿਹਾ ਸੀ। ਵਿਦਿਆਰਥਣ ਨੇ ਕਿਹਾ ਕਿ ਪ੍ਰੋਫੈਸਰ ਧਮਕੀ ਦਿੰਦਾ ਸੀ ਕਿ ਜੇ ਉਸਨੇ ਵਿਰੋਧ ਕੀਤਾ ਤਾਂ ਉਸਨੂੰ ਫੇਲ੍ਹ ਕਰ ਦੇਵੇਗਾ।

Rape CaseRape Case

ਵਿਦਿਆਰਥਣ ਦਾ ਇਹ ਵੀ ਕਹਿਣਾ ਹੈ ਕਿ ਬੀਤੀ 16 ਅਗਸਤ ਨੂੰ ਵੀ ਪ੍ਰੋਫੈਸਰ ਨੇ ਉਸ ਨਾਲ ਬਲਾਤਕਾਰ ਕੀਤਾ ਹੈ। ਵਿਦਿਆਰਥਣ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪ੍ਰੋਫੈਸਰ ਰਵੀ ਮਿਸ਼ਰਾ ਨੂੰ ਬਲਾਤਕਾਰ ਦੀਆਂ ਧਾਰਾਵਾਂ ਤਹਿਤ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ, ਵਿਦਿਆਰਥਣ ਨੇ ਪਹਿਲਾਂ ਵੀ ਪ੍ਰੋਫੈਸਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ, ਪਰ ਬਾਅਦ ਵਿਚ ਦਬਾਅ ਹੇਠ ਉਸ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ ਸੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement