Hyderabad News : ਮਿਸ ਵਰਲਡ ਮੁਕਾਬਲਾ : ਤੇਲੰਗਾਨਾ ਸਕੱਤਰੇਤ ਨੇੜੇ ਲੱਗੇ ਇਜ਼ਰਾਈਲੀ ਝੰਡੇ ਨੂੰ ਹਟਾਉਣ ’ਤੇ ਇਕ ਗ੍ਰਿਫਤਾਰ 

By : BALJINDERK

Published : May 17, 2025, 4:58 pm IST
Updated : May 17, 2025, 6:57 pm IST
SHARE ARTICLE
file photo
file photo

Hyderabad News : ਪੁਲਿਸ ਮੁਤਾਬਕ ਇਸ ਹਫਤੇ ਦੌਰਾਨ ਦੋ ਵਾਰ ਇਜ਼ਰਾਈਲੀ ਝੰਡਾ ਹਟਾਇਆ ਗਿਆ ਅਤੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ

 Hyderabad News in Punjabi : ਤੇਲੰਗਾਨਾ ਸਰਕਾਰ ਵਲੋਂ ਮਿਸ ਵਰਲਡ 2025 ਮੁਕਾਬਲੇ ਦੇ ਮੱਦੇਨਜ਼ਰ ਸਕੱਤਰੇਤ ’ਚ ਲਗਾਏ ਗਏ ਇਜ਼ਰਾਈਲੀ ਕੌਮੀ  ਝੰਡੇ ਨੂੰ ਹਟਾਉਣ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਇਸ ਹਫਤੇ ਦੌਰਾਨ ਦੋ ਵਾਰ ਇਜ਼ਰਾਈਲੀ ਝੰਡਾ ਹਟਾਇਆ ਗਿਆ ਅਤੇ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ। 

ਪਹਿਲਾ ਮਾਮਲਾ 12 ਮਈ ਨੂੰ ਇਕ ਮਹਿਲਾ ਪੁਲਿਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਦਰਜ ਕੀਤਾ ਗਿਆ ਸੀ, ਜਿਸ ਨੇ ਕਿਹਾ ਸੀ ਕਿ ਉਸ ਨੇ  ਸੋਸ਼ਲ ਮੀਡੀਆ ’ਤੇ  ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਥਾਂ ਦੀ ਜਾਂਚ ਕੀਤੀ ਅਤੇ ਇਜ਼ਰਾਈਲੀ ਝੰਡਾ ਗਾਇਬ ਪਾਇਆ। ਪੁਲਿਸ ਨੇ ਦਸਿਆ  ਕਿ ਬਾਅਦ ’ਚ ਇਕ  ਨਵਾਂ ਝੰਡਾ ਲਗਾਇਆ ਗਿਆ। ਦੂਜਾ ਮਾਮਲਾ ਇਕ ਹੋਰ ਪੁਲਿਸ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ ’ਤੇ  16 ਮਈ ਨੂੰ ਦਰਜ ਕੀਤਾ ਗਿਆ ਸੀ ਜਿਸ ਨੇ 14 ਮਈ ਨੂੰ ਇਜ਼ਰਾਈਲੀ ਝੰਡਾ ਗਾਇਬ ਪਾਇਆ ਸੀ। ਪੁਲਿਸ ਨੇ ਦਸਿਆ  ਕਿ ਜਾਂਚ ਦੌਰਾਨ ਪੇਸ਼ੇ ਤੋਂ ਬਾਈਕ ਮਕੈਨਿਕ ਜ਼ਾਕਿਰ ਨੂੰ 16 ਮਈ ਨੂੰ ਦਰਜ ਕੀਤੇ ਗਏ ਕੇਸ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀ ਨੇ ਕਥਿਤ ਤੌਰ ’ਤੇ  ਅਪਣੀ ਇਸ ਹਰਕਤ ਦੀ ਵੀਡੀਉ  ਵੀ ਸੋਸ਼ਲ ਮੀਡੀਆ ’ਤੇ  ਪੋਸਟ ਕੀਤੀ ਹੈ। 

ਪੁਲਿਸ ਨੇ ਕਿਹਾ ਕਿ ਹੁਣ ਤਕ  ਸਿਰਫ ਗ੍ਰਿਫਤਾਰ ਵਿਅਕਤੀ ਹੀ ਇਸ ’ਚ ਸ਼ਾਮਲ ਪਾਇਆ ਗਿਆ ਹੈ ਅਤੇ ਉਸ ਦੀ ਕਾਰਵਾਈ ਦੇ ਕਾਰਨਾਂ ਅਤੇ ਘਟਨਾ ’ਚ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਸਮੇਤ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। 12 ਮਈ ਨੂੰ ਦਰਜ ਕੀਤੇ ਗਏ ਕੇਸ ਦੇ ਸਬੰਧ ’ਚ ਦੋਸ਼ੀ ਨੂੰ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਸਨ। ਮਿਸ ਵਰਲਡ ਮੁਕਾਬਲਾ ਇੱਥੇ 10 ਮਈ ਨੂੰ ਸ਼ੁਰੂ ਹੋਇਆ ਸੀ ਅਤੇ ਇਹ 31 ਮਈ ਤਕ  ਜਾਰੀ ਰਹੇਗਾ। 

 (For more news apart from  Miss World pageant: One arrested for removing Israeli flag near Telangana Secretariat News in Punjabi, stay tuned to Rozana Spokesman)

Location: India, Telangana, Hyderabad

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement