ਜਲੰਧਰ ਤੋਂ ਪੈਦਲ ਚੱਲ ਕੇ ਦਿੱਲੀ ਪਹੁੰਚੇ ਨੌਜਵਾਨਾਂ ਨੇ ਮੋਦੀ ਸਰਕਾਰ ਨੂੰ ਲਲਕਾਰਿਆ
Published : Jan 17, 2021, 6:57 pm IST
Updated : Jan 17, 2021, 6:57 pm IST
SHARE ARTICLE
Farmer protest
Farmer protest

ਕਿਹਾ ਕਿ ਇਹ ਲੰਬਾ ਮਾਰਚ ਅਸੀਂ ਇਸ ਕਰਕੇ ਕੀਤਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਅਤੇ ਬਜ਼ੁਰਗ ਲੋਕਾਂ ਲਈ ਇਕ ਮਿਸਾਲ ਪੈਦਾ ਕਰ ਸਕੀਏ ।

ਨਵੀਂ ਦਿੱਲੀ,  ( ਅਰਪਨ ਕੌਰ ) : ਜਲੰਧਰ ਤੋਂ ਪੈਦਲ ਚੱਲ ਕੇ ਦਿੱਲੀ ਪਹੁੰਚੇ ਨੌਜਵਾਨਾਂ ਨੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਸਰਕਾਰ ਆਪਣੀਆਂ ਕੋਝੀਆਂ ਚਾਲਾਂ ਤੋਂ ਬਾਜ ਆ ਜਾਵੇ ਨਹੀਂ ਤਾਂ ਸਰਕਾਰ ਨੂੰ ਸੰਭਾਲਣਾ ਮੁਸ਼ਕਿਲ ਹੋ ਜਾਵੇਗਾ । ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਕਿਹਾ ਕਿ ਅਸੀਂ ਜਲੰਧਰ ਤੋਂ ਦਿੱਲੀ ਬਾਰਡਰ ਧਰਨੇ ਵਿੱਚ ਪੈਦਲ ਮਾਰਚ ਕਰਕੇ ਆਏ ਹਾਂ , ਉਨ੍ਹਾਂ ਨੂੰ ਕਿਹਾ ਕਿ ਇਹ ਲੰਬਾ ਮਾਰਚ ਅਸੀਂ ਇਸ ਕਰਕੇ ਕੀਤਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਅਤੇ ਬਜ਼ੁਰਗ ਲੋਕਾਂ ਲਈ ਇਕ ਮਿਸਾਲ ਪੈਦਾ ਕਰ ਸਕੀਏ । ਨੌਜਵਾਨਾਂ ਨੇ ਕਿਹਾ ਕਿ ਜਲੰਧਰ ਤੋਂ ਲੈ ਕੇ ਦਿੱਲੀ ਤਕ ਦਾ ਸਾਡਾ ਦਸ ਦਿਨਾਂ ਦਾ ਸਫ਼ਰ ਸੀ ਇਸੇ ਸਫ਼ਰ ਦੌਰਾਨ ਸਾਨੂੰ ਸੈਂਕੜੇ ਲੋਕ ਮਿਲੇ , ਅਸੀਂ ਉਨ੍ਹਾਂ ਦੇ ਲਈ ਪ੍ਰੇਰਣਾ ਦੇ ਸਰੋਤ ਬਣੇ ਹਾਂ ।

photophotoਉਨ੍ਹਾਂ ਕਿਹਾ ਕਿ ਇਹ ਸੰਘਰਸ਼ ਲੰਮਾ ਚੱਲਣ ਵਾਲਾ ਹੈ ਅਸੀਂ ਦਿੱਲੀ ਪੈਦਲ ਪਹੁੰਚ ਕੇ ਇੱਕ ਮਿਸਾਲ ਪੈਦਾ ਕੀਤੀ ਹੈ ਕਿ ਜੇਕਰ ਕਿਸੇ ਨੂੰ ਦਿੱਲੀ ਪਹੁੰਚਣ ਲਈ ਸਾਧਨ ਨਾ ਮਿਲੇ ਤਾਂ ਉਹ ਪੈਦਲ ਚੱਲ ਕੇ ਵੀ ਦਿੱਲੀ ਪਹੁੰਚ ਸਕਦਾ ਹੈ । ਨੌਜਵਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖ਼ਿਲਾਫ਼ ਸਾਡੇ ਦੇਸ਼ ਦੇ ਜੁਝਾਰੂ ਕਿਸਾਨ ਅਨੁਸ਼ਾਸਨ ਤੇ ਸ਼ਾਂਤਮਈ ਸੰਘਰਸ਼ ਕਰ ਰਹੇ ਹਨ ਬੇਸ਼ੱਕ ਦੀ ਕੇਂਦਰ ਸਰਕਾਰ ਅਤੇ ਨੈਸ਼ਨਲ ਮੀਡੀਆ ਸ਼ਾਂਤਮਈ ਕਿਸਾਨੀ ਸੰਘਰਸ਼ ਨੂੰ ਅਤਿਵਾਦ, ਨਕਸਲਵਾਦ ਅਤੇ ਵੱਖਵਾਦੀਆਂ ਨਾਲ ਜੋੜ ਕੇ ਬਦਨਾਮ ਕਰ ਰਿਹਾ ਹੈ ।

photophotoਨੌਜਵਾਨਾਂ ਨੇ ਕਿਹਾ ਕਿ ਅਸੀਂ ਭਗਤ ਸਿੰਘ, ਗ਼ਦਰੀ ਬਾਬਿਆਂ ਤੋਂ ਪ੍ਰੇਰਨਾ ਲੈ ਕੇ ਇਸ ਸੰਘਰਸ਼ ਵਿੱਚ ਸ਼ਾਮਲ ਹੋਏ ਹਾਂ, ਉਦੋਂ ਤਕ ਅਸੀਂ ਇਸ ਸੰਘਰਸ਼ ਵਿਚ ਡਟੇ ਰਹਾਂਗੇ ਜਦੋਂ ਤਕ ਕਾਲੇ  ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਨ੍ਹਾਂ ਕਿਹਾ ਕਿ ਸੰਘਰਸ਼ ਤਾਂ ਦੇਸ਼ ਦੀ ਕਿਸਾਨ ਜਿੱਤ ਚੁੱਕੇ ਹਨ, ਬਸ ਹੁਣ ਕੇਂਦਰ ਸਰਕਾਰ ਦੀਆਂ ਗੋਡਣੀਆਂ ਲੁਆਉਣੀਆਂ ਹੀ ਬਾਕੀ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement