ਬੰਗਲਾਦੇਸ਼ : ਰੋਹਿੰਗਿਆ ਕੈਂਪ 'ਚ ਆਇਆ ਕੋਵਿਡ-19 ਦਾ ਪਹਿਲਾ ਮਾਮਲਾ
Published : May 16, 2020, 3:50 am IST
Updated : May 16, 2020, 3:50 am IST
SHARE ARTICLE
File Photo
File Photo

ਦਖਣੀ ਬੰਗਲਾਦੇਸ਼ ਵਿਚ ਰੋਹਿੰਗਿਆ ਸ਼ਰਣਾਰਥੀਆਂ ਦੇ ਲਈ ਬਣੇ ਭੀੜ ਭਰੇ ਵਾਲੇ ਕੈਂਪਾਂ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ

ਢਾਕਾ, 15 ਮਈ : ਦਖਣੀ ਬੰਗਲਾਦੇਸ਼ ਵਿਚ ਰੋਹਿੰਗਿਆ ਸ਼ਰਣਾਰਥੀਆਂ ਦੇ ਲਈ ਬਣੇ ਭੀੜ ਭਰੇ ਵਾਲੇ ਕੈਂਪਾਂ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਹਨਾਂ ਕੈਂਪਾਂ ਵਿਚ 10 ਲੱਖ ਤੋਂ ਵਧੇਰੇ ਸ਼ਰਣਾਰਥੀ ਰਹਿੰਦੇ ਹਨ। ਦੇਸ਼ ਦੇ ਸ਼ਰਣਾਰਥੀ ਮਾਮਲਿਆਂ ਦੇ ਕਮਿਸ਼ਨਰ ਮਹਿਬੂਬ ਆਲਮ ਤਾਲੁਕਦਾਰ ਨੇ ਵੀਰਵਾਰ ਨੂੰ ਕਿਹਾ ਕਿ ਰੋਹਿੰਗਿਆ ਭਾਈਚਾਰੇ ਦਾ ਇਕ ਵਿਅਕਤੀ ਤੇ ਕਾਕਸ ਬਾਜ਼ਾਰ ਜ਼ਿਲ੍ਹੇ ਵਿਚ ਰਹਿਣ ਵਾਲੇ ਇਕ ਹੋਰ ਵਿਅਕਤੀ ਵਿਚ ਵਾਇਰਸ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਇਕਾਂਤਵਾਸ ਵਿਚ ਭੇਜ ਦਿਤਾ ਗਿਆ ਹੈ।

ਸੰਯੁਕਤ ਰਾਸ਼ਟਰ ਸ਼ਰਣਾਰਥੀ ਏਜੰਸੀ ਦੇ ਬੁਲਾਰੇ ਲੁਈਸ ਡੋਨੋਵਨ ਨੇ ਦਿ ਐਸੋਸੀਏਟਡ ਪ੍ਰੈੱਸ ਨੂੰ ਦਸਿਆ ਕਿ ਉਹਨਾਂ ਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਦੀ ਪਛਾਣ ਕਰ ਕੇ ਉਹਨਾਂ ਨੂੰ ਕੁਆਰੰਟੀਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਹਾਇਤਾ ਵਰਕਰ ਕੈਂਪਾਂ ਵਿਚ ਵਾਇਰਸ ਫੈਲਣ ਦੇ ਖਦਸ਼ੇ ਬਾਰੇ ਸੰਭਾਵਤ ਚਿਤਾਵਨੀ ਦੇ ਰਹੇ ਹਨ। ਇਹਨਾਂ ਕੈਂਪਾਂ ਵਿਚ ਪਲਾਸਟਿਕ ਸ਼ੀਟ ਵਾਲੇ ਤੰਬੂਆਂ ਵਿਚ ਤਕਰੀਬਨ 40 ਹਜ਼ਾਰ ਲੋਕ ਪ੍ਰਤੀ ਵਰਗ ਕਿਲੋਮੀਟਰ ਵਿਚ ਰਹਿ ਰਹੇ ਹਨ। ਇਹ ਬੰਗਲਾਦੇਸ਼ ਦੇ ਔਸਤ ਸੰਘਣੇਪਨ ਤੋਂ 40 ਗੁਣਾ ਵਧੇਰੇ ਹੈ।
ਜਿਸ ਨਾਲ ਸ਼ਰਣਾਰਥੀਆਂ ਵਿਚ ਵਾਇਰਸ ਫੈਲਣ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ। ਹਰੇਕ ਝੌਪੜੀ ਮੁਸ਼ਕਿਲ ਨਾਲ 10 ਵਰਗ ਮੀਟਰ ਦੀ ਹੈ ਤੇ ਕਈਆਂ ਵਿਚ 12-12 ਲੋਕ ਇਕੱਠੇ ਰਹਿੰਦੇ ਹਨ। (ਪੀਟੀਆਈ)

Location: Bangladesh, Dhaka, Dhaka

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement