ਤਾਰਿਕ ਰਹਿਮਾਨ ਭਲਕੇ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁਕਣਗੇ
Published : Feb 16, 2026, 8:22 pm IST
Updated : Feb 16, 2026, 8:22 pm IST
SHARE ARTICLE
Tariq Rahman to be sworn in as Bangladesh's new Prime Minister tomorrow
Tariq Rahman to be sworn in as Bangladesh's new Prime Minister tomorrow

ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ 60 ਸਾਲ ਦੇ ਚੇਅਰਮੈਨ ਦਾ ਸਹੁੰ ਚੁੱਕ ਸਮਾਗਮ ਬੰਗਾਭਵਨ ਦੀ ਬਜਾਏ ਸੰਸਦ ਕੰਪਲੈਕਸ ਦੇ ਦਖਣੀ ਪਲਾਜ਼ਾ ਉਤੇ ਹੋਵੇਗਾ।

ਢਾਕਾ : ਤਾਰੀਕ ਰਹਿਮਾਨ ਮੰਗਲਵਾਰ ਨੂੰ ਬੰਗਲਾਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦੀ ਪਾਰਟੀ ਨੇ ਅਹਿਮ ਆਮ ਚੋਣਾਂ ’ਚ ਜ਼ਬਰਦਸਤ ਜਿੱਤ ਹਾਸਲ ਕੀਤੀ ਹੈ।

ਲੰਮੇ ਸਮੇਂ ਤੋਂ ਚਲੀ ਆ ਰਹੀ ਪਰੰਪਰਾ ਨੂੰ ਤੋੜਦਿਆਂ, ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ 60 ਸਾਲ ਦੇ ਚੇਅਰਮੈਨ ਦਾ ਸਹੁੰ ਚੁੱਕ ਸਮਾਗਮ ਬੰਗਾਭਵਨ ਦੀ ਬਜਾਏ ਸੰਸਦ ਕੰਪਲੈਕਸ ਦੇ ਦਖਣੀ ਪਲਾਜ਼ਾ ਉਤੇ  ਹੋਵੇਗਾ।  

ਸਰਕਾਰੀ ਸਮਾਚਾਰ ਏਜੰਸੀ ਬੀ.ਐਸ.ਐਸ. ਨੇ ਸੋਮਵਾਰ ਨੂੰ ਖਬਰ ਦਿਤੀ  ਕਿ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਮੰਗਲਵਾਰ ਦੁਪਹਿਰ ਨੂੰ ਜਾਤੀਆ ਸੰਸਦ ਦੇ ਦਖਣੀ ਪਲਾਜ਼ਾ ਉਤੇ  ਕੈਬਨਿਟ ਦੇ ਨਵੇਂ ਮੈਂਬਰਾਂ ਨੂੰ ਸਹੁੰ ਚੁਕਾਉਣਗੇ।

ਸੰਸਦ ਸਕੱਤਰੇਤ ਭਲਕੇ ਸ਼ਾਮ 4:00 ਵਜੇ ਨਵੇਂ ਕੈਬਨਿਟ ਮੈਂਬਰਾਂ ਦਾ ਸਹੁੰ ਚੁੱਕ ਸਮਾਰੋਹ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸੰਸਦ ਮੈਂਬਰ ਸਵੇਰੇ 10 ਵਜੇ ਜਾਤੀਆ ਸੰਸਦ ਕੰਪਲੈਕਸ ਦੇ ਦਖਣੀ ਪਲਾਜ਼ਾ ਉਤੇ  ਸਹੁੰ ਚੁੱਕਣਗੇ। ਬੀ.ਐਨ.ਪੀ. ਨੇ ਸੰਸਦੀ ਦਲ ਦੇ ਨੇਤਾ ਦੀ ਚੋਣ ਲਈ ਸੰਸਦ ਭਵਨ ਵਿਚ ਸਵੇਰੇ 11:30 ਵਜੇ ਸੰਸਦੀ ਦਲ ਦੀ ਬੈਠਕ ਸੱਦੀ ਹੈ।  

ਬੀ.ਐਨ.ਪੀ. ਦੀ ਸਥਾਈ ਕਮੇਟੀ ਦੇ ਮੈਂਬਰ ਸਲਾਹ ਉਦੀਨ ਅਹਿਮਦ ਨੇ ਕਿਹਾ, ‘‘ਬਹੁਮਤ ਪਾਰਟੀ ਦੇ ਨੇਤਾ ਹੋਣ ਦੇ ਨਾਤੇ, ਸਾਡੀ ਪਾਰਟੀ ਦੇ ਚੇਅਰਮੈਨ, ਤਾਰਿਕ ਰਹਿਮਾਨ ਪ੍ਰਧਾਨ ਮੰਤਰੀ ਹੋਣਗੇ।’’

ਭਾਰਤ ਦੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਰਹਿਮਾਨ ਦੇ ਸਹੁੰ ਚੁੱਕ ਸਮਾਗਮ ’ਚ ਭਾਰਤ ਦੀ ਨੁਮਾਇੰਦਗੀ ਕਰਨਗੇ। ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਦਸਿਆ  ਕਿ ਵਿਦੇਸ਼ ਸਕੱਤਰ ਵਿਕਰਮ ਮਿਸਰੀ ਅਤੇ ਲੋਕ ਸਭਾ ਦੇ ਜਨਰਲ ਸਕੱਤਰ ਉਤਪਲ ਕੁਮਾਰ ਸਿੰਘ ਵੀ ਬਿਰਲਾ ਦੇ ਨਾਲ ਆਉਣ ਦੀ ਸੰਭਾਵਨਾ ਹੈ।

ਚੋਣ ਕਮਿਸ਼ਨ ਮੁਤਾਬਕ ਬੀ.ਐਨ.ਪੀ. ਨੇ 297 ਵਿਚੋਂ 209 ਸੀਟਾਂ ਜਿੱਤੀਆਂ ਹਨ, ਜਦਕਿ ਸੱਜੇਪੱਖੀ ਜਮਾਤ-ਏ-ਇਸਲਾਮੀ ਨੂੰ 68 ਸੀਟਾਂ ਮਿਲੀਆਂ ਹਨ। (

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement