ਸੁਪਰੀਮ ਕੋਰਟ ਨੇ ਡੀ.ਪੀ.ਡੀ.ਪੀ. ਕਾਨੂੰਨ ਨੂੰ ਸੰਵਿਧਾਨ ਬੈਂਚ ਕੋਲ ਭੇਜਿਆ
Published : Feb 16, 2026, 8:17 pm IST
Updated : Feb 16, 2026, 8:17 pm IST
SHARE ARTICLE
Supreme Court sends DPDP law to Constitution Bench
Supreme Court sends DPDP law to Constitution Bench

“ਜਟਿਲ ਅਤੇ ਸੰਵੇਦਨਸ਼ੀਲ'' ਕਾਨੂੰਨੀ ਸਵਾਲ ਹੈ।

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ (ਡੀ.ਪੀ.ਡੀ.ਪੀ.) ਐਕਟ 2023 ਦੀ ਧਾਰਾ 44(3) ਨੂੰ ਲੈ ਕੇ ਉਠੇ ਵਿਰੋਧਾਂ ਨੂੰ ਸੰਵਿਧਾਨ ਬੈਂਚ ਅੱਗੇ ਭੇਜਣ ਦਾ ਫੈਸਲਾ ਕੀਤਾ ਹੈ। ਪਟੀਸ਼ਨਰਾਂ ਦਾ ਦਲੀਲ ਹੈ ਕਿ ਇਹ ਧਾਰਾ ਜਾਣਕਾਰੀ ਦੇ ਅਧਿਕਾਰ (ਆਰ.ਟੀ.ਆਈ.) ਨੂੰ “ਮੌਤ ਦਾ ਘੰਟਾ’’ ਸਾਬਤ ਹੋ ਸਕਦੀ ਹੈ।

ਚੀਫ਼ ਜਸਟਿਸ ਸੂਰਿਆ ਕਾਂਤ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਅੰਤਰਿਮ ਰੋਕ ਲਗਾਉਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ “ਜਟਿਲ ਅਤੇ ਸੰਵੇਦਨਸ਼ੀਲ’’ ਕਾਨੂੰਨੀ ਸਵਾਲ ਹੈ। ਉਨ੍ਹਾਂ ਨੇ ਟਿਪਣੀ  ਕੀਤੀ, “ਸਾਨੂੰ ਇਹ ਨਿਰਧਾਰਤ ਕਰਨਾ ਪਵੇਗਾ ਕਿ ‘ਨਿੱਜੀ ਜਾਣਕਾਰੀ’ ਦਾ ਅਰਥ ਕੀ ਹੈ।’’

ਪਟੀਸ਼ਨਰ ਵੈਂਕਟੇਸ਼ ਨਾਇਕ ਦੇ ਵਕੀਲ ਵ੍ਰਿੰਦਾ ਗਰੋਵਰ ਨੇ ਦਲੀਲ ਦਿਤੀ  ਕਿ ਸਰਕਾਰ ਨੇ “ਛੈਣੀ ਦੀ ਥਾਂ ਹਥੌੜਾ ਵਰਤ ਕੇ ਲੋਕਾਂ ਦੇ ਜਾਣਕਾਰੀ ਦੇ ਅਧਿਕਾਰ ਨੂੰ ਕੁਚਲ ਦਿਤਾ ਹੈ।’’

ਵਕੀਲ ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ 2019 ਦੇ ਫੈਸਲੇ ਵਿਚ ਆਰ.ਟੀ.ਆਈ. ਅਤੇ ਨਿੱਜਤਾ ਵਿਚਕਾਰ ਸੰਤੁਲਨ ਬਣਾਇਆ ਗਿਆ ਸੀ, ਪਰ ਡੀ.ਪੀ.ਡੀ.ਪੀ. ਐਕਟ ਨੇ ਸਰਕਾਰ ਨੂੰ “ਬੇਰੋਕ ਟੋਕ ਅਧਿਕਾਰ’’ ਦੇ ਦਿਤੇ ਹਨ। “ਹਰ ਆਰ.ਟੀ.ਆਈ. ਅਰਜ਼ੀ ਹੁਣ ‘ਨਿੱਜੀ ਜਾਣਕਾਰੀ’ ਦੇ ਨਾਂ ’ਤੇ ਰੱਦ ਕੀਤੀ ਜਾ ਸਕਦੀ ਹੈ,’’ ਉਨ੍ਹਾਂ ਨੇ ਚੇਤਾਵਨੀ ਦਿਤੀ । ਪਟੀਸ਼ਨਰਾਂ ਦਾ ਮੰਨਣਾ ਹੈ ਕਿ ਇਹ ਸੋਧ ਲੋਕਤੰਤਰਕ ਭਾਗੀਦਾਰੀ ਨੂੰ ਖਤਮ ਕਰ ਸਕਦੀ ਹੈ ਅਤੇ ਖੁੱਲ੍ਹੇ ਸ਼ਾਸਨ ਦੇ ਵਿਚਾਰਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। (

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement