Gangabai Sakhare News: ਅੰਤਮ ਸਸਕਾਰ ਤੋਂ ਪਹਿਲਾਂ ਜ਼ਿੰਦਾ ਹੋਈ 103 ਸਾਲਾ ਬਜ਼ੁਰਗ ਔਰਤ
Published : Jan 16, 2026, 6:51 am IST
Updated : Jan 16, 2026, 7:48 am IST
SHARE ARTICLE
Gangabai Sakhare 103-year-old woman revived before cremation
Gangabai Sakhare 103-year-old woman revived before cremation

ਉਸੇ ਦਿਨ ਸੀ ਜਨਮ ਦਿਨ ਪ੍ਰਵਾਰ ਨੇ ਸਸਕਾਰ ਦੀ ਥਾਂ ਕੇਕ ਕੱਟਿਆ

ਨਾਗਪੁਰ : ਨਾਗਪੁਰ ਜ਼ਿਲ੍ਹੇ ਦੇ ਰਾਮਟੇਕ ਕਸਬੇ ਵਿਚ ਮ੍ਰਿਤਕ ਮੰਨੀ ਜਾ ਰਹੀ 103 ਸਾਲਾ ਔਰਤ ਗੰਗਾਬਾਈ ਸਾਵਜੀ ਸਖਾਰੇ (Gangabai Sakhare) ਨੇ ਅਪਣੇ ਅੰਤਮ ਸਸਕਾਰ ਤੋਂ ਕੁੱਝ ਘੰਟੇ ਪਹਿਲਾਂ ਹੀ ਆਪਣੀਆਂ ਉਂਗਲਾਂ ਹਿਲਾਉਣੀਆਂ ਸ਼ੁਰੂ ਕਰ ਦਿਤੀਆਂ, ਜਿਸ ਨਾਲ ਇਹ ਪਤਾ ਲੱਗਿਆ ਕਿ ਕਿ ਉਹ ਜ਼ਿੰਦਾ ਹੈ।

ਪਰਵਾਰ ਅਨੁਸਾਰ, ਗੰਗਾਬਾਈ  (Gangabai Sakhare) ਦੋ ਮਹੀਨਿਆਂ ਤੋਂ ਬਿਸਤਰੇ ’ਤੇ ਪਈ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਰੋਜ਼ਾਨਾ ਸਿਰਫ਼ ਦੋ ਚੱਮਚ ਪਾਣੀ ਪੀ ਕੇ ਜ਼ਿੰਦਾ ਸੀ। 12 ਜਨਵਰੀ ਨੂੰ ਉਸ ਦੇ ਸਰੀਰ ਨੇ ਜਵਾਬ ਦੇਣਾ ਬੰਦ ਕਰ ਦਿਤਾ, ਜਿਸ ਤੋਂ ਬਾਅਦ ਉਸਨੂੰ ਮ੍ਰਿਤਕ ਮੰਨਿਆ ਗਿਆ ਅਤੇ ਅੰਤਮ ਸਸਕਾਰ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ।

ਘਰ ਦੇ ਬਾਹਰ ਇਕ ਟੈਂਟ ਲਗਾਇਆ ਗਿਆ, ਕੁਰਸੀਆਂ ਰੱਖੀਆਂ ਗਈਆਂ, ਅੰਤਮ ਸਸਕਾਰ ਦਾ ਸਮਾਨ ਇਕੱਠਾ ਕੀਤਾ ਗਿਆ ਅਤੇ ਲਾਸ਼ ਲਈ ਗੱਡੀ ਵੀ ਬੁੱਕ ਕੀਤੀ ਗਈ। ਦੂਰ-ਦੂਰ ਤੋਂ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ। ਹਾਲਾਂਕਿ, ਸ਼ਾਮ 7 ਵਜੇ ਦੇ ਕਰੀਬ, ਗੰਗਾਬਾਈ ਨੇ ਅਚਾਨਕ ਅਪਣੇ ਪੈਰਾਂ ਦੀਆਂ ਉਂਗਲਾਂ ਹਿਲਾਉਣੀਆਂ ਸ਼ੁਰੂ ਕਰ ਦਿਤੀਆਂ।

ਉਸਦੇ ਪੋਤੇ, ਰਾਕੇਸ਼ ਸਖਾਰੇ ਨੇ ਕਿਹਾ, ‘‘ਮੈਂ ਉਸ ਦੀਆਂ ਲੱਤਾਂ ਨੂੰ ਹਿਲਦੇ ਦੇਖਿਆ ਅਤੇ ਮਦਦ ਲਈ ਚੀਕਿਆ। ਜਦੋਂ ਅਸੀਂ ਉਸਦੇ ਨੱਕ ਤੋਂ ਰੂੰ ਕੱਢੀ ਤਾਂ ਉਹ ਜ਼ੋਰ-ਜ਼ੋਰ ਨਾਲ ਸਾਹ ਲੈਣ ਲੱਗ ਪਈ।’’ ਦਿਲਚਸਪ ਗੱਲ ਇਹ ਹੈ ਕਿ 13 ਜਨਵਰੀ ਨੂੰ ਗੰਗਾਬਾਈ ਦਾ ਜਨਮਦਿਨ ਸੀ।     (ਏਜੰਸੀ)

Location: India, Maharashtra

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement