Indian and Chinese troops: ਭਾਰਤ ਅਤੇ ਚੀਨ ਦੇ ਫ਼ੌਜੀਆਂ ਵਿਚਾਲੇ ਝੜਪਾਂ ਦੀਆਂ ਹੋਰ ਘਟਨਾਵਾਂ ਸਾਹਮਣੇ ਆਈਆਂ ਹਨ
Published : Jan 16, 2024, 9:42 pm IST
Updated : Jan 16, 2024, 9:42 pm IST
SHARE ARTICLE
More incidents of skirmishes between Indian, Chinese troops come to light
More incidents of skirmishes between Indian, Chinese troops come to light

ਭਾਰਤੀ ਫੌਜ ਦੇ ਜਵਾਨਾਂ ਨੂੰ ਦਿਤੇ ਗਏ ਬਹਾਦਰੀ ਪੁਰਸਕਾਰਾਂ ਦੇ ਪ੍ਰਸੰਸਾ ਪੱਤਰਾਂ ਮਿਲਿਆ ਜ਼ਿਕਰ

Indian and Chinese troops: ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਝੜਪਾਂ ਦੀਆਂ ਘੱਟੋ-ਘੱਟ ਦੋ ਅਣਪਛਾਤੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਇਨ੍ਹਾਂ ਝੜਪਾਂ ਦਾ ਜ਼ਿਕਰ ਭਾਰਤੀ ਫੌਜ ਦੇ ਜਵਾਨਾਂ ਨੂੰ ਦਿਤੇ ਗਏ ਬਹਾਦਰੀ ਪੁਰਸਕਾਰਾਂ ਦੇ ਪ੍ਰਸ਼ੰਸਾ ਚਿੱਠੀ ’ਚ ਕੀਤਾ ਗਿਆ ਹੈ।

ਪਿਛਲੇ ਹਫਤੇ ਫੌਜ ਦੀ ਪਛਮੀ ਕਮਾਂਡ ਵਲੋਂ ਇਕ ਸਨਮਾਨ ਸਮਾਰੋਹ ’ਚ ਦਿਤੇ ਗਏ ਪ੍ਰਸੰਸਾ ਪੱਤਰਾਂ ’ਚ ਇਸ ਗੱਲ ਦਾ ਸੰਖੇਪ ਵੇਰਵਾ ਦਿਤਾ ਗਿਆ ਹੈ ਕਿ ਕਿਵੇਂ ਭਾਰਤੀ ਫ਼ੌਜੀਆਂ ਨੇ ਐਲ.ਏ.ਸੀ. ’ਤੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਦੇ ਜਵਾਨਾਂ ਦੇ ਹਮਲਾਵਰ ਵਿਵਹਾਰ ਦਾ ਸਖਤ ਜਵਾਬ ਦਿਤਾ।
ਫੌਜ ਦੀ ਪਛਮੀ ਕਮਾਂਡ ਨੇ ਅਪਣੇ ਯੂ-ਟਿਊਬ ਚੈਨਲ ’ਤੇ 13 ਜਨਵਰੀ ਦੇ ਸਮਾਰੋਹ ਦਾ ਇਕ ਵੀਡੀਉ ਅਪਲੋਡ ਕੀਤਾ ਸੀ, ਜਿਸ ’ਚ ਬਹਾਦਰੀ ਪੁਰਸਕਾਰ ’ਤੇ ਟਿਪਣੀ ਕੀਤੀ ਗਈ ਸੀ ਪਰ ਸੋਮਵਾਰ ਨੂੰ ਇਸ ਨੂੰ ‘ਡੀਐਕਟੀਵੇਟ’ ਕਰ ਦਿਤਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਛਮੀ ਕਮਾਂਡ ਦਾ ਮੁੱਖ ਦਫ਼ਤਰ ਹਰਿਆਣਾ ਦੇ ਚੰਡੀ ਮੰਦਰ ਵਿਖੇ ਹੈ। ਜ਼ਿਕਰ ਕੀਤੀਆਂ ਘਟਨਾਵਾਂ ਸਤੰਬਰ 2021 ਅਤੇ ਨਵੰਬਰ 2022 ਦੇ ਵਿਚਕਾਰ ਵਾਪਰੀਆਂ ਸਨ। ਫੌਜ ਵਲੋਂ ਤੁਰਤ ਕੋਈ ਟਿਪਣੀ ਨਹੀਂ ਕੀਤੀ ਗਈ। ਜੂਨ 2020 ’ਚ ਗਲਵਾਨ ਵਾਦੀ ’ਚ ਹੋਈ ਝੜਪ ਤੋਂ ਬਾਅਦ ਭਾਰਤੀ ਫੌਜ 3,488 ਕਿਲੋਮੀਟਰ ਲੰਮੀ ਐਲ.ਏ.ਸੀ. ’ਤੇ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹੈ।

ਮਈ 2020 ਵਿਚ ਪੂਰਬੀ ਲੱਦਾਖ ਸਰਹੱਦੀ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਪਿਛਲੇ ਸਾਢੇ ਤਿੰਨ ਸਾਲਾਂ ਵਿਚ ਭਾਰਤੀ ਅਤੇ ਚੀਨੀ ਫ਼ੌਜੀਆਂ ਵਿਚਾਲੇ ਐਲ.ਏ.ਸੀ. ’ਤੇ ਝੜਪਾਂ ਦੀਆਂ ਕਈ ਘਟਨਾਵਾਂ ਹੋਈਆਂ ਹਨ। ਚੀਨੀ ਫ਼ੌਜੀਆਂ ਨੇ ਐਲ.ਏ.ਸੀ. ਦੇ ਤਵਾਂਗ ਸੈਕਟਰ ’ਚ ਵੀ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਰਖਿਆ ਮੰਤਰੀ ਰਾਜਨਾਥ ਸਿੰਘ ਨੇ ਘਟਨਾ ਦੇ ਚਾਰ ਦਿਨ ਬਾਅਦ ਸੰਸਦ ’ਚ ਕਿਹਾ ਕਿ 9 ਦਸੰਬਰ, 2022 ਨੂੰ ਪੀ.ਐਲ.ਏ. ਦੇ ਜਵਾਨਾਂ ਨੇ ਤਵਾਂਗ ਸੈਕਟਰ ਦੇ ਯਾਂਗਤਸੇ ਇਲਾਕੇ ’ਚ ਐਲ.ਏ.ਸੀ. ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਕਪਾਸੜ ਤਰੀਕੇ ਨਾਲ ਸਥਿਤੀ ਬਦਲ ਦਿਤੀ।

ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਫ਼ੌਜੀਆਂ ਨੇ ਚੀਨੀ ਕੋਸ਼ਿਸ਼ ਦਾ ਡਟ ਕੇ ਅਤੇ ਦ੍ਰਿੜਤਾ ਨਾਲ ਵਿਰੋਧ ਕੀਤਾ। ਸੂਤਰਾਂ ਨੇ ਦਸਿਆ ਕਿ ਚੀਨੀ ਘੁਸਪੈਠ ਦੀ ਕੋਸ਼ਿਸ਼ ਦਾ ਡਟ ਕੇ ਜਵਾਬ ਦੇਣ ਵਾਲੀ ਟੀਮ ਦਾ ਹਿੱਸਾ ਰਹੇ ਕਈ ਭਾਰਤੀ ਫ਼ੌਜੀਆਂ ਨੂੰ ਵੀ ਸਨਮਾਨ ਸਮਾਰੋਹ ’ਚ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਰਾਜਨਾਥ ਸਿੰਘ ਨੇ ਉਸ ਸਾਲ 13 ਦਸੰਬਰ ਨੂੰ ਕਿਹਾ ਸੀ, ‘‘ਟਕਰਾਅ ਕਾਰਨ ਹੱਥੋਪਾਈ ਹੋਈ ਅਤੇ ਭਾਰਤੀ ਫੌਜ ਨੇ ਬਹਾਦਰੀ ਨਾਲ ਪੀ.ਐਲ.ਏ. ਨੂੰ ਸਾਡੇ ਖੇਤਰ ’ਚ ਦਾਖਲ ਹੋਣ ਤੋਂ ਰੋਕ ਦਿਤਾ ਅਤੇ ਉਨ੍ਹਾਂ ਨੂੰ ਅਪਣੀ ਚੌਕੀ ’ਤੇ ਵਾਪਸ ਜਾਣ ਲਈ ਮਜਬੂਰ ਕੀਤਾ।’’

ਉਨ੍ਹਾਂ ਕਿਹਾ ਕਿ ਹੱਥੋਪਾਈ ਕਾਰਨ ਦੋਹਾਂ ਧਿਰਾਂ ਦੇ ਕੁੱਝ ਕਰਮਚਾਰੀ ਜ਼ਖਮੀ ਹੋ ਗਏ। ਰਾਜਨਾਥ ਸਿੰਘ ਨੇ ਕਿਹਾ, ‘‘ਮੈਂ ਸਦਨ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਸਾਡੇ ਹਥਿਆਰਬੰਦ ਬਲ ਖੇਤਰੀ ਅਖੰਡਤਾ ਦੀ ਰੱਖਿਆ ਲਈ ਵਚਨਬੱਧ ਹਨ ਅਤੇ ਇਸ ਨੂੰ ਤੋੜਨ ਦੀ ਕਿਸੇ ਵੀ ਕੋਸ਼ਿਸ਼ ਨੂੰ ਨਾਕਾਮ ਕਰਦੇ ਰਹਿਣਗੇ। ਮੈਨੂੰ ਯਕੀਨ ਹੈ ਕਿ ਪੂਰਾ ਸਦਨ ਸਾਡੇ ਫ਼ੌਜੀਆਂ ਦੇ ਬਹਾਦਰੀ ਭਰੇ ਯਤਨਾਂ ਦਾ ਸਮਰਥਨ ਕਰਨ ਲਈ ਇਕਜੁੱਟ ਹੋਵੇਗਾ।’’

 (For more Punjabi news apart from More incidents of skirmishes between Indian, Chinese troops come to light, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement