ਦਿੱਲੀ ਵਿਖੇ ਫੈਕਟਰੀ 'ਚ ਲਗੀ ਅੱਗ, ਅੱਗ ਬੁਝਾਓ ਗੱਡੀਆਂ ਮੌਕੇ 'ਤੇ ਪੁੱਜੀਆਂ 
Published : Nov 15, 2018, 12:40 pm IST
Updated : Nov 15, 2018, 12:46 pm IST
SHARE ARTICLE
The Fire
The Fire

ਹਾਦਸੇ ਦੀ ਖ਼ਬਰ ਮਿਲਦੇ ਹੀ ਅੱਗ ਬੁਝਾਉਣ ਦੀਆਂ 22 ਗੱਡੀਆਂ ਰਵਾਨਾ ਕਰ ਦਿਤੀਆਂ ਗਈਆਂ। ਅੱਗ ਲਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗ ਸਕਿਆ ਹੈ।

ਨਵੀਂ ਦਿੱਲੀ, ( ਭਾਸ਼ਾ) :  ਰਾਜਧਾਨੀ ਦਿੱਲੀ ਦੇ ਬਵਾਨਾ ਉਦਯੋਗਿਕ ਇਲਾਕੇ ਵਿਚ ਸਥਿਤ ਇਕ ਫੈਕਟਰੀ ਵਿਚ ਸਵੇਰੇ ਅਚਾਨਕ ਅੱਗ ਲਗ ਗਈ। ਇਹ ਅੱਗ ਇਨ੍ਹੀ ਭਿਆਨਕ ਸੀ ਕਿ ਪੂਰੀ ਫੈਕਟਰੀ ਵਿਚ ਫੈਲ ਗਈ। ਹਾਦਸੇ ਦੀ ਖ਼ਬਰ ਮਿਲਦੇ ਹੀ ਅੱਗ ਬੁਝਾਉਣ ਦੀਆਂ 22 ਗੱਡੀਆਂ ਰਵਾਨਾ ਕਰ ਦਿਤੀਆਂ ਗਈਆਂ। ਅੱਗ ਲਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲਗ ਸਕਿਆ ਹੈ। ਅੱਗ ਤੇ ਕਾਬੂ ਪਾ ਲਿਆ ਗਿਆ ਹੈ। 


ਜ਼ਿਕਰਯੋਗ ਹੈ ਉੱਤਰ -ਪੱਛਮੀ ਦਿੱਲੀ ਦੇ ਵਜ਼ੀਰਪੁਰ ਉਦਯੋਗਿਕ ਖੇਤਰ ਵਿਚ ਵੀ ਮੰਗਲਵਾਰ ਦੇਰ ਰਾਤ ਫੈਕਟਰੀ ਵਿਚ ਅੱਗ ਲਗ ਗਈ ਜਿਸ ਤੇ ਬੁੱਧਵਾਰ ਤੜਕੇ ਲਗਭਗ 3 ਵਜੇ ਕਾਬੂ ਪਾਇਆ ਜਾ ਸਕਿਆ। ਇਹ ਫੈਕਟਰੀ ਕਾਸਮੈਟਿਕ ਸਮਾਨ ਦੀ ਸੀ। ਅੱਗ ਕਾਰਣ ਵੱਡੀ ਗਿਣਤੀ ਵਿਚ ਸਮਾਨ ਖਾਕ ਹੋ ਗਿਆ। ਇਸ ਨਾਲ ਲੱਖਾਂ ਰੁਪਏ ਦੇ ਨੁਕਸਾਨ ਹੋਣ ਦਾ ਅੰਦਾਜ਼ਾ ਦੱਸਿਆ ਜਾ ਰਿਹਾ ਹੈ।

ਪਿਛਲੇ ਸਾਲ ਦੀ ਸ਼ੁਰੂਆਤ ਵਿਚ ਵੀ ਬਵਾਨਾ ਦੇ ਉਦਯੋਗਿਕ ਖੇਤਰ ਵਿਖੇ ਅੱਗ ਲਗਣ ਨਾਲ 17 ਲੋਕਾਂ ਦੀ ਮੌਤ ਹੋ ਗਈ ਸੀ। ਜਨਵਰੀ ਵਿਚ ਹੋਇਆ ਇਹ ਹਾਦਸਾ ਬਵਾਨਾ ਦੇ ਸੈਕਟਰ-5 ਸਥਿਤ ਇਕ ਪਟਾਕਾ ਸਟੋਰੇਜ ਯੂਨਿਟ ਵਿਚ ਹੋਇਆ ਸੀ। ਜਿਸ ਵਿਚ ਸ਼ਾਮ ਲਗਭਗ 6 ਵਜੇ ਅੱਗ ਲਗੀ ਸੀ। ਇਸ ਭਿਆਨਕ ਹਾਦਸੇ ਵਿਚ 17 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 2 ਜ਼ਖਮੀ ਹੋ ਗਏ ਸਨ। ਮਰਨ ਵਾਲਿਆਂ ਵਿਚ 9 ਔਰਤਾਂ ਅਤੇ ਇਕ ਨਾਬਾਲਿਕ ਕੁੜੀ ਵੀ ਸ਼ਾਮਲ ਸੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement