ਸ਼ਹੀਦ ਆਸ਼ੀਸ਼ ਨੂੰ ਦਿੱਤੀ ਗਈ ਨਮ ਅੱਖਾਂ ਨਾਲ ਵਿਦਾਈ, ਭੈਣ ਨੇ ਕਿਹਾ- ਮੇਰਾ ਭਰਾ ਸਾਡਾ ਅਤੇ ਦੇਸ਼ ਦਾ ਮਾਣ ਹੈ 
Published : Sep 15, 2023, 3:18 pm IST
Updated : Sep 15, 2023, 3:18 pm IST
SHARE ARTICLE
File Photo
File Photo

ਸ਼ਹੀਦ ਮੇਜਰ ਦੀ ਅੰਤਿਮ ਯਾਤਰਾ ਪਾਣੀਪਤ ਟੀਡੀਆਈ ਸਿਟੀ ਤੋਂ 14 ਕਿਲੋਮੀਟਰ ਦੂਰ ਉਨ੍ਹਾਂ ਦੇ ਪਿੰਡ ਬਿੰਜੌਲ ਪਹੁੰਚੀ

 

ਜੰਮੂ ਕਸ਼ਮੀਰ - ਕਸ਼ਮੀਰ ਦੇ ਅਨੰਤਨਾਗ 'ਚ 13 ਸਤੰਬਰ ਨੂੰ ਅਤਿਵਾਦੀਆਂ ਨਾਲ ਮੁਕਾਬਲੇ 'ਚ ਸ਼ਹੀਦ ਹੋਏ ਮੇਜਰ ਆਸ਼ੀਸ਼ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਿੰਜੌਲ 'ਚ ਕੀਤਾ ਗਿਆ। ਆਸ਼ੀਸ਼ ਨੂੰ ਮੁੱਖ ਅਗਨੀ ਚਚੇਰੇ ਭਰਾ ਮੇਜਰ ਵਿਕਾਸ ਨੇ ਦਿੱਤੀ। ਇਸ ਤੋਂ ਪਹਿਲਾਂ ਸਿੱਖ ਰੈਜੀਮੈਂਟ ਦੇ ਜਵਾਨਾਂ ਨੇ ਉਨ੍ਹਾਂ ਨੂੰ ਤੋਪਾਂ ਦੀ ਸਲਾਮੀ ਦਿੱਤੀ। 

ਸ਼ਹੀਦ ਮੇਜਰ ਦੀ ਅੰਤਿਮ ਯਾਤਰਾ ਪਾਣੀਪਤ ਟੀਡੀਆਈ ਸਿਟੀ ਤੋਂ 14 ਕਿਲੋਮੀਟਰ ਦੂਰ ਉਨ੍ਹਾਂ ਦੇ ਪਿੰਡ ਬਿੰਜੌਲ ਪਹੁੰਚੀ। ਯਾਤਰਾ ਦੇ ਨਾਲ ਇੱਕ ਕਿਲੋਮੀਟਰ ਲੰਬੇ ਕਾਫਲੇ ਵਿਚ ਕਰੀਬ 10 ਹਜ਼ਾਰ ਲੋਕਾਂ ਨੇ ਸ਼ਮੂਲੀਅਤ ਕੀਤੀ। ਸੜਕ ਦੇ ਦੋਵੇਂ ਪਾਸੇ ਖੜ੍ਹੇ ਲੋਕਾਂ ਨੇ ਆਸ਼ੀਸ਼ ਦੀ ਮ੍ਰਿਤਕ ਦੇਹ 'ਤੇ ਫੁੱਲਾਂ ਦੀ ਵਰਖਾ ਕਰਕੇ ਉਸ ਨੂੰ ਵਿਦਾਈ ਦਿੱਤੀ।    

ਅੰਤਿਮ ਯਾਤਰਾ ਦੇ ਨਾਲ-ਨਾਲ ਸ਼ਹੀਦ ਮੇਜਰ ਆਸ਼ੀਸ਼ ਦੀਆਂ ਭੈਣਾਂ ਅਤੇ ਮਾਂ ਵੀ ਬਿੰਜੌਲ ਪਹੁੰਚੀਆਂ। ਮਾਂ ਸਾਰੇ ਰਾਹ ਹੱਥ ਜੋੜ ਕੇ ਤੁਰਦੀ ਰਹੀ, ਜਦੋਂ ਕਿ ਭੈਣ ਭਰਾ ਨੂੰ ਸਲਾਮ ਕਰਦੀ ਰਹੀ। ਉਹ ਇਹ ਕਹਿ ਰਹੀ ਸੀ "ਮੇਰਾ ਭਰਾ ਸਾਡਾ ਅਤੇ ਦੇਸ਼ ਦਾ ਮਾਣ ਹੈ।" ਸ਼ਹੀਦ ਮੇਜਰ ਆਸ਼ੀਸ਼ ਦੀ ਮ੍ਰਿਤਕ ਦੇਹ ਨੂੰ ਸ਼ੁੱਕਰਵਾਰ (15 ਸਤੰਬਰ) ਦੀ ਸਵੇਰ ਨੂੰ ਪਾਣੀਪਤ ਦੇ ਟੀਡੀਆਈ ਸਿਟੀ ਵਿਚ ਉਨ੍ਹਾਂ ਦੇ ਨਵੇਂ ਘਰ ਲਿਆਂਦਾ ਗਿਆ।

ਜਿਸ ਨੂੰ ਆਸ਼ੀਸ਼ ਦੋ ਸਾਲਾਂ ਤੋਂ ਬਣਾ ਰਿਹਾ ਸੀ। ਉਸ ਨੇ ਅਕਤੂਬਰ ਵਿਚ ਆਪਣੇ ਜਨਮ ਦਿਨ 'ਤੇ ਘਰ ਵਿਚ ਦਾਖਲ ਹੋਣਾ ਸੀ। ਅੱਜ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਸੇ ਘਰ ਲਿਆਂਦਾ ਗਿਆ। ਆਸ਼ੀਸ਼ ਦੇ ਪਿਤਾ ਲਾਲਚੰਦ ਐਨਐਫਐਲ ਤੋਂ ਸੇਵਾਮੁਕਤ ਹੋਣ ਤੋਂ ਬਾਅਦ ਸੈਕਟਰ-7 ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ। ਸੈਨਾ ਦੇ ਜਵਾਨ ਸਵੇਰੇ 8 ਵਜੇ ਆਸ਼ੀਸ਼ ਦੀ ਦੇਹ ਪਿੰਡ ਲੈ ਕੇ ਆਏ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement