ਝੁੱਗੀ ਨੂੰ ਲੱਗੀ ਅੱਗ, ਸੁੱਤੇ ਪਏ ਮਾਂ ਸਮੇਤ ਜ਼ਿੰਦਾ ਸੜੇ 5 ਮਾਸੂਮ ਬੱਚੇ

By : GAGANDEEP

Published : Jun 15, 2023, 2:30 pm IST
Updated : Jun 15, 2023, 2:30 pm IST
SHARE ARTICLE
photo
photo

ਮ੍ਰਿਤਕ ਦੇ ਪਤੀ ਨੇ ਭੱਜ ਕੇ ਬਚਾਈ ਜਾਨ

 

ਕੁਸ਼ੀਨਗਰ: ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ 'ਤੋਂ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ। ਇਥੇ ਰਾਮਕੋਲਾ ਕਸਬੇ 'ਚ ਇਕ ਹੀ ਪਰਿਵਾਰ ਦੇ 6 ਲੋਕ ਝੁੱਗੀ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜ ਗਏ। ਹਾਦਸੇ ਵਿਚ ਮਾਂ ਅਤੇ ਪੰਜ ਬੱਚਿਆਂ ਦੀ ਮੌਤ ਹੋ ਗਈ। ਮਰਨ ਵਾਲੇ ਬੱਚਿਆਂ ਦੀ ਉਮਰ ਇਕ ਤੋਂ 10 ਸਾਲ ਦੇ ਵਿਚਕਾਰ ਸੀ।

ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਨਹਿਰ ਵਿਚ ਡੁੱਬਣ ਕਾਰਨ ਨਵ-ਵਿਆਹੁਤਾ ਦੀ ਮੌਤ

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਕਾਰਜਾਂ 'ਚ ਜੁੱਟ ਗਏ ਪਰ ਉਦੋਂ ਤੱਕ ਸਾਰਿਆਂ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਅੱਗ ਦੀ ਇਸ ਘਟਨਾ 'ਚ ਪਤੀ ਨਵਮੀ ਨੇ ਭੱਜ ਕੇ ਆਪਣੀ ਜਾਨ ਬਚਾਈ।

ਇਹ ਵੀ ਪੜ੍ਹੋ: ਮੋਗਾ 'ਚ ਕਾਰ ਤੇ ਮੋਟਰਸਾਈਕਲ ਦੀ ਆਪਸ 'ਚ ਹੋਈ ਭਿਆਨਕ ਟੱਕਰ, 3 ਮੌਤਾਂ 

ਮ੍ਰਿਤਕਾ ਦੀ ਪਹਿਚਾਣ ਪਤਨੀ ਸੰਗੀਤਾ (38), ਬੇਟੇ ਅੰਕਿਤ (10), ਬੇਟੀ ਲਕਸ਼ਮੀਨਾ (09), ਰੀਟਾ (03), ਗੀਤਾ (02) ਅਤੇ ਬਾਬੂ (01) ਵਜੋਂ ਹੋਈ ਹੈ। ਆਸ ਪਾਸ ਦੇ ਲੋਕਾਂ ਨੇ ਦਸਿਆ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਅੰਦਰ ਸੁੱਤੇ ਪਏ ਲੋਕਾਂ ਨੂੰ ਬਾਹਰ ਨਿਕਲਣ ਦਾ ਮੌਕਾ ਨਹੀਂ ਮਿਲਿਆ। ਨਵਮੀ ਦੇ ਪਿਤਾ ਸਰਜੂ ਘਰ ਦੇ ਨਾਲ ਵਾਲੀ ਝੌਂਪੜੀ ਵਿਚ ਸੌਂ ਰਹੇ ਸਨ। ਅੱਗ ਲੱਗਣ 'ਤੇ ਰੌਲਾ ਪਾ ਕੇ ਉਸ ਨੇ ਲੋਕਾਂ ਨੂੰ ਇਸ ਦੀ ਸੂਚਨਾ ਦਿਤੀ।

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement