Electoral Bonds scheme: ਕੀ ਹੁੰਦੇ ਹਨ ਚੁਣਾਵੀ ਬਾਂਡ ਜਿਸ ਨੂੰ ਸੁਪਰੀਮ ਕੋਰਟ ਨੇ ਦਸਿਆ ਗੈਰ-ਸੰਵਿਧਾਨਕ; ਜਾਣੋ ਹਰ ਸਵਾਲ ਦਾ ਜਵਾਬ
Published : Feb 15, 2024, 12:10 pm IST
Updated : Feb 15, 2024, 12:19 pm IST
SHARE ARTICLE
Electoral Bonds
Electoral Bonds

ਚੁਣਾਵੀ ਬਾਂਡ ਨਾਲ ਜੁੜੇ ਕਈ ਸਵਾਲ ਆਮ ਲੋਕਾਂ ਵਿਚ ਹਨ, ਆਉ ਜਾਣਦੇ ਹਾਂ ਉਨ੍ਹਾਂ ਦੇ ਜਵਾਬ।

Electoral Bonds scheme: ਸੁਪਰੀਮ ਕੋਰਟ ਨੇ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਚੁਣਾਵੀ ਬਾਂਡ ਦੀ ਵੈਧਤਾ 'ਤੇ ਅਪਣਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਚੁਣਾਵੀ ਬਾਂਡਾਂ ਨੂੰ ਗੈਰ-ਸੰਵਿਧਾਨਕ ਕਰਾਰ ਦਿੰਦੇ ਹੋਏ ਇਸ ਉਤੇ ਪਾਬੰਦੀ ਲਗਾ ਦਿਤੀ ਹੈ।

ਚੁਣਾਵੀ ਬਾਂਡ ਕੀ ਹਨ? ਦੇਸ਼ ਵਿਚ ਚੁਣਾਵੀ ਬਾਂਡ ਕਦੋਂ ਅਤੇ ਕਿਉਂ ਲਾਗੂ ਕੀਤੇ ਗਏ ਸਨ? ਕੀ ਇਸ ਵਿਚ ਪੈਸਾ ਨਿਵੇਸ਼ ਕਰਨ 'ਤੇ ਰਿਟਰਨ ਮਿਲਦਾ ਹੈ? ਚੁਣਾਵੀ ਬਾਂਡ ਨਾਲ ਜੁੜੇ ਕਈ ਸਵਾਲ ਆਮ ਲੋਕਾਂ ਵਿਚ ਹਨ, ਆਉ ਜਾਣਦੇ ਹਾਂ ਉਨ੍ਹਾਂ ਦੇ ਜਵਾਬ।

ਚੁਣਾਵੀ ਬਾਂਡ ਕੀ ਹੈ?  

ਚੁਣਾਵੀ ਬਾਂਡ ਇਕ ਕਿਸਮ ਦਾ ਵਾਅਦਾ ਪੱਤਰ (promissory note) ਹੈ। ਇਸ ਨੂੰ ਕੋਈ ਵੀ ਭਾਰਤੀ ਨਾਗਰਿਕ ਜਾਂ ਕੰਪਨੀ ਸਟੇਟ ਬੈਂਕ ਆਫ਼ ਇੰਡੀਆ ਦੀਆਂ ਚੁਣੀਆਂ ਹੋਈਆਂ ਸ਼ਾਖਾਵਾਂ ਤੋਂ ਖਰੀਦ ਸਕਦਾ ਹੈ। ਇਹ ਬਾਂਡ ਨਾਗਰਿਕਾਂ ਜਾਂ ਕਾਰਪੋਰੇਟ ਕੰਪਨੀਆਂ ਲਈ ਅਪਣੀ ਪਸੰਦ ਦੀ ਕਿਸੇ ਵੀ ਸਿਆਸੀ ਪਾਰਟੀ ਨੂੰ ਦਾਨ ਕਰਨ ਦਾ ਸਾਧਨ ਹੈ।  

ਚੁਣਾਵੀ ਬਾਂਡ ਕਦੋਂ ਪੇਸ਼ ਕੀਤੇ ਗਏ?

ਚੁਣਾਵੀ ਬਾਂਡ ਨੂੰ ਵਿੱਤੀ ਬਿੱਲ (2017) ਦੇ ਨਾਲ ਪੇਸ਼ ਕੀਤਾ ਗਿਆ ਸੀ। 29 ਜਨਵਰੀ, 2018 ਨੂੰ, ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਚੁਣਾਵੀ ਬਾਂਡ ਸਕੀਮ 2018 ਨੂੰ ਨੋਟੀਫਾਈ ਕੀਤਾ ਸੀ। ਉਸੇ ਦਿਨ ਤੋਂ ਇਸ ਦੀ ਸ਼ੁਰੂਆਤ ਹੋਈ ਸੀ।

ਕਦੋਂ ਮੁਹੱਈਆ ਹੁੰਦੇ ਹਨ ਚੁਣਾਵੀ ਬਾਂਡ?

ਚੁਣਾਵੀ ਬਾਂਡ ਸਰਕਾਰ ਦੁਆਰਾ ਹਰ ਤਿਮਾਹੀ ਦੀ ਸ਼ੁਰੂਆਤ ਵਿਚ 10 ਦਿਨਾਂ ਦੀ ਮਿਆਦ ਲਈ ਵਿਕਰੀ ਲਈ ਉਪਲਬਧ ਕਰਵਾਏ ਜਾਂਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਦੀ ਖਰੀਦਦਾਰੀ ਕੀਤੀ ਜਾਂਦੀ ਸੀ। ਸਰਕਾਰ ਵਲੋਂ ਚੋਣ ਬਾਂਡ ਖਰੀਦਣ ਲਈ ਜਨਵਰੀ, ਅਪ੍ਰੈਲ, ਜੁਲਾਈ ਅਤੇ ਅਕਤੂਬਰ ਦੇ ਪਹਿਲੇ 10 ਦਿਨ ਤੈਅ ਕੀਤੇ ਗਏ ਹਨ। ਸਰਕਾਰ ਵਲੋਂ ਲੋਕ ਸਭਾ ਚੋਣਾਂ ਦੇ ਸਾਲ ਵਿਚ 30 ਦਿਨਾਂ ਦਾ ਵਾਧੂ ਸਮਾਂ ਤੈਅ ਕਰਨ ਦੀ ਯੋਜਨਾ ਸੀ।

ਕੀ ਸੀ ਚੁਣਾਵੀ ਬਾਂਡ ਦਾ ਮਕਸਦ?

ਚੁਣਾਵੀ ਬਾਂਡ ਪੇਸ਼ ਕਰਦੇ ਸਮੇਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਇਸ ਨਾਲ ਸਿਆਸੀ ਫੰਡਿੰਗ ਦੇ ਮਾਮਲਿਆਂ 'ਚ ਪਾਰਦਰਸ਼ਤਾ ਵਧੇਗੀ। ਇਸ ਬਾਂਡ ਰਾਹੀਂ ਅਪਣੀ ਪਸੰਦ ਦੀ ਪਾਰਟੀ ਨੂੰ ਦਾਨ ਦਿਤਾ ਜਾ ਸਕਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸਿਆਸੀ ਪਾਰਟੀਆਂ ਨੂੰ ਚੋਣ ਬਾਂਡਾਂ ਤੋਂ ਕੀ ਹੈ ਫਾਇਦਾ?

ਕੋਈ ਵੀ ਭਾਰਤੀ ਨਾਗਰਿਕ, ਕਾਰਪੋਰੇਟ ਅਤੇ ਹੋਰ ਅਦਾਰੇ ਚੋਣ ਬਾਂਡ ਖਰੀਦ ਸਕਦੇ ਹਨ ਅਤੇ ਰਾਜਨੀਤਿਕ ਪਾਰਟੀਆਂ ਬੈਂਕਾਂ ਵਿਚ ਇਨ੍ਹਾਂ ਬਾਂਡਾਂ ਨੂੰ ਨਗਦ ਕਰਕੇ ਪੈਸਾ ਪ੍ਰਾਪਤ ਕਰ ਸਕਦੀਆਂ ਹਨ। ਬੈਂਕ ਸਿਰਫ਼ ਉਨ੍ਹਾਂ ਗਾਹਕਾਂ ਨੂੰ ਚੋਣ ਬਾਂਡ ਵੇਚਦੇ ਸਨ ਜਿਨ੍ਹਾਂ ਦੇ ਕੇਵਾਈਸੀ ਦੀ ਪੁਸ਼ਟੀ ਕੀਤੀ ਹੁੰਦੀ ਸੀ। ਬਾਂਡ 'ਤੇ ਚੰਦਾ ਦੇਣ ਵਾਲੇ ਦੇ ਨਾਂਅ ਦਾ ਜ਼ਿਕਰ ਨਹੀਂ ਹੁੰਦਾ।

ਕੀ ਇਲੈਕਟੋਰਲ ਬਾਂਡ ਵਿਚ ਨਿਵੇਸ਼ ਕਰਨ 'ਤੇ ਕੋਈ ਰਿਟਰਨ ਮਿਲਦਾ ਹੈ?

ਚੋਣ ਬਾਂਡ ਵਿਚ ਨਿਵੇਸ਼ ਕਰਨ ਵਾਲੇ ਨਿਵੇਸ਼ਕਾਂ ਨੂੰ ਅਧਿਕਾਰਤ ਤੌਰ 'ਤੇ ਕੋਈ ਰਿਟਰਨ ਨਹੀਂ ਮਿਲਦਾ। ਇਹ ਬਾਂਡ ਰਸੀਦ ਦੇ ਸਮਾਨ ਸਨ। ਇਹ ਬਾਂਡ ਉਸ ਪਾਰਟੀ ਦੇ ਨਾਂਅ 'ਤੇ ਖਰੀਦਿਆ ਜਾਂਦਾ ਸੀ ਜਿਸ ਨੂੰ ਤੁਸੀਂ ਦਾਨ ਦੇਣਾ ਚਾਹੁੰਦੇ ਹੋ ਅਤੇ ਸਬੰਧਤ ਸਿਆਸੀ ਪਾਰਟੀ ਨੂੰ ਪੈਸੇ ਮੁਹੱਈਆ ਕਰਵਾਏ ਜਾਂਦੇ ਸਨ।

ਕੀ ਨਿਵੇਸ਼ਕਾਂ ਨੂੰ ਚੋਣ ਬਾਂਡ ਵਿਚ ਟੈਕਸ ਛੋਟ ਮਿਲਦੀ ਹੈ?

ਰਾਜਨੀਤਿਕ ਪਾਰਟੀ ਨੂੰ ਸਿੱਧੇ ਤੌਰ 'ਤੇ ਦਾਨ ਦੇਣ ਦੀ ਬਜਾਏ ਚੋਣ ਬਾਂਡ ਦੁਆਰਾ ਦਾਨ ਕਰਕੇ ਦਾਨ ਕੀਤੀ ਗਈ ਰਕਮ 'ਤੇ ਆਮਦਨ ਕਰ ਦੀ ਧਾਰਾ 80GGC ਅਤੇ 80GGB ਦੇ ਤਹਿਤ ਛੋਟ ਦੇਣ ਦਾ ਪ੍ਰਬੰਧ ਹੈ।

(For more Punjabi news apart from What are Electoral Bonds news, stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement