ਅਜੇ ਵੀ 80 ਦੇ ਦੌਰ ’ਚ ਲਾਪਤਾ ਹੋਏ ਹਜ਼ਾਰਾਂ ਜਵਾਨਾਂ ਦੀ ਉਡੀਕ ਕਰ ਰਹੀਆਂ ਪੰਜਾਬ ਦੀਆਂ ਮਾਵਾਂ- ਆਰਪੀ ਸਿੰਘ
Published : Dec 14, 2022, 6:23 pm IST
Updated : Dec 14, 2022, 6:23 pm IST
SHARE ARTICLE
RP Singh
RP Singh

ਭਾਜਪਾ ਆਗੂ ਆਰਪੀ ਸਿੰਘ ਨੇ ਨੈੱਟਫਲਿਕਸ ਸੀਰੀਜ਼ ਦਾ ਹਵਾਲਾ ਦਿੰਦਿਆਂ ਸਰਕਾਰ ਤੋਂ ਕੀਤੀ ਜਾਂਚ ਦੀ ਮੰਗ

 

ਨਵੀਂ ਦਿੱਲੀ: ਭਾਜਪਾ ਦੇ ਕੌਮੀ ਬੁਲਾਰੇ ਆਰਪੀ ਸਿੰਘ ਨੇ ਨੈੱਟਫਲਿਕਸ ਸੀਰੀਜ਼ ‘ਕੈਟ’ ਦਾ ਹਵਾਲਾ ਦਿੰਦਿਆਂ 80 ਦੇ ਦੌਰ ਦੇ ਪੰਜਾਬ ਪੁਲਿਸ ਦੇ ਅਫ਼ਸਰਾਂ ’ਤੇ ਗੰਭੀਰ ਸਵਾਲ ਚੁੱਕੇ ਹਨ। ਉਹਨਾਂ ਟਵੀਟ ਕਰਕੇ ਕਿਹਾ, "ਨੈੱਟਫਲਿਕਸ 'ਤੇ ਕੈਟ ਦੇਖਣ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਦੀਆਂ ਮਾਵਾਂ ਅਜੇ ਵੀ 80 ਦੇ ਦੌਰ ’ਚ ਲਾਪਤਾ ਹੋਏ (ਗੈਰ-ਕਾਨੂੰਨੀ ਢੰਗ ਨਾਲ ਮਾਰੇ ਗਏ) 25 ਹਜ਼ਾਰ ਨੌਜਵਾਨਾਂ ਦੀ ਉਡੀਕ ਕਰ ਰਹੀਆਂ ਹਨ। ਉਮਰਾਨੰਗਲ ਵੱਲੋਂ 1994 ਵਿਚ ਮਾਰਿਆ ਗਿਆ ਖਾੜਕੂ ਅਜੇ ਵੀ ਜ਼ਿੰਦਾ ਹੈ, ਪੁਲਿਸ ਜਵਾਬ ਨਹੀਂ ਦੇ ਸਕੀ ਕਿ ਉਹ ਕਿਸ ਦੀ ਲਾਸ਼ ਲੈ ਕੇ ਆਇਆ ਸੀ।"

ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਉਹਨਾਂ ਕਿਹਾ ਕਿ ਇਸ ਸੀਰੀਜ਼ ਵਿਚ ਦਰਸਾਇਆ ਗਿਆ ਕਿ ਕਿਵੇਂ 80 ਦੇ ਦੌਰ ਵਿਚ ਪੁਲਿਸ ਨੇ ਪੰਜਾਬ ਦੇ ਮੁੰਡਿਆਂ ਨੂੰ ਆਪਣੇ ਮੰਤਵਾਂ ਲਈ ਵਰਤਿਆ ਅਤੇ ਕਈ ਮੁੰਡੇ ਗਾਇਬ ਹੋਏ, ਜਿਨ੍ਹਾਂ ਦੇ ਪਰਿਵਾਰ ਅੱਜ ਵੀ ਉਹਨਾਂ ਦੀ ਉਡੀਕ ਵਿਚ ਹਨ। ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਰਿਪੋਰਟ ਮੁਤਾਬਕ ਪੰਜਾਬ ਦਾ 25 ਹਜ਼ਾਰ ਨੌਜਵਾਨ ਗਾਇਬ ਹੋ ਗਿਆ ਜਾਂ ਮਾਰਿਆ ਗਿਆ।

ਆਰਪੀ ਸਿੰਘ ਨੇ ਕਿਹਾ ਕਿ ਜਿੱਥੇ ਪੰਜਾਬ ਪੁਲਿਸ ਨੇ ਅਤਿਵਾਦ ਨੂੰ ਕਾਬੂ ਕੀਤਾ, ਉੱਥੇ ਕੁਝ ਜ਼ਿਆਦਤੀਆਂ ਵੀ ਹੋਈਆਂ, ਇਸ ਦਾ ਪਤਾ ਲੱਗਣਾ ਚਾਹੀਦਾ ਹੈ। ਉਸ ਦੌਰ ਦੇ ਜ਼ਖਮ ਅੱਜ ਵੀ ਹਰੇ ਨੇ, ਇਹਨਾਂ ਉੱਤੇ ਮੱਲ੍ਹਮ ਲੱਗਣੀ ਚਾਹੀਦੀ ਹੈ। ਸਰਕਾਰ ਨੂੰ ਉਹਨਾਂ 25 ਹਜ਼ਾਰ ਨੌਜਵਾਨਾਂ ਦੀ ਜਾਣਕਾਰੀ ਕੱਢਣੀ ਚਾਹੀਦੀ ਹੈ। ਇਹਨਾਂ ਮਾਮਲਿਆਂ ਵਿਚ ਸ਼ਾਮਲ ਅਫ਼ਸਰਾਂ ਖ਼ਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।

ਆਪਣੇ ਟਵੀਟ ਨਾਲ ਆਰਪੀ ਸਿੰਘ ਨੇ ਸਾਲ 2019 ਦੀ ਇਕ ਖ਼ਬਰ ਵੀ ਸਾਂਝੀ ਕੀਤੀ। ਇਸ ਖ਼ਬਰ ਅਨੁਸਾਰ ਸਾਲ 1994 ਵਿਚ ਪਰਮਰਾਜ ਸਿੰਘ ਉਮਰਾਨੰਗਲ ਵੱਲੋਂ ਐਨਕਾਊਂਟਰ ਦੌਰਾਨ ਇਕ ਵਿਅਕਤੀ ਮਾਰਿਆ ਗਿਆ ਸੀ। ਪੁਲਿਸ ਰਿਕਾਰਡ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਲੋੜੀਂਦੇ ਖਾੜਕੂ ਗੁਰਨਾਮ ਸਿੰਘ ਬੰਡਾਲਾ ਵਜੋਂ ਹੋਈ ਸੀ। ਹਾਲਾਂਕਿ ਘਟਨਾ ਤੋਂ ਚਾਰ ਸਾਲ ਬਾਅਦ ਬੰਡਾਲਾ ਨੂੰ ਪੁਲਿਸ ਨੇ ਜਿਉਂਦਾ ਲੱਭ ਲਿਆ ਸੀ। ਹੁਣ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ ਪੁਲਿਸ ਨੇ ਕਿਸ ਦੀ ਲਾਸ਼ ਨੂੰ ਗੁਰਨਾਮ ਸਿੰਘ ਦੀ ਲਾਸ਼ ਦੱਸਿਆ ਸੀ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement