ਜੰਮੂ-ਕਸ਼ਮੀਰ : ਲਾਪਤਾ ਜਵਾਨ ਵਿਰੁਧ  ਐਫ.ਆਈ.ਆਰ.  ਦਰਜ, ਆਪਰੇਸ਼ਨ ਸੰਧੂਰ ਬਾਰੇ ਜਾਰੀ ਕੀਤਾ ਸੀ ਵਿਵਾਦਿ ਵੀਡੀਉ
Published : May 14, 2025, 10:43 pm IST
Updated : May 14, 2025, 10:43 pm IST
SHARE ARTICLE
FIR
FIR

ਕਈ ਮਹੀਨੇ ਮਗਰੋਂ ਵੀਡੀਉ ਜਾਰੀ ਕਰ ਕੇ ਪਹਿਲਗਾਮ ਹਮਲੇ ਨੂੰ ਦਸਿਆ ‘ਆਪਣਿਆਂ ਵਲੋਂ’ ਕੀਤਾ ਕੰਮ

ਸ੍ਰੀਨਗਰ : ਸੋਸ਼ਲ ਮੀਡੀਆ ’ਤੇ  ਇਕ ਵੀਡੀਉ  ਸਾਹਮਣੇ ਆਉਣ ਤੋਂ ਬਾਅਦ ਇਕ ਲਾਪਤਾ ਜਵਾਨ ਵਿਰੁਧ ਬੁਧਵਾਰ  ਨੂੰ ਐਫ.ਆਈ.ਆਰ ਦਰਜ ਕੀਤੀ ਗਈ। ਵੀਡੀਉ ’ਚ ਉਸ ਨੇ ਦਾਅਵਾ ਕੀਤਾ ਸੀ ਕਿ ਪਹਿਲਗਾਮ ਅਤਿਵਾਦੀ ਹਮਲਾ ‘ਅਪਣਿਆਂ ਵਲੋਂ ਕੀਤਾ’ ਕੰਮ ਸੀ।

ਪੁਲਿਸ  ਮੁਤਾਬਕ ਜਵਾਨ ਦਲਹੇਰ ਮੁਸ਼ਤਾਕ ਸੋਫੀ 29 ਕੌਮੀ  ਰਾਈਫਲਜ਼ ਦਾ ਸਿਪਾਹੀ ਹੈ ਅਤੇ ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤਰਾਲ ਇਲਾਕੇ ਦਾ ਰਹਿਣ ਵਾਲਾ ਹੈ। ਪੁਲਿਸ ਅਧਿਕਾਰੀ ਨੇ ਕਿਹਾ, ‘‘ਗੁੰਮਸ਼ੁਦਗੀ ਦੀ ਰੀਪੋਰਟ ... 11 ਮਾਰਚ ਨੂੰ ਦਰਜ ਕੀਤੀ ਗਈ ਸੀ। ਸੋਸ਼ਲ ਮੀਡੀਆ ’ਤੇ  ਉਸ ਦਾ ਵੀਡੀਉ  ਸਾਹਮਣੇ ਆਉਣ ਤੋਂ ਬਾਅਦ ਇਸ ਨੂੰ ਐਫ.ਆਈ.ਆਰ.  ’ਚ ਬਦਲ ਦਿਤਾ ਗਿਆ ਹੈ।’’

ਵੀਡੀਉ  ’ਚ ਸੋਫੀ ਨੇ ਦਾਅਵਾ ਕੀਤਾ ਹੈ ਕਿ ਉਹ ਹਰ ਚੀਜ਼ ਤੋਂ ਜਾਣੂ ਹੈ ਕਿ ਕਿਵੇਂ ਫਰਜ਼ੀ ਮੁਕਾਬਲੇ ਕੀਤੇ ਜਾ ਰਹੇ ਹਨ। ਉਸ ਨੇ ਕਿਹਾ, ‘‘ਪਹਿਲਗਾਮ ਹਮਲੇ ’ਚ ਭਾਰਤ ਸਰਕਾਰ, ਰਾਅ, ਆਈ.ਬੀ. ਅਤੇ ਫੌਜ ਸ਼ਾਮਲ ਸਨ। ਮੈਂ ਚੁੱਪ ਰਹਿਣਾ ਚਾਹੁੰਦਾ ਸੀ, ਪਰ ਮੇਰੀ ਜ਼ਮੀਰ ਮੈਨੂੰ ਹੁਣ ਚੁੱਪ ਰਹਿਣ ਦੀ ਇਜਾਜ਼ਤ ਨਹੀਂ ਦਿੰਦੀ।’’ ਸਿਪਾਹੀ ਨੇ ਇਹ ਵੀ ਜ਼ਿਕਰ ਕੀਤਾ ਕਿ ਉਸ ਦੇ ਮਾਪਿਆਂ ਨੇ ਉਸ ਨੂੰ ਹਥਿਆਰਬੰਦ ਬਲਾਂ ’ਚ ਸ਼ਾਮਲ ਕਰਵਾ ਕੇ ਗਲਤੀ ਕੀਤੀ ਸੀ। 

ਪੁਲਿਸ ਅਧਿਕਾਰੀ ਨੇ ਦਸਿਆ  ਕਿ ਸੋਫੀ ਦੇ ਪਿਤਾ ਅਤੇ ਚਾਚੇ ਵਲੋਂ  ਤਸਦੀਕ ਕੀਤੇ ਗਏ ਵੀਡੀਉ  ਤੋਂ ਬਾਅਦ ਗਾਂਦਰਬਲ ਥਾਣੇ ’ਚ ਧਾਰਾ 197 (ਡੀ), 152 ਬੀ.ਐਨ.ਐਸ. ਤਹਿਤ ਐਫ.ਆਈ.ਆਰ.  ਨੰਬਰ 75/2025 ਦਰਜ ਕੀਤੀ ਗਈ। 

ਪੁਲਿਸ ਅਧਿਕਾਰੀ ਨੇ ਦਸਿਆ  ਕਿ ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਸਿਪਾਹੀ ਆਨਲਾਈਨ ਜੂਆ ਖੇਡਣ ’ਚ ਸ਼ਾਮਲ ਸੀ ਅਤੇ ਉਸ ’ਤੇ  10 ਲੱਖ ਰੁਪਏ ਤੋਂ ਵੱਧ ਦਾ ਕਰਜ਼ਾ ਸੀ। ਅਧਿਕਾਰੀ ਨੇ ਦਸਿਆ  ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ  ਗਈ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement