ਪ੍ਰਧਾਨ ਮੰਤਰੀ ਨੇ ਬ੍ਰਹਮਪੁਤਰ ਬ੍ਰਿਜ ਦਾ ਉਦਘਾਟਨ

By : JAGDISH

Published : Feb 14, 2026, 10:00 pm IST
Updated : Feb 14, 2026, 10:00 pm IST
SHARE ARTICLE
Prime Minister inaugurates Brahmaputra Bridge
Prime Minister inaugurates Brahmaputra Bridge

ਆਸਾਮ 'ਚ ਆਈ.ਆਈ.ਐਮ. ਡਾਟਾ ਸੈਂਟਰ ਦੀ ਵੀ ਕੀਤੀ ਸ਼ੁਰੂਆਤ

ਗੁਵਾਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਸਾਮ ਵਿਚ ਕਈ ਮਹੱਤਵਪੂਰਨ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ। ਸੱਭ ਤੋਂ ਵੱਡਾ ਪ੍ਰਾਜੈਕਟ ਬ੍ਰਹਮਪੁਤ੍ਰਾ ਦਰਿਆ ਉੱਤੇ ਬਣਿਆ ਛੇ-ਲੇਨ ਵਾਲਾ ਕੁਮਾਰ ਭਾਸਕਰ ਵਰਮਾ ਸੇਤੂ ਹੈ, ਜਿਸ ਦੀ ਲਾਗਤ ਲਗਭਗ 3,030 ਕਰੋੜ ਰੁਪਏ ਆਈ। ਇਹ ਉੱਤਰੀ-ਪੂਰਬ ਦਾ ਪਹਿਲਾ ਬਾਹਰੀ ਕੇਬਲਾਂ ਵਾਲਾ ਪੀ.ਐੱਸ.ਸੀ. ਪੁਲ ਹੈ, ਜੋ ਗੁਵਾਹਾਟੀ ਨੂੰ ਨਾਰਥ ਗੁਵਾਹਾਟੀ ਨਾਲ ਸਿਰਫ਼ ਸੱਤ ਮਿੰਟਾਂ ਵਿਚ ਜੋੜੇਗਾ। ਇਸ ਪੁਲ ਵਿਚ ਭੂਚਾਲ-ਰੋਧੀ ਤਕਨੀਕ ਅਤੇ ਪੁਲ ਸਿਹਤ ਨਿਗਰਾਨੀ ਸਿਸਟਮ ਵੀ ਸ਼ਾਮਲ ਕੀਤੇ ਗਏ ਹਨ।

ਮੋਦੀ ਨੇ ਇਸ ਮੌਕੇ ‘ਤੇ ਆਈ.ਆਈ.ਐਮ. ਗੁਵਾਹਾਟੀ ਦੇ ਅਸਥਾਈ ਕੈਂਪਸ ਦਾ ਉਦਘਾਟਨ ਕੀਤਾ, ਜਿਸ ‘ਤੇ 555 ਕਰੋੜ ਰੁਪਏ ਖਰਚੇ ਜਾਣਗੇ। ਇਹ ਉੱਤਰੀ-ਪੂਰਬ ਦਾ ਦੂਜਾ ਆਈ.ਆਈ.ਐਮ. ਹੈ, ਪਹਿਲਾ ਸ਼ਿਲੋਂਗ ਵਿਚ ਹੈ। ਇਸ ਤੋਂ ਇਲਾਵਾ, ਨੈਸ਼ਨਲ ਡਾਟਾ ਸੈਂਟਰ ਵੀ ਸ਼ੁਰੂ ਕੀਤਾ ਗਿਆ, ਜੋ 348 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ ਅਤੇ ਪੂਰੇ ਉੱਤਰੀ-ਪੂਰਬ ਲਈ ਡਿਜੀਟਲ ਸੇਵਾਵਾਂ ਮੁਹੱਈਆ ਕਰੇਗਾ।

ਪ੍ਰਧਾਨ ਮੰਤਰੀ ਨੇ ਪੀ.ਐਮ.-ਈ-ਬੱਸ ਸੇਵਾ ਯੋਜਨਾ ਤਹਿਤ 225 ਬਿਜਲੀ ਬੱਸਾਂ ਨੂੰ ਹਰੀ ਝੰਡੀ ਵੀ ਦਿਤੀ । ਇਨ੍ਹਾਂ ’ਚੋਂ 100 ਬੱਸਾਂ ਗੁਵਾਹਾਟੀ ਲਈ ਹਨ। ਇਸ ਨਾਲ 50 ਲੱਖ ਤੋਂ ਵੱਧ ਲੋਕਾਂ ਨੂੰ ਸਾਫ਼, ਸਸਤੀ ਅਤੇ ਭਰੋਸੇਯੋਗ ਆਵਾਜਾਈ ਸੇਵਾ ਮਿਲੇਗੀ। ਮੋਦੀ ਨੇ ਕਿਹਾ ਕਿ ਇਹ ਪ੍ਰਾਜੈਕਟ ਅਸਾਮ ਅਤੇ ਉੱਤਰੀ-ਪੂਰਬ ਨੂੰ ਵਿਕਾਸ ਦੇ ਨਵੇਂ ਪੱਧਰ ‘ਤੇ ਲੈ ਜਾਣਗੇ। 

Location: India, Assam

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement