ਮੋਦੀ ਨੇ ਉੱਤਰ-ਪੂਰਬ ਦੀ ਪਹਿਲੀ ਐਮਰਜੈਂਸੀ ਲੈਂਡਿੰਗ ਸਹੂਲਤ ਉਤੇ ਕੀਤੀ ਇਤਿਹਾਸਕ ਲੈਂਡਿੰਗ 

By : JAGDISH

Published : Feb 14, 2026, 7:15 pm IST
Updated : Feb 14, 2026, 7:15 pm IST
SHARE ARTICLE
Modi makes historic landing at Northeast's first emergency landing facility
Modi makes historic landing at Northeast's first emergency landing facility

ਸਿਵਲ ਅਤੇ ਮਿਲਟਰੀ ਦੋਹਾਂ ਵਰਤੋਂ ਲਈ ਤਿਆਰ ਕੀਤੀ ਗਈ ਹੈ ਸਹੂਲਤ 

ਗੁਹਾਟੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿਚਰਵਾਰ ਨੂੰ ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ’ਚ ਸੀ-130ਜੇ ਜਹਾਜ਼ ’ਚ ਉੱਤਰ-ਪੂਰਬ ਦੀ ਪਹਿਲੀ ਐਮਰਜੈਂਸੀ ਲੈਂਡਿੰਗ ਸਹੂਲਤ (ਈ.ਐਲ.ਐਫ.) ’ਚ ਇਤਿਹਾਸਕ ਲੈਂਡਿੰਗ ਕੀਤੀ। ਮੋਦੀ ਨੇ ਚਾਬੂਆ ਏਅਰਫੀਲਡ ਤੋਂ ਉਡਾਣ ਭਰੀ ਅਤੇ ਕੌਮੀ ਰਾਜਮਾਰਗ-37 ਦੇ ਇਕ ਹਿੱਸੇ ਉਤੇ ਮੋਰਾਨ ਦੇ ਈ.ਐਲ.ਐਫ. ਉਤੇ ਉਤਰਿਆ। 

ਉਦਘਾਟਨ ਦੇ ਬਾਅਦ ‘ਐਕਸ’ ਉਤੇ ਇਕ ਪੋਸਟ ’ਚ, ਪ੍ਰਧਾਨ ਮੰਤਰੀ ਨੇ ਕਿਹਾ, ‘‘ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉੱਤਰ-ਪੂਰਬ ਨੂੰ ਐਮਰਜੈਂਸੀ ਲੈਂਡਿੰਗ ਸਹੂਲਤ ਮਿਲੀ ਹੈ। ਰਣਨੀਤਕ ਦ੍ਰਿਸ਼ਟੀਕੋਣ ਤੋਂ ਅਤੇ ਕੁਦਰਤੀ ਆਫ਼ਤਾਂ ਦੇ ਸਮੇਂ, ਇਹ ਸਹੂਲਤ ਬਹੁਤ ਮਹੱਤਵਪੂਰਨ ਹੈ।’’

ਅਧਿਕਾਰੀਆਂ ਨੇ ਦਸਿਆ ਕਿ ਮੋਰਾਨ ਬਾਈਪਾਸ ਉਤੇ 4.2 ਕਿਲੋਮੀਟਰ ਲੰਬਾ 100 ਕਰੋੜ ਰੁਪਏ ਦਾ ਈ.ਐੱਲ.ਐੱਫ. ਭਾਰਤੀ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਅਤੇ ਆਵਾਜਾਈ ਜਹਾਜ਼ਾਂ ਲਈ ਰਣਨੀਤਕ ਅਤੇ ਬਹੁ-ਕਾਰਜਸ਼ੀਲ ਰਨਵੇਅ ਵਜੋਂ ਕੰਮ ਕਰੇਗਾ, ਜਿਸ ਨਾਲ ਰੱਖਿਆ, ਲੌਜਿਸਟਿਕਸ ਅਤੇ ਆਫ਼ਤ ਪ੍ਰਤੀਕ੍ਰਿਆ ਨੂੰ ਮਜ਼ਬੂਤ ਕੀਤਾ ਜਾਵੇਗਾ। 

ਅਧਿਕਾਰੀਆਂ ਨੇ ਕਿਹਾ ਕਿ ਇਹ ਸਹੂਲਤ ਸਿਵਲ ਅਤੇ ਮਿਲਟਰੀ ਦੋਹਾਂ ਵਰਤੋਂ ਲਈ ਤਿਆਰ ਕੀਤੀ ਗਈ ਹੈ, ਜੋ ਐਮਰਜੈਂਸੀ ਦੀ ਸਥਿਤੀ ਵਿਚ ਡਿਬਰੂਗੜ੍ਹ ਹਵਾਈ ਅੱਡੇ ਦੇ ਬਦਲ ਵਜੋਂ ਕੰਮ ਕਰਦੀ ਹੈ। 

ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ, ਏਅਰ ਚੀਫ ਮਾਰਸ਼ਲ ਏ.ਪੀ. ਸਿੰਘ ਅਤੇ ਅਸਾਮ ਕੈਬਨਿਟ ਦੇ ਹੋਰ ਮੰਤਰੀਆਂ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਰਨਵੇ ਉਤੇ ਉਤਰਨ ਤੋਂ ਬਾਅਦ ਮੋਦੀ ਨੇੜਲੇ ਸਥਾਨ ਉਤੇ ਪਹੁੰਚੇ, ਜਿੱਥੋਂ ਉਨ੍ਹਾਂ ਨੇ ਹੈਲੀਕਾਪਟਰਾਂ ਦੇ ਨਾਲ ਭਾਰਤੀ ਹਵਾਈ ਫੌਜ ਦੇ ਲੜਾਕੂ ਅਤੇ ਟਰਾਂਸਪੋਰਟ ਜਹਾਜ਼ਾਂ ਦਾ ਹਵਾਈ ਪ੍ਰਦਰਸ਼ਨ ਵੇਖਿਆ।

ਪ੍ਰਧਾਨ ਮੰਤਰੀ ਨੂੰ ਇਤਿਹਾਸਕ ਘਟਨਾ ਨੂੰ ਵੇਖਣ ਲਈ ਸਮਾਗਮ ਵਾਲੀ ਥਾਂ ਉਤੇ ਇਕੱਠੀ ਹੋਈ ਵੱਡੀ ਭੀੜ ਵਲ ਹੱਥ ਹਿਲਾਉਂਦੇ ਹੋਏ ਵੇਖਿਆ ਗਿਆ। ਮੋਦੀ ਦਾ ਰਵਾਇਤੀ ‘ਮੁਗਾ ਗਮੋਸਾ’ (ਸਕਾਰਫ) ਨਾਲ ਸਵਾਗਤ ਕੀਤਾ ਗਿਆ, ਅਤੇ ਸਰਮਾ ਨੇ ਅਸਾਮੀ ‘ਜਾਪੀ’ ਅਤੇ ਆਖਰੀ ਚੁਟੀਆ ਰਾਣੀ ਸਤੀ ਸਾਧਿਨੀ ਦੀ ਤਸਵੀਰ ਦੇ ਨਾਲ-ਨਾਲ ਏਅਰ ਚੀਫ ਮਾਰਸ਼ਲ ਵਲੋਂ ਆਈ.ਏ.ਐਫ. ਤੋਂ ਯਾਦਗਾਰੀ ਚਿੰਨ੍ਹ ਦੇ ਨਾਲ ਸਨਮਾਨਿਤ ਕੀਤਾ। 

Location: India, Assam

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement