Vishnu Deo Sai takes oath as chief minister: ਵਿਸ਼ਨੂੰ ਦੇਵ ਸਾਏ ਨੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕੀ
Published : Dec 13, 2023, 7:32 pm IST
Updated : Dec 13, 2023, 7:32 pm IST
SHARE ARTICLE
Vishnu Deo Sai takes oath as chief minister
Vishnu Deo Sai takes oath as chief minister

ਅਰੁਣ ਸਾਉ ਅਤੇ ਵਿਜੇ ਸ਼ਰਮਾ ਬਣੇ ਉਪ ਮੁੱਖ ਮੰਤਰੀ

Vishnu Deo Sai takes oath as chief minister: ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਦਲ ਦੇ ਨੇਤਾ ਵਿਸ਼ਨੂੰਦੇਵ ਸਾਏ ਨੇ ਬੁਧਵਾਰ ਨੂੰ ਛੱਤੀਸਗੜ੍ਹ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕੀ। ਸਾਏ ਦੇ ਨਾਲ ਭਾਜਪਾ ਵਿਧਾਇਕ ਅਰੁਣ ਸਾਉ ਅਤੇ ਵਿਜੇ ਸ਼ਰਮਾ ਨੇ ਵੀ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕੀ। ਇਹ ਪਹਿਲੀ ਵਾਰ ਹੈ ਜਦੋਂ ਸੂਬੇ ’ਚ ਮੁੱਖ ਮੰਤਰੀ ਦੀ ਮਦਦ ਲਈ ਦੋ ਉਪ ਮੁੱਖ ਮੰਤਰੀ ਬਣਾਏ ਗਏ ਹਨ।

ਰਾਜਪਾਲ ਵਿਸ਼ਵਭੂਸ਼ਣ ਹਰੀਚੰਦਨ ਨੇ ਸਾਇੰਸ ਕਾਲਜ ਮੈਦਾਨ ’ਚ ਸਹੁੰ ਚੁਕ ਪ੍ਰੋਗਰਾਮ ਦੌਰਾਨ ਸਾਏ ਅਤੇ ਦੋ ਉਪ ਮੁੱਖ ਮੰਤਰੀਆਂ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ। ਇਸ ਦੌਰਾਨ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਨਿਤਿਨ ਗਡਕਰੀ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਅਤੇ ਹੋਰ ਸੂਬਿਆਂ ਦੇ ਮੁੱਖ ਮੰਤਰੀ ਵੀ ਮੌਜੂਦ ਸਨ।

ਭਾਜਪਾ ਨੇ ਐਤਵਾਰ ਨੂੰ ਪ੍ਰਮੁੱਖ ਆਦਿਵਾਸੀ ਨੇਤਾ ਸਾਏ (59) ਨੂੰ ਛੱਤੀਸਗੜ੍ਹ ਦਾ ਨਵਾਂ ਮੁੱਖ ਮੰਤਰੀ ਚੁਣਿਆ। ਸਾਏ ਸੂਬੇ ਦੇ ਚੌਥੇ ਮੁੱਖ ਮੰਤਰੀ ਹਨ। ਸਾਬਕਾ ਕੇਂਦਰੀ ਮੰਤਰੀ ਸਾਏ ਛੱਤੀਸਗੜ੍ਹ ’ਚ ਭਾਜਪਾ ਦੇ ਸੂਬਾ ਪ੍ਰਧਾਨ ਵੀ ਰਹਿ ਚੁਕੇ ਹਨ। ਉਨ੍ਹਾਂ ਨੇ ਸੂਬੇ ’ਚ ਹੋਈਆਂ ਵਿਧਾਨ ਸਭਾ ਚੋਣਾਂ ’ਚ ਸਰਗੁਜਾ ਡਿਵੀਜ਼ਨ ਦੀ ਕੁਨਕੁਰੀ ਵਿਧਾਨ ਸਭਾ ਸੀਟ ਤੋਂ ਜਿੱਤ ਪ੍ਰਾਪਤ ਕੀਤੀ। ਇਸ ਖੇਤਰ ਦੀਆਂ ਸਾਰੀਆਂ 14 ਸੀਟਾਂ ’ਤੇ ਹੁਣ ਭਾਜਪਾ ਦਾ ਕਬਜ਼ਾ ਹੈ।

ਸਾਏ ਦੇ ਨਾਲ ਸਹੁੰ ਚੁਕਣ ਵਾਲੇ ਉਪ ਮੁੱਖ ਮੰਤਰੀ ਅਰੁਣ ਸਾਉ (54) ਪ੍ਰਭਾਵਸ਼ਾਲੀ ਸਾਹੂ (ਤੇਲੀ) ਓ.ਬੀ.ਸੀ. ਭਾਈਚਾਰੇ ਨਾਲ ਸਬੰਧਤ ਹਨ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਹਨ। ਵਕੀਲ ਤੋਂ ਸਿਆਸਤਦਾਨ ਬਣੇ ਸਾਉ ਨੇ ਵਿਧਾਨ ਸਭਾ ਚੋਣਾਂ ’ਚ ਲੋਰਮੀ ਹਲਕੇ ਤੋਂ ਅਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਥਾਨੇਸ਼ਵਰ ਸਾਹੂ ਨੂੰ 45,891 ਵੋਟਾਂ ਨਾਲ ਹਰਾਇਆ ਸੀ। ਦੂਜੇ ਉਪ ਮੁੱਖ ਮੰਤਰੀ ਵਿਜੇ ਸ਼ਰਮਾ (50) ਬ੍ਰਾਹਮਣ ਭਾਈਚਾਰੇ ਤੋਂ ਹਨ। ਉਹ ਸੂਬੇ ’ਚ ਭਾਜਪਾ ਦੇ ਜਨਰਲ ਸਕੱਤਰ ਹਨ। ਹਿੰਦੂਤਵ ਸਮਰਥਕ ਸ਼ਰਮਾ ਨੇ ਕਾਂਗਰਸ ਦੇ ਪ੍ਰਭਾਵਸ਼ਾਲੀ ਨੇਤਾ ਅਤੇ ਮੌਜੂਦਾ ਮੰਤਰੀ ਮੁਹੰਮਦ ਅਕਬਰ ਨੂੰ 39,592 ਵੋਟਾਂ ਨਾਲ ਹਰਾਇਆ।

 (For more news apart from Vishnu Deo Sai takes oath as chief minister , stay tuned to Rozana Spokesman)

Location: India, Chhatisgarh

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement