ਮਨੀਪੁਰ ਹਿੰਸਾ ਦੇ 9 ਹੋਰ ਮਾਮਲਿਆਂ ਦੀ ਜਾਂਚ ਸੰਭਾਲੇਗੀ ਸੀ.ਬੀ.ਆਈ.
Published : Aug 13, 2023, 10:07 pm IST
Updated : Aug 13, 2023, 10:07 pm IST
SHARE ARTICLE
CBI
CBI

ਸਭ ਤੋਂ ਵੱਡੀ ਚੁਨੌਤੀ ਦੋਹਾਂ ਭਾਈਚਾਰਿਆਂ ਵਲੋਂ ਚੁਕੀਆਂ ਜਾਂਦੀਆਂ ਉਂਗਲਾਂ ਤੋਂ ਬਚਣਾ ਹੈ : ਸੀ.ਬੀ.ਆਈ. ਅਧਿਕਾਰੀ

 

ਨਵੀਂ ਦਿੱਲੀ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਮਨੀਪੁਰ ਹਿੰਸਾ ਨਾਲ ਸਬੰਧਤ 9 ਹੋਰ ਮਾਮਲਿਆਂ ਦੀ ਜਾਂਚ ਅਪਣੇ ਹੱਥ ’ਚ ਲੈਣ ਵਾਲਾ ਹੈ, ਜਿਸ ਨਾਲ ਏਜੰਸੀ ਵਲੋਂ ਜਾਂਚ ਕੀਤੇ ਜਾਣ ਵਾਲੇ ਮਾਮਲਿਆਂ ਦੀ ਕੁਲ ਗਿਣਤੀ ਵੱਧ ਕੇ 17 ਹੋ ਜਾਵੇਗੀ। ਘਟਨਾਕ੍ਰਮ ਦੀ ਜਾਣਕਾਰੀ ਦੇਣ ਵਾਲੇ ਅਧਿਕਾਰੀਆਂ ਨੇ ਕਿਹਾ ਕਿ ਕੇਂਦਰੀ ਏਜੰਸੀ ਦੀ ਜਾਂਚ ਇਨ੍ਹਾਂ 17 ਮਾਮਲਿਆਂ ਤਕ ਸੀਮਤ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਔਰਤਾਂ ਵਿਰੁਧ ਅਪਰਾਧ ਜਾਂ ਜਿਨਸੀ ਸੋਸ਼ਣ ਨਾਲ ਸਬੰਧਤ ਕਿਸੇ ਹੋਰ ਮਾਮਲੇ ਨੂੰ ਵੀ ਪਹਿਲ ਦੇ ਆਧਾਰ ’ਤੇ ਉਸ ਨੂੰ ਭੇਜਿਆ ਜਾ ਸਕਦਾ ਹੈ।

ਅਧਿਕਾਰੀਆਂ ਨੇ ਕਿਹਾ ਕਿ ਸੀ.ਬੀ.ਆਈ. ਨੇ ਹੁਣ ਤਕ ਅੱਠ ਮਾਮਲੇ ਦਰਜ ਕੀਤੇ ਹਨ, ਜਿਨ੍ਹਾਂ ’ਚੋਂ ਮਨੀਪੁਰ ’ਚ ਔਰਤਾਂ ਦੇ ਕਥਿਤ ਜਿਨਸੀ ਸੋਸ਼ਣ ਨਾਲ ਸਬੰਧਤ ਦੋ ਮਾਮਲੇ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਉਹ 9 ਹੋਰ ਮਾਮਲਿਆ ਦੀ ਜਾਂਚ ਦੀ ਜ਼ਿੰਮੇਵਾਰੀ ਸੰਭਾਲਣ ਦੀ ਪ੍ਰਕਿਰਿਆ ’ਚ ਹਨ। ਉਨ੍ਹਾਂ ਅਨੁਸਾਰ ਜਾਂਚ ਏਜੰਸੀ ਸੂਬੇ ਦੇ ਚੁਰਾਚਾਂਦਪੁਰ ਜ਼ਿਲ੍ਹੇ ’ਚ ਕਥਿਤ ਜਿਨਸੀ ਸੋਸ਼ਣ ਦੇ ਇਕ ਹੋਰ ਮਾਮਲੇ ਨੂੰ ਅਪਣੇ ਹੱਥ ’ਚ ਲੈ ਸਕਦੀ ਹੈ।

ਅਧਿਕਾਰੀਆਂ ਨੇ ਕਿਹਾ ਕਿ ਜਦੋਂ ਸਮਾਜ ਜਾਤ ਦੇ ਅਧਾਰ ’ਤੇ ਵੰਡਿਆ ਹੋਇਆ ਹੈ, ਉਸ ਸਥਿਤੀ ’ਚ ਸੀ.ਬੀ.ਆਈ. ਨੂੰ ਮਨੀਪੁਰ ਮੁਹਿੰਮ ਦੌਰਾਨ ਪੱਖਪਾਤ ਦੇ ਦੋਸ਼ਾਂ ਤੋਂ ਬਚਣ ਦੀ ਚੁਨੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਂਕਿ ਇਕ ਭਾਈਚਾਰੇ ਦੇ ਵਿਅਕਤੀ ਦੀ ਕਿਸੇ ਮਾਮਲੇ ’ਚ ਸ਼ਮੂਲੀਅਤ ਦੇ ਨਤੀਜੇ ਵਜੋਂ ਦੂਜੇ ਪਾਸੇ ਤੋਂ ਉਂਗਲੀਆਂ ਚੁਕੀਆਂ ਜਾਣਗੀਆਂ।

ਸੂਤਰਾਂ ਨੇ ਕਿਹਾ ਕਿ ਸੀ.ਬੀ.ਆਈ. ਵਲੋਂ ਜਾਂਚ ਕੀਤੇ ਜਾ ਰਹੇ ਮਾਮਲਿਆਂ ’ਚੋਂ ਕਈਆਂ ’ਚ ਅਨੁਸੂਚਿਤ ਜਾਤ ਅਤੇ ਅਨੁਸੂਚਿਤ ਜਨਜਾਤੀ (ਅਤਿਆਚਾਰ ਨਿਵਾਰਨ) ਐਕਟ, 1989 ਦੀਆਂ ਸ਼ਰਤਾਂ ਲਾਗੂ ਹੋ ਸਕਦੀਆਂ ਹਨ, ਜਿਨ੍ਹਾਂ ਦੀ ਜਾਂਚ ਪੁਲਿਸ ਡਿਪਟੀ ਸੂਪਰਡੈਂਟ ਰੈਂਕ ਦੇ ਅਧਿਕਾਰੀ ਵਲੋਂ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਡਿਪਟੀ ਸੂਪਰਡੈਂਟ ਅਜਿਹੇ ਮਾਮਲਿਆਂ ’ਚ ਜਾਂਚ ਅਫ਼ਸਰ ਨਹੀਂ ਹੋ ਸਕਦੇ ਹਨ, ਇਸ ਲਈ ਏਜੰਸੀ ਜਾਂਚ ਦੀ ਦੇਖਰੇਖ ਅਤੇ ਨਿਗਰਾਨੀ ਲਈ ਅਪਣੇ ਪੁਲਿਸ ਸੂਪਰਡੈਂਟਾਂ ਦੀ ਤੈਨਾਤੀ ਕਰੇਗੀ।

ਉਨ੍ਹਾਂ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਸਾਰੇ ਫ਼ੋਰੈਂਸਿਕ ਨਮੂਨਿਆਂ ਨੂੰ ਅਪਣੀ ਕੇਂਦਰੀ ਫ਼ੋਰੈਂਸਿਕ ਵਿਗਿਆਨ ਪ੍ਰਯੋਗਸ਼ਾਲਾ ’ਚ ਭੇਜੇਗੀ, ਕਿਉਂਕਿ ਦੋਹਾਂ ਭਾਈਚਾਰਿਆਂ ’ਚੋਂ ਕਿਸੇ ਇਕ ਵਲੋਂ ਵੀ ਕੋਈ ਨਮੂਨਾ ਇਕੱਠਾ ਕਰਨ ਜਾਂ ਇਸ ਦੀ ਜਾਂਚ ਦੀ ਨਿਰਪੱਖਤਾ ’ਤੇ ਸਵਾਲ ਲੱਗ ਸਕਦੇ ਹਨ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਨੇ ਔਰਤਾਂ ਵਿਰੁਧ ਅਪਰਾਧਾਂ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਲਈ ਸੂਬੇ ’ਚ ਔਰਤ ਅਧਿਕਾਰੀਆਂ ਨੂੰ ਵੀ ਤੈਨਾਤ ਕੀਤਾ ਹੈ, ਜੋ ਬਿਆਨ ਦਰਜ ਕਰਨ ਅਤੇ ਪੁੱਛ-ਪੜਤਾਲ ਲਈ ਇਕ ਲਾਜ਼ਮੀ ਜ਼ਰੂਰਤ ਹੈ।

ਤਿੰਨ ਮਈ ਨੂੰ ਸੂਬੇ ’ਚ ਪਹਿਲੀ ਵਾਰੀ ਜਾਤ ਅਧਾਰਤ ਹਿੰਸਾ ਭੜਕਣ ਤੋਂ ਬਾਅਦ ਤੋਂ 160 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਕਈ ਸੌ ਜ਼ਖਮੀ ਹੋਏ ਹਨ। ਬਹੁਗਿਣਤੀ ਮੈਤੇਈ ਭਾਈਚਾਰੇ ਦੀ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਦੇ ਵਿਰੋਧ ’ਚ ਪਹਾੜੀ ਜ਼ਿਲ੍ਹਿਆਂ ’ਚ ‘ਆਦਿਵਾਸੀ ਇਕਜੁਟਤਾ ਮਾਰਚ’ ਕਰਵਾਏ ਜਾਣ ਦੌਰਾਨ ਇਹ ਹਿੰਸਾ ਭੜਕੀ ਸੀ। ਮਨੀਪੁਰ ਦੀ ਕੁਲ ਆਬਾਦੀ ’ਚ ਮੈਤੇਈ ਲੋਕਾਂ ਦੀ ਗਿਣਤੀ ਲਗਭਗ 53 ਫ਼ੀ ਸਦੀ ਹੈ ਅਤੇ ਉਹ ਜ਼ਿਆਦਾਤਰ ਇੰਫ਼ਾਲ ਵਾਦੀ ’ਚ ਰਹਿੰਦੇ ਹਨ, ਜਦਕਿ ਆਦਿਵਾਸੀ ਨਗਾ ਅਤੇ ਕੁਕੀ ਲੋਕਾਂ ਦੀ ਗਿਣਤੀ 40 ਫ਼ੀ ਸਦੀ ਹੈ ਅਤੇ ਉਹ ਪਹਾੜੀ ਜ਼ਿਲ੍ਹਿਆਂ ’ਚ ਰਹਿੰਦੇ ਹਨ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement