Delhi News : ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲਿਆਂ 'ਚ ਤੇਜ਼ੀ ਲਿਆਉਣਗੀਆਂ ਨਵੀਂਆਂ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤਾਂ : ਈ.ਡੀ. 

By : BALJINDERK

Published : Jul 13, 2025, 6:43 pm IST
Updated : Jul 13, 2025, 6:43 pm IST
SHARE ARTICLE
ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲਿਆਂ 'ਚ ਤੇਜ਼ੀ ਲਿਆਉਣਗੀਆਂ ਨਵੀਂਆਂ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤਾਂ : ਈ.ਡੀ. 
ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲਿਆਂ 'ਚ ਤੇਜ਼ੀ ਲਿਆਉਣਗੀਆਂ ਨਵੀਂਆਂ ਵਿਸ਼ੇਸ਼ ਪੀ.ਐਮ.ਐਲ.ਏ. ਅਦਾਲਤਾਂ : ਈ.ਡੀ. 

Delhi News : ਰਾਜਸਥਾਨ 'ਚ ਅਜਿਹੀਆਂ ਅਦਾਲਤਾਂ ਦੀ ਗਿਣਤੀ ਇਕ ਤੋਂ ਵਧਾ ਕੇ ਪੰਜ ਕਰ ਦਿਤੀ ਗਈ ਹੈ, ਜਿਸ 'ਚ ਜੋਧਪੁਰ ਦੀ ਇਕ ਅਦਾਲਤ ਵੀ ਸ਼ਾਮਲ ਹੈ। 

Delhi News in Punjabi : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਐਤਵਾਰ ਨੂੰ ਕਿਹਾ ਕਿ ਵੱਖ-ਵੱਖ ਸੂਬਿਆਂ ’ਚ ਵਿਸ਼ੇਸ਼ ਪੀ.ਐੱਮ.ਐੱਲ.ਏ ਅਦਾਲਤਾਂ ਦੀ ਹਾਲ ਹੀ ’ਚ ਜਾਰੀ ਨੋਟੀਫਿਕੇਸ਼ਨ ਨਾਲ ਕਾਲੇ ਧਨ ਨੂੰ ਚਿੱਟਾ ਕਰਨ (ਮਨੀ ਲਾਂਡਿਰੰਗ) ਦੇ ਮਾਮਲਿਆਂ ’ਚ ਸੁਣਵਾਈ ’ਚ ਮਹੱਤਵਪੂਰਨ ਤੇਜ਼ੀ ਆਵੇਗੀ।

ਤੇਲੰਗਾਨਾ ’ਚ ਹੁਣ ਕੁਲ 16 ਵਿਸ਼ੇਸ਼ ਅਦਾਲਤਾਂ ਨੂੰ ਨੋਟੀਫਾਈ ਕੀਤਾ ਗਿਆ ਹੈ, ਜਿਨ੍ਹਾਂ ਵਿਚੋਂ ਦੋ ਵਿਸ਼ਾਖਾਪਟਨਮ ਲਈ ਹਨ। ਰਾਜਸਥਾਨ ’ਚ ਅਜਿਹੀਆਂ ਅਦਾਲਤਾਂ ਦੀ ਗਿਣਤੀ ਇਕ ਤੋਂ ਵਧਾ ਕੇ ਪੰਜ ਕਰ ਦਿਤੀ ਗਈ ਹੈ, ਜਿਸ ’ਚ ਜੋਧਪੁਰ ਦੀ ਇਕ ਅਦਾਲਤ ਵੀ ਸ਼ਾਮਲ ਹੈ। 

ਗੋਆ ’ਚ ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀ.ਐੱਮ.ਐੱਲ.ਏ.) ਦੇ ਤਹਿਤ ਦਰਜ ਅਪਰਾਧਕ ਮਾਮਲਿਆਂ ’ਚ ਸੁਣਵਾਈ ਸ਼ੁਰੂ ਕਰਨ ਲਈ ਇਕ ਵਿਸ਼ੇਸ਼ ਵਿਸ਼ੇਸ਼ ਅਦਾਲਤ ਨੂੰ ਉੱਤਰੀ ਗੋਆ ’ਚ ਨੋਟੀਫਾਈ ਕੀਤਾ ਗਿਆ ਹੈ। ਈ.ਡੀ. ਨੇ ਕਿਹਾ ਕਿ ਹੁਣ ਤਕ ਗੋਆ ਲਈ ਸਿਰਫ ਇਕ ਅਜਿਹੀ ਵਿਸ਼ੇਸ਼ ਅਦਾਲਤ ਸੀ। 

ਈ.ਡੀ. ਮੁਤਾਬਕ ਉਨ੍ਹਾਂ ਸੂਬਿਆਂ ਦੀਆਂ ਅਦਾਲਤਾਂ ਨੂੰ ਨੋਟੀਫਾਈ ਕੀਤਾ ਗਿਆ ਹੈ, ਜਿੱਥੇ ਅਜਿਹੇ ਨਿਆਂਇਕ ਫੋਰਮਾਂ ਦੀ ਗਿਣਤੀ ਨਾਕਾਫੀ ਹੈ, ਜਿਸ ਕਾਰਨ ਮੁਕੱਦਮੇ ਦੀ ਕਾਰਵਾਈ ’ਚ ਦੇਰੀ ਹੋ ਰਹੀ ਹੈ। 

ਇਨ੍ਹਾਂ ਵਿਸ਼ੇਸ਼ ਅਦਾਲਤਾਂ ਦੇ ਸ਼ਾਮਲ ਹੋਣ ਨਾਲ ਡਾਇਰੈਕਟੋਰੇਟ (ਈ.ਡੀ.) ਪੀ.ਐਮ.ਐਲ.ਏ. ਮਾਮਲਿਆਂ ਵਿਚ ਮੁਕੱਦਮੇ ਦੀ ਕਾਰਵਾਈ ਵਿਚ ਮਹੱਤਵਪੂਰਨ ਤੇਜ਼ੀ ਲਿਆਉਣ ਦੇ ਯੋਗ ਹੋਵੇਗਾ। ਏਜੰਸੀ ਨੇ ਕਿਹਾ ਕਿ ਇਸ ਪਹਿਲ ਕਦਮੀ ਨਾਲ ਮਨੀ ਲਾਂਡਰਿੰਗ ਦੇ ਮੁਕੱਦਮੇ ’ਚ ਦੇਰੀ ਨੂੰ ਲੈ ਕੇ ਸੰਵਿਧਾਨਕ ਅਦਾਲਤਾਂ ਦੀਆਂ ਚਿੰਤਾਵਾਂ ਦੂਰ ਹੋਣ ਦੀ ਉਮੀਦ ਹੈ। 

(For more news apart from New special PMLA courts will speed up money laundering cases: ED News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement