Ahmedabad Plane Crash News : ਪੂਰਾ NRI ਪਰਿਵਾਰ ਅਹਿਮਦਾਬਾਦ ਜਹਾਜ਼ ਹਾਦਸੇ ’ਚ ਖ਼ਤਮ, ਦੋ ਬੱਚਿਆਂ ਸਮੇਤ 4 ਲੋਕਾਂ ਦੀ ਹੋਈ ਮੌਤ 

By : BALJINDERK

Published : Jun 13, 2025, 1:13 pm IST
Updated : Jun 13, 2025, 1:13 pm IST
SHARE ARTICLE
ਪੂਰਾ NRI ਪਰਿਵਾਰ ਅਹਿਮਦਾਬਾਦ ਜਹਾਜ਼ ਹਾਦਸੇ ’ਚ ਖ਼ਤਮ, ਦੋ ਬੱਚਿਆਂ ਸਮੇਤ 4 ਲੋਕਾਂ ਦੀ ਹੋਈ ਮੌਤ 
ਪੂਰਾ NRI ਪਰਿਵਾਰ ਅਹਿਮਦਾਬਾਦ ਜਹਾਜ਼ ਹਾਦਸੇ ’ਚ ਖ਼ਤਮ, ਦੋ ਬੱਚਿਆਂ ਸਮੇਤ 4 ਲੋਕਾਂ ਦੀ ਹੋਈ ਮੌਤ 

Ahmedabad Plane Crash News : ਮਾਂ ਦਾ ਇਲਾਜ ਕਰਵਾਉਣ ਲਈ ਲੰਡਨ ਤੋਂ ਆਇਆ ਸੀ ਮੁੰਬਈ, 6 ਦਿਨਾਂ ਲਈ ਪਰਿਵਾਰ ਨਾਲ ਜਾਵੇਦ ਆਇਆ ਸੀ ਭਾਰਤ 

Ahmedabad Plane Crash News : ਏਅਰ ਇੰਡੀਆ ਦੀ ਉਡਾਣ ਨੰਬਰ 171 ਅਹਿਮਦਾਬਾਦ ਵਿੱਚ ਹਾਦਸਾਗ੍ਰਸਤ ਹੋ ਗਈ, ਜਿਸ ਵਿੱਚ ਸਵਾਰ 242 ਲੋਕਾਂ ਵਿੱਚੋਂ 241 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਮ੍ਰਿਤਕਾਂ ਵਿੱਚ ਇੱਕ ਐਨਆਰਆਈ ਪਰਿਵਾਰ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ, ਜਾਵੇਦ ਅਲੀ ਦਾ ਪੂਰਾ ਪਰਿਵਾਰ, ਜੋ ਕਿ ਮੂਲ ਰੂਪ ਵਿੱਚ ਮੁੰਬਈ ਦਾ ਰਹਿਣ ਵਾਲਾ ਸੀ, ਇਸ ਹਾਦਸੇ ਵਿੱਚ ਮਾਰੇ ਗਏ। ਜਾਵੇਦ ਅਲੀ ਲੰਡਨ ਤੋਂ ਮੁੰਬਈ ਆਇਆ ਸੀ ਅਤੇ ਆਪਣੀ ਮਾਂ ਦਾ ਇਲਾਜ ਕਰਵਾਉਣ ਤੋਂ ਬਾਅਦ ਲੰਡਨ ਜਾ ਰਿਹਾ ਸੀ।

ਹਾਦਸੇ ’ਚ NIR ਜਾਵੇਦ ਅਲੀ ਅਤੇ ਉਸਦੀ ਪਤਨੀ ਅਤੇ ਦੋ ਬੱਚਿਆਂ ਦੀ ਹੋਈ ਮੌਤ

ਜਾਣਕਾਰੀ ਅਨੁਸਾਰ, ਅਹਿਮਦਾਬਾਦ ਜਹਾਜ਼ ਹਾਦਸੇ ਵਿੱਚ ਜਾਵੇਦ ਅਲੀ (37 ਸਾਲ), ਉਸਦੀ ਪਤਨੀ ਮਰੀਅਮ ਅਲੀ (35 ਸਾਲ) ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਜਾਵੇਦ ਦੇ 8 ਸਾਲ ਦੇ ਪੁੱਤਰ ਜਯਾਨ ਅਲੀ ਅਤੇ 4 ਸਾਲ ਦੀ ਧੀ ਅਮੀਨ ਅਲੀ ਦੀ ਵੀ ਮੌਤ ਹੋ ਗਈ। ਇਸ ਹਾਦਸੇ ਤੋਂ ਬਾਅਦ ਪਰਿਵਾਰ ਵਿੱਚ ਸੋਗ ਹੈ।

ਜਾਵੇਦ ਅਲੀ ਆਪਣੀ ਮਾਂ ਦਾ ਇਲਾਜ ਕਰਵਾਉਣ ਲਈ ਲੰਡਨ ਤੋਂ ਆਇਆ ਸੀ ਮੁੰਬਈ 

ਜਾਵੇਦ ਅਲੀ ਦੇ ਪਰਿਵਾਰ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਜਾਵੇਦ ਅਲੀ 6 ਦਿਨਾਂ ਲਈ ਭਾਰਤ ਆਇਆ ਸੀ। ਉਹ ਆਪਣੀ ਮਾਂ ਦੇ ਦਿਲ ਦੀ ਸਰਜਰੀ ਲਈ ਮੁੰਬਈ ਆਇਆ ਸੀ। ਉਸਦੀ ਪਤਨੀ ਲੰਡਨ ਤੋਂ ਸੀ। ਉਹ ਉੱਥੇ ਹੀ ਸੈਟਲ ਹੋ ਗਏ ਸਨ। ਜਾਵੇਦ ਦੇ ਦੋ ਬੱਚੇ ਸਨ। ਇੱਕ ਪੁੱਤਰ 8 ਸਾਲ ਦਾ ਸੀ ਅਤੇ ਇੱਕ ਧੀ 4 ਸਾਲ ਦੀ ਸੀ।

ਪਰਿਵਾਰ ਨਾਲ ਜੁੜੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ’ਚੋਂ ਉਨ੍ਹਾਂ ਦਾ ਰਿਸ਼ਤੇਦਾਰ ਰਫੀਕ ਸ਼ੇਖ ਹੈ। ਜੋ ਸਵੇਰ ਤੋਂ ਹਸਪਤਾਲ ਦੇ ਪੋਸਟ ਮਾਰਟਮ ਵਿਭਾਗ ਦੇ ਬਾਹਰ ਬੈਠਾ ਹੈ। ਉਸਦੀ ਪਤਨੀ ਵੀ ਉਸ ਦੇ ਨਾਲ ਹੈ। ਉਸਦੇ ਮਨ ’ਚ ਬਹੁਤ ਸਾਰੇ ਸਵਾਲ ਹਨ।

ਤੁਹਾਨੂੰ ਦੱਸ ਦੇਈਏ ਕਿ ਅਹਿਮਦਾਬਾਦ ਤੋਂ ਗੈਟਵਿਕ, ਲੰਡਨ ਜਾ ਰਹੀ ਏਅਰ ਇੰਡੀਆ ਦੀ ਉਡਾਣ (AI171) ਦੁਪਹਿਰ 1.40 ਵਜੇ ਦੇ ਕਰੀਬ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਈ। ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ 242 ਲੋਕ ਸਵਾਰ ਸਨ। ਜਿਨ੍ਹਾਂ ਵਿੱਚੋਂ ਸਿਰਫ਼ ਇੱਕ ਵਿਅਕਤੀ ਬਚਿਆ। 

(For more news apart from Entire NRI family dies in Ahmedabad plane crash, Four people including two children dieNews in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement