ਫਿਜ਼ੀਓਥੈਰੇਪਿਸਟ ਨੇ ਮਾਂ ਦਾ ਗਲਾ ਘੁੱਟ ਕੇ ਕੀਤਾ ਕਤਲ, ਲਾਸ਼ ਨੂੰ ਸੂਟਕੇਸ 'ਚ ਰੱਖ ਕੇ ਪਹੁੰਚੀ ਥਾਣੇ
Published : Jun 13, 2023, 6:30 pm IST
Updated : Jun 13, 2023, 6:30 pm IST
SHARE ARTICLE
photo
photo

ਪੁਲਿਸ ਨੇ ਦਸਿਆ ਕਿ ਦੋਸ਼ੀ ਸੋਨਾਲੀ ਸੇਨ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ ਅਤੇ ਆਪਣੇ ਮਾਤਾ-ਪਿਤਾ ਦੀ ਇਕਲੌਤੀ ਬੱਚੀ ਹੈ

 

ਬੈਂਗਲੁਰ : ਬੇਂਗਲੁਰੂ ਵਿਚ ਇੱਕ 39 ਸਾਲਾ ਫਿਜ਼ੀਓਥੈਰੇਪਿਸਟ ਨੇ ਕਥਿਤ ਤੌਰ ’ਤੇ ਆਪਣੀ ਮਾਂ ਦੀ ਹੱਤਿਆ ਕਰ ਦਿਤੀ ਅਤੇ ਬਾਅਦ ਵਿਚ ਲਾਸ਼ ਨੂੰ ਸੂਟਕੇਸ ਵਿਚ ਰੱਖ ਕੇ ਆਤਮ ਸਮਰਪਣ ਕਰਨ ਲਈ ਥਾਣੇ ਪਹੁੰਚੀ। ਪੁਲਿਸ ਨੇ ਮੰਗਲਵਾਰ ਨੂੰ ਇਸ ਸਬੰਧੀ ਜਾਣਕਾਰੀ ਦਿਤੀ।

ਪੁਲਿਸ ਨੇ ਦਸਿਆ ਕਿ ਦੋਸ਼ੀ ਸੋਨਾਲੀ ਸੇਨ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ ਅਤੇ ਆਪਣੇ ਮਾਤਾ-ਪਿਤਾ ਦੀ ਇਕਲੌਤੀ ਬੱਚੀ ਹੈ। ਉਨ੍ਹਾਂ ਨੇ ਦਸਿਆ ਕਿ ਉਸ ਦੇ ਪਿਤਾ ਦੀ ਪੰਜ ਸਾਲ ਪਹਿਲਾਂ ਕੋਲਕਾਤਾ ਵਿਚ ਮੌਤ ਹੋ ਗਈ ਸੀ ਅਤੇ ਉਦੋਂ ਤੋਂ ਉਸ ਦੀ ਮਾਂ ਇੱਥੇ ਉਸ ਦੇ ਨਾਲ ਰਹਿ ਰਹੀ ਸੀ।

ਦੱਖਣੀ ਪੂਰਬੀ ਡਵੀਜ਼ਨ ਦੇ ਡਿਪਟੀ ਕਮਿਸ਼ਨਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਔਰਤ ਨੇ ਕੱਲ੍ਹ ਸਵੇਰੇ 11 ਵਜੇ ਤੋਂ 11.30 ਵਜੇ ਦਰਮਿਆਨ ਆਪਣੀ ਮਾਂ ਦਾ ਕੱਪੜੇ ਨਾਲ ਗਲਾ ਘੁੱਟ ਕੇ ਕਤਲ ਕਰ ਦਿਤਾ ਜਦੋਂ ਉਸ ਦਾ ਪਤੀ ਸ਼ਹਿਰ ਦੇ ਹੇਬਾਗੋਡੀ ਸਥਿਤ ਇੱਕ ਕੰਪਨੀ ਵਿਚ ਕੰਮ ਕਰਨ ਲਈ ਜਾ ਰਿਹਾ ਸੀ।

ਪੁਲਿਸ ਨੇ ਦਸਿਆ ਕਿ ਸੋਨਾਲੀ ਆਪਣੇ ਪਤੀ, ਬੇਟੇ, ਮਾਂ ਬੀਭਾ ਪਾਲ ਅਤੇ ਸੱਸ ਦੇ ਨਾਲ ਸ਼ਹਿਰ ਦੇ ਮਿਕੋ ਲੇਆਉਟ ਦੇ ਬਿਲੇਕਾਹੱਲੀ ਵਿਚ ਇੱਕ ਅਪਾਰਟਮੈਂਟ ਵਿਚ ਪਿਛਲੇ ਪੰਜ ਸਾਲਾਂ ਤੋਂ ਰਹਿ ਰਹੀ ਸੀ।

ਕਮਿਸ਼ਨਰ ਨੇ ਦਸਿਆ ਕਿ ਆਪਣੀ ਮਾਂ ਦੀ ਹੱਤਿਆ ਕਰਨ ਤੋਂ ਬਾਅਦ ਸੇਨ ਨੇ ਲਾਸ਼ ਨੂੰ ਸੂਟਕੇਸ 'ਚ ਪਾ ਕੇ ਮਿਕੋ ਲੇਆਉਟ ਪੁਲਿਸ ਸਟੇਸ਼ਨ ਪਹੁੰਚਾਇਆ, ਜਿਸ ਤੋਂ ਬਾਅਦ ਪੁਲਸ ਸਬ-ਇੰਸਪੈਕਟਰ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ।

ਉਨ੍ਹਾਂ ਦਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਔਰਤ ਨੇ ਆਪਣੀ ਮਾਂ ਦਾ ਕਤਲ ਕਿਉਂ ਕੀਤਾ।

ਕਮਿਸ਼ਨਰ ਨੇ ਕਿਹਾ, “ਮੈਨੂੰ ਨਹੀਂ ਪਤਾ ਕਿ ਕਤਲ ਕਿਉਂ ਕੀਤਾ ਗਿਆ। ਅਸੀਂ ਉਸ (ਦੋਸ਼ੀ) ਨੂੰ ਹਿਰਾਸਤ ਵਿਚ ਲੈਣਾ ਹੈ। ਉਸ ਨੇ ਫਿਜ਼ੀਓਥੈਰੇਪੀ ਦੀ ਪੜ੍ਹਾਈ ਕੀਤੀ ਹੈ। ਇਹ ਘਰੇਲੂ ਮਾਮਲਾ ਜਾਪਦਾ ਹੈ।"

ਉਨ੍ਹਾਂ ਨੇ ਕਿਹਾ, “ਸੇਨ ਆਪਣੇ ਮਾਪਿਆਂ ਦੀ ਇਕਲੌਤੀ ਧੀ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਉਸ ਦੀ (ਉਸਦੀ ਮਾਂ) ਦੀ ਦੇਖਭਾਲ ਕਰ ਰਹੀ ਸੀ। ਪੀੜਤ ਨੂੰ ਕੁਝ ਸਿਹਤ ਸਮੱਸਿਆਵਾਂ ਸਨ। ਜਦੋਂ ਕਤਲ ਹੋਇਆ ਤਾਂ ਉਸ ਦੀ (ਦੋਸ਼ੀ) ਸੱਸ ਅਤੇ ਉਸ ਦਾ ਪੁੱਤਰ ਵੀ ਘਰ ਦੇ ਦੂਜੇ ਕਮਰੇ ਵਿਚ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement