ਜੇਕਰ ਸਬੂਤ 'ਤੇ ਸਪੱਸ਼ਟੀਕਰਨ ਨਹੀਂ ਮੰਗਿਆ ਤਾਂ ਨਹੀਂ ਕੀਤੀ ਜਾ ਸਕਦੀ ਦੋਸ਼ੀ ਵਿਰੁਧ ਇਸ ਦੀ ਵਰਤੋਂ : ਸੁਪ੍ਰੀਮ ਕੋਰਟ 

By : KOMALJEET

Published : May 13, 2023, 1:01 pm IST
Updated : May 13, 2023, 1:01 pm IST
SHARE ARTICLE
Supreme Court
Supreme Court

ਉੱਚ ਅਦਾਲਤ ਨੇ ਦੋਸ਼ੀਆਂ ਤੋਂ ਸਪੱਸ਼ਟੀਕਰਨ ਦੀ ਪ੍ਰਕਿਰਿਆ ਦਾ ਪਾਲਣ ਨਾ ਹੋਣ 'ਤੇ ਜ਼ਾਹਰ ਕੀਤੀ ਚਿੰਤਾ 

ਨਵੀਂ ਦਿੱਲੀ : ਸੁਪ੍ਰੀਮ ਕੋਰਟ ਨੇ ਅਪਰਾਧਕ ਮਾਮਲਿਆਂ ਵਿਚ ਗਵਾਹਾਂ ਅਤੇ ਸਬੂਤਾਂ ਨੂੰ ਲੈ ਕੇ ਦੋਸ਼ੀਆਂ ਤੋਂ ਸਪੱਸ਼ਟੀਕਰਨ ਦੀ ਪ੍ਰਕਿਰਿਆ ਦਾ ਪਾਲਣ ਨਾ ਹੋਣ 'ਤੇ ਚਿੰਤਾ ਜ਼ਾਹਰ ਕੀਤੀ ਹੈ। ਕੋਰਟ ਨੇ ਕਿਹਾ ਹੈ ਕਿ ਅਪਰਾਧਕ ਮਾਮਲਿਆਂ ਵਿਚ ਜਿਸ ਸਬੂਤ 'ਤੇ ਦੋਸ਼ੀ ਤੋਂ ਸਪੱਸ਼ਟੀਕਰਨ ਨਹੀਂ ਮੰਗਿਆ ਗਿਆ ਹੋਵੇ ਉਸ ਨੂੰ ਦੋਸ਼ੀ ਵਿਰੁਧ ਨਹੀਂ ਵਰਤਿਆ ਜਾ ਸਕਦਾ।

ਕੋਰਟ ਨੇ ਕਿਹਾ, ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਹੇਠਲੀਆਂ ਅਦਾਲਤਾਂ ਦੇ ਨਿਆਂਇਕ ਅਧਿਕਾਰੀ ਇਨ੍ਹਾਂ ਪ੍ਰਾਵਧਾਨਾਂ ਦੀ ਸੁਚੱਜੇ ਢੰਗ ਨਾਲ ਵਰਤੋਂ ਕਰਨ। ਇਸ ਫ਼ੈਸਲੇ ਦੀ ਕਾਪੀ ਨੂੰ ਸਾਰੇ ਨੈਸ਼ਨਲ ਅਤੇ ਸਟੇਟ ਜੁਡੀਸ਼ੀਅਲ ਅਕੈਡਮੀਆਂ ਵਿਚ ਭੇਜਿਆ ਜਾਵੇ।

ਪੜ੍ਹੋ ਪੂਰੀ ਖ਼ਬਰ :  ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰੁਝਾਨ : ਕਾਂਗਰਸ ਅਤੇ ਭਾਜਪਾ ਵਿਚਾਲੇ ਚਲ ਰਿਹਾ ਹੈ ਸਖ਼ਤ ਮੁਕਾਬਲਾ 

ਸੁਪ੍ਰੀਮ ਕੋਰਟ ਨੇ ਰਾਜਕੁਮਾਰ ਬਨਾਮ ਦਿੱਲੀ ਸਰਕਾਰ ਮਾਮਲੇ ਵਿਚ ਦੋਸ਼ੀ ਰਾਜਕੁਮਾਰ ਨੂੰ ਰਾਹਤ ਦਿਤੀ ਹੈ। ਕੋਰਟ ਨੇ ਮਾਮਲੇ ਵਿਚ ਬਚਾਅ ਪੱਖ ਦੇ ਵਕੀਲ ਸੁਮੀਤ ਵਰਮਾ ਦੀਆਂ ਦਲੀਲਾਂ ਨੂੰ ਸਹੀ ਠਹਿਰਾਇਆ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਜਿਸ ਚਸ਼ਮਦੀਦ ਗਵਾਹ ਨੇ ਕੋਰਟ ਵਿਚ ਇਹ ਬਿਆਨ ਦਿਤਾ ਸੀ ਕਿ ਕਤਲ ਦੀ ਵਾਰਦਾਤ ਮੌਕੇ ਦੋਸ਼ੀਆਂ ਦਾ ਸਾਥੀ ਰਾਜਕੁਮਾਰ ਪੀੜਤ ਦੇ ਘਰ ਦੇ ਬਾਹਰ ਪਹਿਰਾ ਦੇ ਰਿਹਾ ਸੀ। ਉਸ ਗਵਾਹ ਦੀ ਗਵਾਹੀ 'ਤੇ ਕੋਰਟ ਨੇ ਦੋਸ਼ੀ ਤੋਂ ਸਪੱਸ਼ਟੀਕਰਨ ਹੀ ਨਹੀਂ ਮੰਗਿਆ। ਅਜਿਹੇ ਵਿਚ ਉਸ ਦੀ ਗਵਾਹੀ ਨੂੰ ਦੋਸ਼ੀ ਵਿਰੁਧ ਨਹੀਂ ਵਰਤਿਆ ਜਾ ਸਕਦਾ।

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement