ਪਾਕਿਸਤਾਨੀ ਨਾਟਕ ਦੇਖ ਰਹੀ ਪਤਨੀ ‘ਤੇ ਪਤੀ ਨੇ ਕੀਤਾ ਤੇਜ਼ਧਾਰ ਹਥਿਆਰ ਨਾਲ ਹਮਲਾ
Published : Mar 13, 2019, 12:04 pm IST
Updated : Mar 13, 2019, 12:04 pm IST
SHARE ARTICLE
Husband attack on wife for watching Pakistani serial
Husband attack on wife for watching Pakistani serial

ਇਕ ਪਤੀ ਨੂੰ ਆਪਣੀ ਪਤਨੀ ਦਾ ਪਾਕਿਸਤਾਨੀ ਨਾਟਕ ਦੇਖਣਾ ਰਾਸ ਨਹੀਂ ਆਇਆ, ਤਾਂ ਪਤੀ ਨੇ ਉਸ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ।

ਮਹਾਰਾਸ਼ਟਰ : ਮਹਾਰਾਸ਼ਟਰ ਦੇ ਪੁਣੇ ਵਿਚ ਇਕ ਪਤੀ ਨੂੰ ਆਪਣੀ ਪਤਨੀ ਦਾ ਪਾਕਿਸਤਾਨੀ ਨਾਟਕ ਦੇਖਣਾ ਰਾਸ ਨਹੀਂ ਆਇਆ, ਤਾਂ ਪਤੀ ਨੇ ਉਸ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਵਿਚ ਪਤਨੀ ਦੇ ਸੱਜੇ ਹੱਥ ਦਾ ਅੰਗੂਠਾ ਕੱਟ ਕੇ ਅਲੱਗ ਹੋ ਗਿਆ।

ਪੁਲਿਸ ਨੇ ਪਤਨੀ ਦੀ ਸ਼ਿਕਾਇਤ ‘ਤੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਮੁਤਾਬਿਕ, ਬੈਨਰ ਲਗਾਉਣ ਦਾ ਕੰਮ ਕਰਨ ਵਾਲੇ ਆਸਿਫ਼ ਨਾਇਬ ਦੀ ਆਪਣੀ ਪਤਨੀ ਨਰਗਿਸ ਨਾਲ ਕੁੱਝ ਦਿਨਾਂ ਤੋਂ ਅਣਬਣ ਚੱਲ ਰਹੀ ਸੀ।

ਸੋਮਵਾਰ ਨੂੰ ਆਸਿਫ਼ ਘਰ ‘ਤੇ ਟੀਵੀ ਦੇਖ ਰਿਹਾ ਸੀ ਅਤੇ ਪਤਨੀ ਦੂਜੇ ਕਮਰੇ ਵਿਚ ਮੋਬਾਇਲ ‘ਤੇ ਪਾਕਿਸਤਾਨੀ ਨਾਟਕ ਦੇਖ ਰਹੀ ਸੀ। ਉਸੇ ਸਮੇਂ ਆਸਿਫ਼ ਭੜਕ ਗਿਆ ਅਤੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ‘ਤੇ ਹਮਲਾ ਕਰ ਦਿੱਤਾ।

ਨਰਗਿਸ ਨੇ ਵਾਰ ਰੋਕਣ ਲਈ ਹੱਥ ਅੱਗੇ ਕੀਤਾ, ਤਾਂ ਉਸਦੇ ਸੱਜੇ ਹੱਥ ਦਾ ਅੰਗੂਠਾ ਕੱਟ ਕੇ ਡਿੱਗ ਗਿਆ। ਇਸੇ ਦੌਰਾਨ ਨਰਗਿਸ ਦੀ ਅਵਾਜ਼ ਸੁਣ ਕੇ ਗੁਆਂਢੀ ਉੱਥੇ ਆਏ ‘ਤੇ ਉਹਨਾਂ ਨੇ ਉਸ ਨੂੰ ਹਸਪਤਾਲ ਭਰਤੀ ਕਰਵਾਇਆ।

Location: India, Maharashtra, Pune

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement