ਐਂਟੀ-ਟੈਂਕ ‘ਗਾਈਡੇਡ’ ਮਿਜ਼ਾਈਲ ਦੇ ਨਵੇਂ ਰੂਪ ‘ਨਾਗ MK-2’ ਦਾ ਸਫਲ ਪ੍ਰੀਖਣ 
Published : Jan 13, 2025, 10:45 pm IST
Updated : Jan 13, 2025, 10:45 pm IST
SHARE ARTICLE
Anti-Tank 'Guided' Missile 'Nag MK-2'
Anti-Tank 'Guided' Missile 'Nag MK-2'

ਤਿੰਨਾਂ ਪ੍ਰੀਖਣਾਂ ਦੌਰਾਨ ਮਿਜ਼ਾਈਲ ਪ੍ਰਣਾਲੀਆਂ ਨੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਰੇਂਜ ’ਤੇ ਸਾਰੇ ਨਿਸ਼ਾਨਿਆਂ ਨੂੰ ਸਹੀ ਤਰੀਕੇ ਨਾਲ ਤਬਾਹ ਕਰ ਦਿਤਾ

ਨਵੀਂ ਦਿੱਲੀ : ਭਾਰਤ ਨੇ ਸਵਦੇਸ਼ੀ ਤੌਰ ’ਤੇ ਵਿਕਸਿਤ ਤੀਜੀ ਪੀੜ੍ਹੀ ਦੀ ਐਂਟੀ-ਟੈਂਕ ਗਾਈਡੇਡ ਮਿਜ਼ਾਈਲ ਨਾਗ-MK-2 ਦਾ ਸਫਲ ਪ੍ਰੀਖਣ ਕੀਤਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਹਾਲ ਹੀ ’ਚ ਰਾਜਸਥਾਨ ਦੇ ਪੋਖਰਨ ’ਚ ਫੌਜ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਫਾਇਰਿੰਗ ਰੇਂਜ ’ਚ ਇਹ ਪ੍ਰੀਖਣ ਕੀਤਾ ਗਿਆ। ਮੰਤਰਾਲੇ ਨੇ ਕਿਹਾ ਕਿ ਸਵਦੇਸ਼ੀ ਤੌਰ ’ਤੇ ਵਿਕਸਿਤ ਤੀਜੀ ਪੀੜ੍ਹੀ ਦੀ ਫਾਇਰ ਐਂਡ ਫਾਰਗੇਟ ਗਾਈਡੇਡ ਮਿਜ਼ਾਈਲ ਨਾਗ ਐੱਮਕੇ-2 ਦਾ ਹਾਲ ਹੀ ’ਚ ਪੋਖਰਨ ਫੀਲਡ ਰੇਂਜ ’ਚ ਭਾਰਤੀ ਫੌਜ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ’ਚ ਸਫਲ ਪ੍ਰੀਖਣ ਕੀਤਾ ਗਿਆ। 

ਤਿੰਨਾਂ ਪ੍ਰੀਖਣਾਂ ਦੌਰਾਨ ਮਿਜ਼ਾਈਲ ਪ੍ਰਣਾਲੀਆਂ ਨੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਰੇਂਜ ’ਤੇ ਸਾਰੇ ਨਿਸ਼ਾਨਿਆਂ ਨੂੰ ਸਹੀ ਤਰੀਕੇ ਨਾਲ ਤਬਾਹ ਕਰ ਦਿਤਾ, ਜਿਸ ਨਾਲ ਨਿਸ਼ਾਨੇ ਨੂੰ ਨਿਸ਼ਾਨਾ ਬਣਾਉਣ ਦੀ ਉਸ ਦੀ ਸਮਰੱਥਾ ਦੀ ਪੁਸ਼ਟੀ ਹੋਈ।’’ ਐਨ.ਏ.ਜੀ. ਮਿਜ਼ਾਈਲ ਕੈਰੀਅਰ ਸੰਸਕਰਨ-2 ਦਾ ਵੀ ਅਸਲ ਜ਼ਿੰਦਗੀ ਦੀਆਂ ਸਥਿਤੀਆਂ ’ਚ ਪ੍ਰੀਖਣ ਕੀਤਾ ਗਿਆ ਸੀ। ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ ਇਸ ਦੇ ਨਾਲ ਹੀ ਪੂਰੀ ਹਥਿਆਰ ਪ੍ਰਣਾਲੀ ਹੁਣ ਭਾਰਤੀ ਫੌਜ ’ਚ ਸ਼ਾਮਲ ਹੋਣ ਲਈ ਤਿਆਰ ਹੈ। ’’ 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਨਾਗ ਐਮ.ਕੇ.-2 ਦੀ ਸਮੁੱਚੀ ਹਥਿਆਰ ਪ੍ਰਣਾਲੀ ਦੇ ਸਫਲ ਸਮਰੱਥਾ ਪ੍ਰੀਖਣ ਲਈ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.), ਭਾਰਤੀ ਫੌਜ ਅਤੇ ਉਦਯੋਗ ਨੂੰ ਵਧਾਈ ਦਿਤੀ। ਡੀ.ਆਰ.ਡੀ.ਓ. ਦੇ ਚੇਅਰਮੈਨ ਸਮੀਰ ਵੀ ਕਾਮਥ ਨੇ ਮਿਜ਼ਾਈਲ ਨੂੰ ਫੌਜ ’ਚ ਸ਼ਾਮਲ ਕਰਨ ਲਈ ਤਿਆਰ ਕਰਨ ਲਈ ਸਾਰੇ ਹਿੱਸੇਦਾਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement