ਫਿਜ਼ੀਓਥੈਰੇਪਿਸਟਾਂ ਨੂੰ ਨਾਂ ਅੱਗੇ ਮੁੜ ‘ਡਾ.' ਲਗਾਉਣ ਦੀ ਮਿਲੀ ਇਜਾਜ਼ਤ
Published : Sep 12, 2025, 5:53 pm IST
Updated : Sep 12, 2025, 5:53 pm IST
SHARE ARTICLE
Physiotherapists allowed to use 'Dr.' again in front of their names
Physiotherapists allowed to use 'Dr.' again in front of their names

ਸ਼ਰਤ ਇਹ ਹੋਵੇਗੀ ਕਿ ਨਾਮ ਦੇ ਨਾਲ ਪੀ.ਟੀ. (ਫਿਜ਼ੀਓਥੈਰੇਪਿਸਟ) ਦਾ ਜ਼ਿਕਰ ਹੋਵੇਗਾ ਲਾਜ਼ਮੀ

ਅਲੀਗੜ੍ਹ : ‘ਇੰਡੀਅਨ ਐਸੋਸੀਏਸ਼ਨ ਆਫ਼ ਫਿਜ਼ੀਓਥੈਰੇਪਿਸਟਸ’ ਦੇ ਜਨਰਲ ਸਕੱਤਰ ਡਾ. ਕੇ.ਕੇ. ਸ਼ਰਮਾ ਨੇ ਕਿਹਾ ਹੈ ਕਿ ਫਿਜ਼ੀਓਥੈਰੇਪਿਸਟ ਆਪਣੇ ਨਾਂ ਦੇ ਅੱਗੇ ‘ਡਾ.’ ਲਿਖ ਸਕਣਗੇ। ਉਨ੍ਹਾਂ ਕਿਹਾ ਕਿ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਐਚ.ਐਸ.) ਵਲੋਂ  9 ਸਤੰਬਰ ਨੂੰ ਜਾਰੀ ਕੀਤੇ ਗਏ ਇਕ ਹੁਕਮ ’ਚ ਫਿਜ਼ੀਓਥੈਰੇਪਿਸਟਾਂ ਨੂੰ ਉਨ੍ਹਾਂ ਦੇ ਨਾਮ ਦੇ ਅੱਗੇ ‘ਡਾ.’ ਲਿਖਣ ਤੋਂ ਰੋਕ ਦਿਤਾ ਗਿਆ ਸੀ। ਪਰ ਇਹ ਹੁਕਮ ਅਗਲੇ ਹੀ ਦਿਨ 10 ਸਤੰਬਰ ਨੂੰ ਵਾਪਸ ਲੈ ਲਿਆ ਗਿਆ। ਹੁਣ, ਨੈਸ਼ਨਲ ਕਮਿਸ਼ਨ ਫਾਰ ਅਲਾਈਡ ਐਂਡ ਹੈਲਥ ਕੇਅਰ ਪ੍ਰੋਫੈਸ਼ਨਸ ਦੀਆਂ ਹਦਾਇਤਾਂ ਅਨੁਸਾਰ, ਫਿਜ਼ੀਓਥੈਰੇਪਿਸਟ ਅਪਣੇ  ਨਾਮ ਦੇ ਅੱਗੇ ‘ਡਾ.’ ਅਗੇਤਰ ਦੀ ਵਰਤੋਂ ਕਰ ਸਕਦੇ ਹਨ। ਸ਼ਰਤ ਇਹ ਹੋਵੇਗੀ ਕਿ ਨਾਮ ਦੇ ਨਾਲ ਪੀ.ਟੀ. (ਫਿਜ਼ੀਓਥੈਰੇਪਿਸਟ) ਦਾ ਜ਼ਿਕਰ ਲਾਜ਼ਮੀ ਹੋਵੇਗਾ। ਹੁਕਮ ਵਾਪਸ ਲੈਣ ਤੋਂ ਬਾਅਦ, ਫਿਜ਼ੀਓਥੈਰੇਪਿਸਟ ਡਾ. ਅਕਸ਼ੈ ਰਸਤੋਗੀ, ਡਾ. ਅਨੁਰਾਗ ਜਾਦੌਨ ਅਤੇ ਹੋਰਾਂ ਨੇ ਖੁਸ਼ੀ ਜ਼ਾਹਰ ਕੀਤੀ ਅਤੇ ਇਸ ਨੂੰ ਪੇਸ਼ੇ ਦੀ ਗਰਿਮਾ ਨੂੰ ਮਜ਼ਬੂਤ ਕਰਨ ਦਾ ਇੱਕ ਕਦਮ ਦੱਸਿਆ। 

Location: India, Uttar Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement