ਪਾਕਿਸਤਾਨ ਵੱਲੋਂ ਲੜਾਕੂ ਜਹਾਜ਼ ਸਕਰਦੂ ਏਅਰਫੀਲਡ ਵਿਚ ਕੀਤਾ ਜਾ ਸਕਦਾ ਹੈ ਤਾਇਨਾਤ 
Published : Aug 12, 2019, 6:43 pm IST
Updated : Aug 12, 2019, 6:43 pm IST
SHARE ARTICLE
Pak air force paf deploy jf 17 fighter jets c
Pak air force paf deploy jf 17 fighter jets c

ਸਕਰਦੂ ਪਾਕਿਸਤਾਨ ਦਾ ਇੱਕ ਫਾਰਵਰਡ ਆਪਰੇਟਿੰਗ ਬੇਸ ਹੈ।

ਨਵੀਂ ਦਿੱਲੀ: ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਉਣ ਤੋਂ ਬਾਅਦ ਪਾਕਿਸਤਾਨ ਭਾਰਤ ਵਿਰੁਧ ਕਦਮ ਚੁੱਕ ਰਿਹਾ ਹੈ। ਖੁਫੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਲਦਾਖ ਨੇੜੇ ਆਪਣੇ ਸਕਰਦੂ 'ਤੇ ਲੜਾਕੂ ਜਹਾਜ਼ ਤਾਇਨਾਤ ਕਰ ਰਿਹਾ ਹੈ। ਸ਼ਨੀਵਾਰ ਨੂੰ ਪਾਕਿਸਤਾਨ ਨੇ ਤਿੰਨ ਸੀ-130 ਟਰਾਂਸਪੋਰਟ ਏਅਰਕ੍ਰਾਫਟ ਇੱਥੇ ਭੇਜੇ। ਉਨ੍ਹਾਂ ਵਿਚ ਲੜਾਕੂ ਜਹਾਜ਼ਾਂ ਦੇ ਉਪਕਰਣ ਲਿਆਂਦੇ ਗਏ। ਜੇਐਫ-17 ਲੜਾਕੂ ਜਹਾਜ਼ ਵੀ ਸਕਰਦੂ ਏਅਰਫੀਲਡ ਵਿਚ ਤਾਇਨਾਤ ਕੀਤਾ ਜਾ ਸਕਦਾ ਹੈ।

Air ForceAir Force

ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਅਸੀਂ ਪਾਕਿਸਤਾਨ ਦੀਆਂ ਹਰਕਤਾਂ 'ਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਾਂ। ਖੁਫੀਆ ਵਿਭਾਗ ਨੇ ਹਵਾਈ ਫੌਜ ਤੇ ਸੈਨਾ ਨੂੰ ਜਹਾਜ਼ਾਂ ਦੀ ਤਾਇਨਾਤੀ ਬਾਰੇ ਅਲਰਟ ਭੇਜਿਆ ਹੈ। ਸਕਰਦੂ ਪਾਕਿਸਤਾਨ ਦਾ ਇੱਕ ਫਾਰਵਰਡ ਆਪਰੇਟਿੰਗ ਬੇਸ ਹੈ।

ਉਹ ਇਸ ਦੀ ਵਰਤੋਂ ਸਰਹੱਦ 'ਤੇ ਆਰਮੀ ਆਪਰੇਸ਼ਨਜ਼ ਨੂੰ ਸਪੋਰਟ ਕਰਨ ਲਈ ਕਰਦਾ ਹੈ। ਸੂਤਰਾਂ ਦੀ ਮੰਨੀਏ ਤਾਂ ਪਾਕਿ ਏਅਰ ਫੋਰਸ ਇੱਥੇ ਅਭਿਆਸ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹੀ ਕਾਰਨ ਹੈ ਕਿ ਉਹ ਆਪਣੇ ਜਹਾਜ਼ ਸਕਰਦੂ ਵਿਚ ਸ਼ਿਫਟ ਕਰ ਰਹੀ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement