ਨਹਿਰੂ ਪੰਡਤ ਨਹੀਂ ਸੀ ਕਿਉਂਕਿ ਉਹ ਗਊ ਤੇ ਸੂਰ ਦਾ ਮਾਸ ਖਾਂਦੇ ਸਨ : ਭਾਜਪਾ ਵਿਧਾਇਕ
Published : Aug 12, 2018, 10:57 am IST
Updated : Aug 12, 2018, 10:57 am IST
SHARE ARTICLE
Mla Gyandev ahuja
Mla Gyandev ahuja

ਰਾਜਸਥਾਨ ਦੇ ਭਾਜਪਾ ਵਿਧਾਇਕ ਗਿਆਨ ਦੇਵ ਆਹੂਜਾ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਪੰਡਤ ਨਹੀਂ ਸਨ ਕਿਉਂਕਿ ਉਹ ਗਊ ਅਤੇ ਸੂਰ ਦਾ ਮਾਸ ਖਾਂਦੇ ਸਨ

ਜੈਪੁਰ, 11 ਅਗੱਸਤ : ਰਾਜਸਥਾਨ ਦੇ ਭਾਜਪਾ ਵਿਧਾਇਕ ਗਿਆਨ ਦੇਵ ਆਹੂਜਾ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਪੰਡਤ ਨਹੀਂ ਸਨ ਕਿਉਂਕਿ ਉਹ ਗਊ ਅਤੇ ਸੂਰ ਦਾ ਮਾਸ ਖਾਂਦੇ ਸਨ। ਅਪਣੇ ਵਿਵਾਦਮਈ ਬਿਆਨਾਂ ਕਾਰਨ ਚਰਚਾ ਵਿਚ ਰਹਿਣ ਵਾਲੇ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਹਲਕੇ ਦੇ ਵਿਧਾਇਕ ਨੇ ਨਹਿਰੂ ਗਾਂਧੀ ਪਰਵਾਰ ਨੂੰ ਦੇਸ਼ ਵਿਚ ਫੈਲੀਆਂ ਸਾਰੀਆਂ ਸਮਾਜਕ ਅਲਾਮਤਾਂ ਲਈ ਜ਼ਿੰਮੇਵਾਰ ਦਸਿਆ। ਉਨ੍ਹਾਂ ਕਿਹਾ, 'ਨਹਿਰੂ ਨੂੰ ਪੰਡਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਗਊ ਅਤੇ ਸੂਰ ਦਾ ਮਾਸ ਖਾਂਦੇ ਸਨ। ਕਾਂਗਰਸ ਨੇ ਉਸ ਦੇ ਨਾਮ ਅੱਗੇ ਪੰਡਤ ਲਾਇਆ ਹੈ।' 


ਉਹ ਕਾਂਗਰਸ ਦੇ ਸੂਬਾਈ ਮੁਖੀ ਸਚਿਨ ਪਾਇਲਟ ਦੇ ਬਿਆਨ ਕਿ ਰਾਹੁਲ ਗਾਂਧੀ ਨੇ ਅਪਣੀ ਦਾਦੀ ਇੰਦਰਾ ਗਾਂਧੀ ਤੋਂ ਮੰਦਰਾਂ ਵਿਚ ਜਾਣਾ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਕਦੇ ਵੀ ਇੰਦਰਾ ਗਾਂਧੀ ਨਾਲ ਮੰਦਰਾਂ ਵਿਚ ਨਹੀਂ ਗਿਆ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਇਹ ਗੱਲ ਕੋਈ ਗ਼ਲਤ ਸਾਬਤ ਕਰ ਦੇਵੇ ਤਾਂ ਉਹ ਅਪਣਾ ਅਹੁਦਾ ਛੱਡਣ ਲਈ ਤਿਆਰ ਹੈ। ਉਨ੍ਹਾਂ ਕਿਹਾ, 'ਕਾਂਗਰਸ ਆਗੂ ਅਸ਼ੋਕ ਗਹਿਲੋਤ, ਸਚਿਨ ਪਾਇਲਟ ਅਤੇ ਗ਼ੁਲਾਮ ਨਬੀ ਆਜ਼ਾਦ ਨੂੰ ਦਸਣਾ ਚਾਹੀਦਾ ਹੈ ਕਿ ਰਾਹੁਲ ਗਾਂਧੀ ਦਾ 'ਯਗਨੋਪਵੀਤ ਸੰਸਕਾਰ' ਕਦੋਂ ਹੋਇਆ? 


ਉਨ੍ਹਾਂ ਕਾਂਗਰਸ ਵਿਰੁਧ ਜਾਤ-ਪਾਤ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਅਤੇ ਮੰਗ ਕੀਤੀ ਕਿ ਨਹਿਰੂ-ਗਾਂਧੀ ਪਰਵਾਰ ਦੀਆਂ ਸਾਰੀਆਂ ਮੂਰਤੀਆਂ ਤੋੜ ਦਿਤੀਆਂ ਜਾਣ ਅਤੇ ਉਨ੍ਹਾਂ ਦੇ ਨਾਮ 'ਤੇ ਬਣੀਆਂ ਯਾਦਗਾਰਾਂ ਵੀ ਢਾਹ ਦਿਤੀਆਂ ਜਾਣ। 2016 ਵਿਚ ਭਾਜਪਾ ਵਿਧਾਇਕ ਨੇ ਕਿਹਾ ਸੀ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੈਕਸ ਅਤੇ ਨਸ਼ਿਆਂ ਦਾ ਅੱਡਾ ਹੈ ਜਿਥੇ ਹਰ ਰੋਜ਼ 3 ਹਜ਼ਾਰ ਵਰਤੇ ਹੋਏ ਨਿਰੋਧ ਅਤੇ ਦੋ ਹਜ਼ਾਰ ਸ਼ਰਾਬ ਦੀਆਂ ਬੋਤਲਾਂ ਮਿਲਦੀਆਂ ਹਨ। 

Location: India, Rajasthan, Jaipur

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement