Sardar Ji 3: FWICE ਨੇ ਦਿਲਜੀਤ ਦੋਸਾਂਝ ਦੀ ‘ਸਰਦਾਰ ਜੀ-3’ ਨੂੰ ਸਰਟੀਫ਼ਿਕੇਟ ਨਾ ਦੇਣ ਦੀ ਕੀਤੀ ਅਪੀਲ

By : PARKASH

Published : Jun 12, 2025, 11:53 am IST
Updated : Jun 12, 2025, 12:41 pm IST
SHARE ARTICLE
FWICE appeals not to certify Diljit Dosanjh's 'Sardar Ji 3'
FWICE appeals not to certify Diljit Dosanjh's 'Sardar Ji 3'

Sardar Ji 3: ਫ਼ਿਲਮ ’ਚ ਪਾਕਿਸਤਾਨੀ ਕਲਾਕਾਰਾਂ ਨੂੰ ਲੈ ਕੇ ਪ੍ਰਗਟਾਇਆ ਇਤਰਾਜ

 

FWICE appeals not to certify Diljit Dosanjh's 'Sardar Ji 3': ਫ਼ਿਲਮ ਇੰਡਸਟਰੀ ਦੀ ਇੱਕ ਮਸ਼ਹੂਰ ਸੰਸਥਾ, ਫ਼ੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (ਐਫ਼ਡਬਲਯੂਆਈਸੀਏ) ਨੇ ਬੁੱਧਵਾਰ ਨੂੰ ਸੈਂਟਰਲ ਬੋਰਡ ਆਫ਼ ਫ਼ਿਲਮ ਸਰਟੀਫ਼ਿਕੇਸ਼ਨ (ਸੀਬੀਐਫ਼) ਨੂੰ ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫ਼ਿਲਮ ‘ਸਰਦਾਰਜੀ 3’ ਦੇ ਪ੍ਰਮਾਣੀਕਰਨ ਨੂੰ ਰੋਕਣ ਦੀ ਅਪੀਲ ਕੀਤੀ। ਐਫ਼ਡਬਲਯੂਆਈਸੀਏ ਦਾ ਦੋਸ਼ ਹੈ ਕਿ ਪਾਕਿਸਤਾਨੀ ਕਲਾਕਾਰਾਂ ਨੇ ਦਿਲਜੀਤ ਦੀ ਫ਼ਿਲਮ ਵਿੱਚ ਕੰਮ ਕੀਤਾ ਹੈ।

ਭਾਰਤ ਅਤੇ ਪਾਕਿਸਤਾਨ ਵਿਚਕਾਰ ਸਰਹੱਦ ’ਤੇ ਤਣਾਅ ਦੇ ਮੱਦੇਨਜ਼ਰ, ਦੋ ਦਿਨ ਪਹਿਲਾਂ ਕਿਆਸਅਰਾਈਆਂ ਤੇਜ਼ ਹੋ ਗਈਆਂ ਸਨ ਕਿ ਕੀ ਪਾਕਿਸਤਾਨੀ ਕਲਾਕਾਰ ਹਨੀਆ ਆਮਿਰ ਹੁਣ ਦਿਲਜੀਤ ਦੀ ਪੰਜਾਬੀ ਫ਼ਿਲਮ ਵਿੱਚ ਦਿਖਾਈ ਦੇਵੇਗੀ ਜਾਂ ਨਹੀਂ।

ਸੀਬੀਐਫ਼ਸੀ ਦੇ ਚੇਅਰਪਰਸਨ ਪ੍ਰਸੂਨ ਜੋਸ਼ੀ ਨੂੰ ਭੇਜੇ ਗਏ ਇੱਕ ਪੱਤਰ ਵਿੱਚ, ਐਫ਼ਡਬਲਯੂਆਈਸੀਈ ਨੇ ਫ਼ਿਲਮ ਸਰਟੀਫ਼ਿਕੇਸ਼ਨ ਬਾਡੀ ਨੂੰ ਬੇਨਤੀ ਕੀਤੀ ਕਿ ਉਹ ਦੋਸਾਂਝ ਦੀ ਫ਼ਿਲਮ ਨੂੰ ਸਰਟੀਫ਼ਿਕੇਟ ਦੇਣ ਤੋਂ ਗੁਰੇਜ਼ ਕਰੇ ਕਿਉਂਕਿ ਇਸ ਵਿੱਚ ਪਾਕਿਸਤਾਨੀ ਅਦਾਕਾਰ ਹਨੀਆ, ਨਾਸਿਰ ਚਿਨਿਓਟੀ, ਡੈਨੀਅਲ ਖਵਾਰ ਅਤੇ ਸਲੀਮ ਅਲਬੇਲਾ ਹਨ।

(For more news apart from Diljit Dosanjh Latest News, stay tuned to Rozana Spokesman)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement