Pilibhit News : ਮੈਗੀ 'ਚ ਚੌਲ ਮਿਲਾ ਕੇ ਖਾਣਾ ਬਣਿਆ ਜਾਨਲੇਵਾ , ਇਕ ਬੱਚੇ ਦੀ ਮੌਤ, ਪਰਿਵਾਰ ਦੇ ਬਾਕੀ ਮੈਂਬਰ ਵੀ ਹਸਪਤਾਲ 'ਚ ਭਰਤੀ
Published : May 12, 2024, 7:52 pm IST
Updated : May 12, 2024, 7:52 pm IST
SHARE ARTICLE
Food Poisoning
Food Poisoning

ਪੀਲੀਭੀਤ ਵਿੱਚ ਮੈਗੀ 'ਚ ਚੌਲ ਮਿਲਾ ਕੇ ਖਾਣਾ ਇੱਕ ਪਰਿਵਾਰ ਲਈ ਜਾਨਲੇਵਾ ਸਾਬਤ ਹੋਇਆ

Pilibhit News : ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਮੈਗੀ 'ਚ ਚੌਲ ਮਿਲਾ ਕੇ ਖਾਣਾ ਇੱਕ ਪਰਿਵਾਰ ਲਈ ਜਾਨਲੇਵਾ ਸਾਬਤ ਹੋਇਆ ਹੈ। ਪਰਿਵਾਰ ਵਿੱਚ ਜਿੱਥੇ ਇੱਕ 10 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ , ਓਥੇ ਹੀ 6 ਹੋਰ ਮੈਂਬਰਾਂ ਦੀ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 

ਜਾਣਕਾਰੀ ਮੁਤਾਬਕ ਪੀਲੀਭੀਤ ਕੋਤਵਾਲੀ ਇਲਾਕੇ ਦੇ ਪਿੰਡ ਰਾਹੁਲ ਨਗਰ ਚੰਦੀਆ ਹਜ਼ਾਰਾ ਦੇ ਮਨੀਰਾਜ ਦੀ ਬੇਟੀ ਸੀਮਾ ਦਾ ਵਿਆਹ ਦੇਹਰਾਦੂਨ 'ਚ ਹੋਇਆ ਹੈ। ਕਰੀਬ ਇਕ ਮਹੀਨਾ ਪਹਿਲਾਂ ਸੀਮਾ ਆਪਣੇ ਬੇਟੇ ਰੋਹਨ, ਵਿਵੇਕ ਅਤੇ ਬੇਟੀ ਸੰਧਿਆ ਨਾਲ ਆਪਣੇ ਪੇਕੇ  ਘਰ ਰਹਿਣ ਆਈ ਸੀ। 9 ਮਈ ਦੀ ਰਾਤ ਨੂੰ ਮਨੀਰਾਜ ਦੇ ਘਰ ਮੈਗੀ ਚੌਲ ਬਣੇ ਸੀ। ਸੀਮਾ ਅਤੇ ਉਸ ਦੇ ਬੱਚਿਆਂ ਤੋਂ ਇਲਾਵਾ ਭੈਣ ਸੰਜੂ, ਭਰਜਾਈ ਸੰਜਨਾ ਪਤਨੀ ਜਤਿੰਦਰ ਨੇ ਵੀ ਮੈਗੀ ਚੌਲ ਖਾਧੇ। ਜਿਸ ਤੋਂ ਬਾਅਦ ਲੋਕਾਂ ਦੀ ਸਿਹਤ ਵਿਗੜਨ ਲੱਗੀ।

ਜਦੋਂ ਉਸ ਦੀ ਸਿਹਤ ਵਿਗੜ ਗਈ ਤਾਂ ਸਭ ਪਹਿਲਾਂ ਪਿੰਡ ਦੇ ਡਾਕਟਰ ਤੋਂ ਦਵਾਈ ਲੈ ਕੇ ਘਰ ਚਲੇ ਗਏ ਪਰ ਅਗਲੇ ਹੀ ਦਿਨ 10 ਮਈ ਨੂੰ ਲੋਕਾਂ ਦੀ ਸਿਹਤ ਹੋਰ ਵਿਗੜਨੀ ਸ਼ੁਰੂ ਹੋ ਗਈ, ਇਸੇ ਦੌਰਾਨ ਸੀਮਾ ਦੇ ਪੁੱਤਰ ਰੋਹਨ ਦੇ ਪੇਟ 'ਚ ਦਰਦ ਹੋਣ ਲੱਗਾ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ।

ਜਦੋਂ ਪਰਿਵਾਰ ਦੇ ਹੋਰ ਮੈਂਬਰਾਂ ਦੀ ਸਿਹਤ ਵਿੱਚ ਸੁਧਾਰ ਨਾ ਹੋਇਆ ਤਾਂ ਉਨ੍ਹਾਂ ਨੂੰ ਪਹਿਲਾਂ ਪਿੰਡ ਦੇ ਕਲੀਨਿਕ ਵਿੱਚ ਦਾਖਲ ਕਰਵਾਇਆ ਗਿਆ। ਬਾਅਦ 'ਚ ਉਨ੍ਹਾਂ ਨੂੰ ਇਲਾਜ ਲਈ ਸੀ.ਐੱਚ.ਸੀ. ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸੀਐਚਸੀ ਦੇ ਡਾਕਟਰ ਰਸ਼ੀਦ ਨੇ ਦੱਸਿਆ ਕਿ ਪਰਿਵਾਰ ਦੇ ਸਾਰੇ ਮੈਂਬਰਾਂ ਵਿੱਚ ਫੂਡ ਪੁਆਇਜ਼ਨਿੰਗ ਦੇ ਲੱਛਣ ਦਿਖਾਈ ਦਿੱਤੇ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement