ਸਮਲਿੰਗੀਆਂ ਦੀ ਸੁਰੱਖਿਆ ਲਈ ਦਾਇਰ ਪਟੀਸ਼ਨ ਖ਼ਾਰਜ
Published : May 12, 2020, 8:53 am IST
Updated : May 12, 2020, 8:53 am IST
SHARE ARTICLE
File Photo
File Photo

ਦਿੱਲੀ ਹਾਈ ਕੋਰਟ  ਨੇ ਸੋਮਵਾਰ ਨੂੰ ਇਹ ਪਟੀਸ਼ਨ ਖ਼ਾਰਜ ਕਰ ਦਿਤੀ ਹੈ ਜਿਸ 'ਚ ਸੈਕਸ ਵਰਕਰਾਂ ਤੇ ਸਮਲਿੰਗੀ ਭਾਈਚਾਰੇ ਦੀ ਸੁਰੱਖਿਆ ਤੇ ਸਮਾਜਿਕ ਸੁਰੱਖਿਆ ਨੂੰ

ਨਵੀਂ ਦਿੱਲੀ, 11 ਮਈ : ਦਿੱਲੀ ਹਾਈ ਕੋਰਟ  ਨੇ ਸੋਮਵਾਰ ਨੂੰ ਇਹ ਪਟੀਸ਼ਨ ਖ਼ਾਰਜ ਕਰ ਦਿਤੀ ਹੈ ਜਿਸ 'ਚ ਸੈਕਸ ਵਰਕਰਾਂ ਤੇ ਸਮਲਿੰਗੀ ਭਾਈਚਾਰੇ ਦੀ ਸੁਰੱਖਿਆ ਤੇ ਸਮਾਜਿਕ ਸੁਰੱਖਿਆ ਨੂੰ ਲੈ ਕੇ ਉਨ੍ਹਾਂ ਦੇ ਭੋਜਨ, ਰਿਹਾਇਸ਼ ਤੇ ਦਵਾਈ ਵਰਗੇ ਕਲਿਆਣ ਨਾਲ ਉਪਾਅ ਲਈ ਕਦਮ ਚੁੱਕਣ ਦੇ ਸਬੰਧ 'ਚ ਕੇਂਦਰ ਤੇ ਦਿੱਲੀ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ।

ਪਟੀਸ਼ਨ 'ਚ ਮੰਗ ਕੀਤੀ ਗਈ ਸੀ ਕਿ ਕੋਰੋਨਾ ਮਹਾਮਾਰੀ ਦੌਰਾਨ ਸੈਕਸ ਵਰਕਰ ਤੇ ਐਲਜੀਬੀਟੀ ਭਾਈਚਾਰੇ ਨੂੰ ਵਿੱਤੀ ਸਹਾਇਤਾ, ਭੋਜਨ, ਆਸ਼ਰਮ ਤੇ ਦਵਾਈ ਪ੍ਰਦਾਨ ਕਰਨ ਲਈ ਪ੍ਰਭਾਵੀ ਉਪਾਅ ਕੀਤੇ ਜਾਣ। ਨਾਲ ਹੀ ਸੈਕਸ ਵਰਕਰਾਂ ਨੂੰ ਪੁਨਰਵਾਸ ਲਈ ਇਕ ਕਮੇਟੀ ਗਠਿਤ ਕੀਤੀ ਜਾਵੇ। ਪਟੀਸ਼ਨਕਰਤਾ ਤੇ ਐਡਵੋਕੇਟ ਅਨੁਰਾਗ ਚੌਹਾਨ ਨੇ ਕਿਹਾ ਕਿ ਸੈਕਸ ਵਰਕਰਾਂ ਤੇ ਸਮਲਿੰਗੀ ਭਾਈਚਾਰੇ ਨੂੰ ਕਿਰਾਏ 'ਚ ਛੋਟ ਮਿਲਣੀ ਚਾਹੀਦੀ ਹੈ ਤੇ ਉਨ੍ਹਾਂ ਲਈ ਇਕ ਵੱਖ ਹੈਲਪਲਾਈਨ ਨੰਬਰ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਤਾਂ ਜੋ ਕੋਰੋਨਾ ਵਾਇਰਸ ਮਹਾਮਾਰੀ 'ਚ ਉਹ ਅਪਣੀ ਸਮੱਸਿਆ ਨੂੰ ਸਾਂਝੀ ਕਰ ਸਕਣ। ਪਟੀਸ਼ਨ ਮੁਤਾਬਕ ਪਟੀਸ਼ਨਕਰਤਾ ਨੇ ਇਸ ਸਬੰਧ 'ਚ ਮੁੱਖ ਮੰਤਰੀ ਤੇ ਉਪ ਰਾਜਪਾਲ ਕੋਲ ਰਿਪੋਰਟ ਦਿਤੀ ਸੀ।  (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement