Rajasthan News: 80 ਸਾਲਾ ਪਿਓ ਕਰਨਾ ਚਾਹੁੰਦਾ ਸੀ ਦੂਜਾ ਵਿਆਹ, ਜਦੋਂ ਰੋਕਿਆ ਤਾਂ ਆਪਣੇ ਹੀ ਪੁੱਤਰ ਦਾ ਗੋਲੀ ਮਾਰ ਕੇ ਕੀਤਾ ਕਤਲ
Published : Mar 12, 2025, 10:34 am IST
Updated : Mar 12, 2025, 10:34 am IST
SHARE ARTICLE
 Father Killed his son Rajkot Rajasthan News
Father Killed his son Rajkot Rajasthan News

Rajasthan News: ਪੁੱਤ ਆਪਣੇ ਪਿਓ ਦੇ ਦੂਜੇ ਵਿਆਹ ਦਾ ਕਰਦਾ ਸੀ ਵਿਰੋਧ

ਰਾਜਸਥਾਨ ਦੇ ਰਾਜਕੋਟ ਜ਼ਿਲ੍ਹੇ ਦੇ ਸਜਸਦਨ ਕਸਬੇ ਵਿੱਚ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 80 ਸਾਲਾ ਬਜ਼ੁਰਗ ਪਿਤਾ ਨੇ ਆਪਣੇ 52 ਸਾਲਾ ਪੁੱਤਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਪੁੱਤਰ ਦਾ ਕਤਲ ਕਰਨ ਤੋਂ ਬਾਅਦ ਦੋਸ਼ੀ ਪਿਤਾ ਆਪਣੇ ਪੁੱਤਰ ਦੀ ਲਾਸ਼ ਕੋਲ ਕੁਰਸੀ 'ਤੇ ਬੈਠ ਗਿਆ। ਕਤਲ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ।

ਸ਼ੁਰੂਆਤ 'ਚ ਪੁਲਿਸ ਇਸ ਨੂੰ ਜ਼ਮੀਨੀ ਵਿਵਾਦ ਨਾਲ ਜੋੜ ਕੇ ਦੇਖ ਰਹੀ ਸੀ ਪਰ ਬਾਅਦ ਵਿੱਚ ਪੁਲਿਸ ਦੇ ਸਾਹਮਣੇ ਕਤਲ ਦਾ ਹੈਰਾਨੀਜਨਕ ਕਾਰਨ ਸਾਹਮਣੇ ਆਇਆ। ਪੁਲਿਸ ਨੇ ਦੱਸਿਆ ਕਿ ਪਿਤਾ ਨੇ ਦੂਜੇ ਵਿਆਹ ਦੇ ਵਿਰੋਧ 'ਚ ਆਪਣੇ ਬੇਟੇ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਦੱਸਿਆ ਕਿ 80 ਸਾਲਾ ਰਾਮਭਾਈ ਉਰਫ ਰਾਮਕੁਭਾਈ ਬੋਰੀਚਾ ਦੂਜੀ ਵਾਰ ਵਿਆਹ ਕਰਵਾਉਣ ਦਾ ਮਨ ਬਣਾ ਰਿਹਾ ਸੀ ਪਰ ਉਸ ਦੇ 52 ਸਾਲਾ ਪੁੱਤਰ ਪ੍ਰਤਾਪ ਬੋਰੀਚਾ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਦੂਜੇ ਵਿਆਹ ਤੋਂ ਇਨਕਾਰ ਕਰ ਦਿੱਤਾ।

ਇਸ ਤੋਂ ਗੁੱਸੇ 'ਚ ਆ ਕੇ ਪਿਤਾ ਨੇ ਨੇੜੇ ਹੀ ਹਥਿਆਰ ਚੁੱਕ ਲਿਆ ਅਤੇ ਦੋ ਗੋਲੀਆਂ ਚਲਾ ਕੇ ਆਪਣੇ ਹੀ ਪੁੱਤਰ ਦੀ ਹੱਤਿਆ ਕਰ ਦਿੱਤੀ। ਕਤਲ ਕਰਨ ਤੋਂ ਬਾਅਦ ਪਛਤਾਵੇ 'ਚ ਦੋਸ਼ੀ ਆਪਣੇ ਬੇਟੇ ਦੀ ਲਾਸ਼ ਕੋਲ ਕੁਰਸੀ 'ਤੇ ਬੈਠ ਗਿਆ। ਪੁਲਿਸ ਨੇ ਦੋਸ਼ੀ ਪਿਤਾ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


 

Location: India, Rajasthan

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement